AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਪੈਨ ਅਤੇ ਆਧਾਰ ਨੰਬਰ ਲਿੰਕ ਹੈ ਜਾਂ ਨਹੀਂ, ਤਾਂ ਘਰ ਬੈਠ ਕੇ ਆਸਾਨੀ ਨਾਲ ਜਾਣੋ

ਆਮਦਨ ਕਰ ਵਿਭਾਗ ਨੇ ਹਾਲ ਹੀ ਵਿੱਚ ਕਿਹਾ ਹੈ ਕਿ 31 ਮਾਰਚ, 2023 ਤੱਕ ਸਥਾਈ ਖਾਤਾ ਨੰਬਰ (PAN) ਨੂੰ ਆਧਾਰ ਕਾਰਡ ਨੰਬਰ ਨਾਲ ਲਿੰਕ ਕਰਨਾ ਲਾਜ਼ਮੀ ਹੈ।

ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਪੈਨ ਅਤੇ ਆਧਾਰ ਨੰਬਰ ਲਿੰਕ ਹੈ ਜਾਂ ਨਹੀਂ, ਤਾਂ ਘਰ ਬੈਠ ਕੇ ਆਸਾਨੀ ਨਾਲ ਜਾਣੋ
tv9-punjabi
| Published: 09 Jan 2023 09:15 AM IST
Share
ਆਧਾਰ ਨੰਬਰ ਅੱਜ ਕਿਸੇ ਵੀ ਭਾਰਤੀ ਦੀ ਪਛਾਣ ਲਈ ਜ਼ਰੂਰੀ ਦਸਤਾਵੇਜ਼ ਹੈ। ਕਈ ਸਰਕਾਰੀ ਸਕੀਮਾਂ ਦਾ ਲਾਭ ਸਾਨੂੰ ਆਧਾਰ ਨੰਬਰ ਤੋਂ ਹੀ ਮਿਲਦਾ ਹੈ। ਦੂਜਾ ਜਰੂਰੀ ਦਸਤਾਵੇਜ ਹੈ ਪੈਨ ਕਾਰਡ । ਸਰਕਾਰ ਲੰਬੇ ਸਮੇਂ ਤੋਂ ਲੋਕਾਂ ਨੂੰ ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੀ ਅਪੀਲ ਕਰ ਰਹੀ ਹੈ। ਇਸ ਦੇ ਆਧਾਰ ‘ਤੇ ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਦੋਵਾਂ ਨੂੰ 31 ਮਾਰਚ 2023 ਤੱਕ ਜੋੜਨ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ 31 ਮਾਰਚ ਤੱਕ ਆਪਣੇ ਆਧਾਰ ਨੰਬਰ ਨੂੰ ਪੈਨ ਕਾਰਡ ਨੰਬਰ ਨਾਲ ਲਿੰਕ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜਿਹੜੇ ਲੋਕ 31 ਮਾਰਚ ਤੱਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਨੂੰ ਸਰਕਾਰ ਦੀਆਂ ਕਈ ਅਹਿਮ ਯੋਜਨਾਵਾਂ ਤੋਂ ਬਾਹਰ ਕਰ ਦਿੱਤਾ ਜਾਵੇਗਾ। ਆਧਾਰ ਨੂੰ ਪੈਨ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਬਹੁਤ ਸਰਲ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਆਧਾਰ ਅਤੇ ਪੈਨ ਨੰਬਰ ਲਿੰਕ ਹੈ ਜਾਂ ਨਹੀਂ। ਕਈ ਵਾਰ ਉਹ ਇਨ੍ਹਾਂ ਦੋਵਾਂ ਨੂੰ ਲਿੰਕ ਕਰਨਾ ਭੁੱਲ ਜਾਂਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਆਸਾਨ ਤਰੀਕੇ ਨਾਲ, ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਧਾਰ ਅਤੇ ਪੈਨ ਲਿੰਕ ਹੈ ਜਾਂ ਨਹੀਂ। ਇਹ ਸਬ ਤੁਸੀਂ ਘਰ ਬੈਠ ਕੇ ਮੋਬਾਈਲ ਯਾਂ ਫਿਰ ਲੈਪਟਾਪ ਤੇ ਪਤਾ ਕਰ ਸਕਦੇ ਹੋ ।

ਇਸ ਲਈ ਦੋਵਾਂ ਨੂੰ ਜੋੜਨਾ ਜ਼ਰੂਰੀ ਹੋ ਗਿਆ ਹੈ

ਇਨਕਮ ਟੈਕਸ ਵਿਭਾਗ ਨੇ ਹਾਲ ਹੀ ‘ਚ ਸਪੱਸ਼ਟ ਕੀਤਾ ਹੈ ਕਿ ਜੇਕਰ ਤੁਹਾਡਾ ਪੈਨ ਨੰਬਰ ਅਤੇ ਆਧਾਰ ਨੰਬਰ 31 ਮਾਰਚ 2023 ਤੱਕ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ 1 ਅਪ੍ਰੈਲ ਤੋਂ ਤੁਹਾਨੂੰ ਕਈ ਸਰਕਾਰੀ ਯੋਜਨਾਵਾਂ ਤੋਂ ਹੱਥ ਧੋਣੇ ਪੈਣਗੇ ਅਤੇ ਤੁਹਾਡਾ ਪੈਨ ਨੰਬਰ ਵੀ ਬੰਦ ਹੋ ਜਾਵੇਗਾ। ਇਸ ਲਈ ਭਵਿੱਖ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਪੈਨ ਅਤੇ ਆਧਾਰ ਨੂੰ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ।

ਇਸ ਤਰ੍ਹਾਂ ਜਾਣੋ ਤੁਹਾਡਾ ਆਧਾਰ ਅਤੇ ਪੈਨ ਨੰਬਰ ਲਿੰਕ ਹੈ ਜਾਂ ਨਹੀਂ

ਇਹ ਜਾਣਨ ਲਈ ਤੁਸੀਂ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ www.incometax.gov.in ‘ਤੇ ਜਾਓ। ਇਸ ਤੋਂ ਬਾਅਦ ਕਵਿੱਕ ਲਿੰਕ ਦੇ ਹੇਠਾਂ ਦਿੱਤੇ ਗਏ ਲਿੰਕ ‘ਤੇ ਆਧਾਰ ਸਟੇਟਸ ਆਪਸ਼ਨ ‘ਤੇ ਜਾਣਾ ਹੋਵੇਗਾ। ਇੱਥੇ ਜਾ ਕੇ, ਆਪਣਾ ਪੈਨ ਅਤੇ ਆਧਾਰ ਨੰਬਰ ਦਰਜ ਕਰੋ ਅਤੇ View Link Aadhaar Status ਵਿਕਲਪ ‘ਤੇ ਕਲਿੱਕ ਕਰੋ। ਇਸ ਪ੍ਰਕਿਰਿਆ ਨੂੰ ਕਰਨ ਤੋਂ ਬਾਅਦ, ਜੇਕਰ ਤੁਹਾਡਾ ਆਧਾਰ ਅਤੇ ਪੈਨ ਨੰਬਰ ਲਿੰਕ ਹੋ ਜਾਂਦਾ ਹੈ, ਤਾਂ ਤੁਹਾਨੂੰ ਇਸ ਦਾ ਸੁਨੇਹਾ ਤੁਹਾਡੇ ਫੋਨ ‘ਤੇ ਮਿਲੇਗਾ।

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...