Aadhar Card Updation :ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਧਾਰ ਅਪਡੇਟ ਕਰਵਾਉਣ ਦੀ ਅਪੀਲ
Sangrur News :ਜੇਕਰ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਰਜਿਸਟਰਡ ਹੈ ਤਾਂ ਅਧਾਰ ਕਾਰਡ ਧਾਰਕ https://myaadhaar.uidai.gov.in `ਤੇ ਲਾਗਇਨ ਕਰਕੇ, ਆਨਲਾਈਨ ਇਸ ਸੇਵਾ ਦਾ ਲਾਭ ਲੈ ਸਕਦੇ ਹਨ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਧਾਰ ਅਪਡੇਟ ਕਰਵਾਉਣ ਦੀ ਅਪੀਲ। Sangrur Administration Appeal to Update Aadhar Card
ਸੰਗਰੂਰ ਨਿਊਜ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਆਧਾਰ ਕਾਰਡ ਧਾਰਕਾਂ (AAdhar Card Holder) ਨੂੰ ਪਛਾਣ ਦੇ ਸਬੂਤਾਂ ਅਤੇ ਨਵੀਨਤਮ ਪਤੇ ਦੇ ਸਬੂਤਾਂ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣਾ ਆਧਾਰ ਕਾਰਡ ਮੁੜ ਤੋਂ ਪ੍ਰਮਾਣਿਤ ਕਰਵਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਧਾਰ ਕਾਰਡ ਨੂੰ ਹੋਰ ਮਜਬੂਤ ਪਛਾਣ ਦਸਤਾਵੇ ਬਣਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।


