AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰੋਪੜ ‘ਚ ਪਾਣੀ ਭਰਦੇ ਸਮੇਂ ਹੋਇਆ ਹਾਦਸਾ, ਘਰ ‘ਚ ਮੋਟਰ ਚਲਾਉਣ ਗਈ 16 ਸਾਲਾ ਕੁੜੀ ਦੀ ਕਰੰਟ ਲੱਗਣ ਨਾਲ ਮੌਤ

ਰੂਪਨਗਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਥਿਤ ਸਦਾ ਵਰਤ ਮੁਹੱਲੇ ਵਿੱਚੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਸਵੇਰੇ ਘਰ ਦਾ ਕੰਮ ਕਰਦੇ ਸਮੇਂ ਪਾਣੀ ਵਾਲੀ ਮੋਟਰ ਦੀ ਕੱਟੀ ਹੋਈ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ 16 ਸਾਲਾ ਨਾਬਾਲਗ ਕੁੜੀ, ਜਿਸਦੀ ਪਛਾਣ ਕਾਜਲ ਵਜੋਂ ਹੋਈ ਹੈ, ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਰੋਪੜ 'ਚ ਪਾਣੀ ਭਰਦੇ ਸਮੇਂ ਹੋਇਆ ਹਾਦਸਾ, ਘਰ 'ਚ ਮੋਟਰ ਚਲਾਉਣ ਗਈ 16 ਸਾਲਾ ਕੁੜੀ ਦੀ ਕਰੰਟ ਲੱਗਣ ਨਾਲ ਮੌਤ
raj-kumar
| Published: 06 Jun 2026 19:16 PM IST
Share

ਰੂਪਨਗਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਥਿਤ ਸਦਾ ਵਰਤ ਮੁਹੱਲੇ ਵਿੱਚੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਸਵੇਰੇ ਘਰ ਦਾ ਕੰਮ ਕਰਦੇ ਸਮੇਂ ਪਾਣੀ ਵਾਲੀ ਮੋਟਰ ਦੀ ਕੱਟੀ ਹੋਈ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ 16 ਸਾਲਾ ਨਾਬਾਲਗ ਕੁੜੀ, ਜਿਸਦੀ ਪਛਾਣ ਕਾਜਲ ਵਜੋਂ ਹੋਈ ਹੈ, ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਫਰਸ਼ ‘ਤੇ ਪਾਣੀ ਖਿੱਲਰਿਆ ਹੋਇਆ ਸੀ ਅਤੇ ਕਾਜਲ ਦੇ ਪੈਰ ਵੀ ਗਿੱਲੇ ਸਨ, ਜਿਸ ਕਾਰਨ ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।

ਘੱਟ ਪ੍ਰੈਸ਼ਰ ਕਾਰਨ ਮੋਟਰ ਚਲਾਉਣ ਗਈ ਸੀ ਕਾਜਲ

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੱਲੇ ਵਿੱਚ ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦਾ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਘੱਟ ਰਹਿੰਦਾ ਹੈ। ਸਰਕਾਰੀ ਨਲਾਂ ਵਿੱਚੋਂ ਸਿੱਧਾ ਪਾਣੀ ਨਹੀਂ ਆਉਂਦਾ, ਜਿਸ ਦੇ ਚਲਦਿਆਂ ਘਰਾਂ ਵਿੱਚ ਪਾਣੀ ਭਰਨ ਲਈ ਮੋਟਰ ਦਾ ਇਸਤੇਮਾਲ ਕਰਨਾ ਪੇਂਦਾ ਹੈ। ਸ਼ਨੀਵਾਰ ਸਵੇਰੇ ਕਰੀਬ 11 ਵਜੇ ਕਾਜਲ ਵੀ ਰੋਜ਼ਾਨਾ ਦੀ ਤਰ੍ਹਾਂ ਘਰ ਵਿੱਚ ਪਾਣੀ ਭਰਨ ਲਈ ਮੋਟਰ ਚਲਾਉਣ ਗਈ ਸੀ। ਇਸ ਦੌਰਾਨ ਮੋਟਰ ਦੀ ਬਿਜਲੀ ਵਾਲੀ ਤਾਰ ‘ਤੇ ਇੱਕ ਜਗ੍ਹਾ ਕੱਟ ਲੱਗਿਆ ਹੋਇਆ ਸੀ, ਜਿਸ ਉੱਪਰ ਅਚਾਨਕ ਕਾਜਲ ਦਾ ਪੈਰ ਪੈ ਗਿਆ ਅਤੇ ਉਹ ਕਰੰਟ ਦੀ ਗ੍ਰਿਫ਼ਤ ਵਿੱਚ ਆ ਗਈ।

ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰੁਕ ਚੁੱਕੀ ਸੀ ਨਬਜ਼

ਹਾਦਸਾ ਵਾਪਰਦੇ ਹੀ ਪਰਿਵਾਰ ਵਾਲਿਆਂ ਨੇ ਤੁਰੰਤ ਬਿਜਲੀ ਦੀ ਤਾਰ ਖਿੱਚ ਕੇ ਉਸ ਨੂੰ ਕਾਜਲ ਤੋਂ ਵੱਖ ਕੀਤਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਬਾਈਕ ‘ਤੇ ਪਾ ਕੇ ਤੁਰੰਤ ਸਿਵਲ ਹਸਪਤਾਲ ਰੂਪਨਗਰ ਲੈ ਕੇ ਭੱਜੇ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਕਾਜਲ ਨੂੰ ਸਵੇਰੇ ਕਰੀਬ 11:10 ਵਜੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ। ਪਰ ਬਦਕਿਸਮਤੀ ਨਾਲ ਹਸਪਤਾਲ ਪਹੁੰਚਣ ਸਮੇਂ ਉਸ ਦੀ ਨਬਜ਼ ਲਗਭਗ ਬੰਦ ਹੋ ਚੁੱਕੀ ਸੀ।

ਪੁਲਿਸ ਜਾਂਚ ‘ਚ ਜੁਟੀ

ਹਸਪਤਾਲ ਦੀ ਮੈਡੀਕਲ ਟੀਮ ਨੇ ਲੜਕੀ ਦੀ ਜਾਨ ਬਚਾਉਣ ਲਈ ਤੁਰੰਤ ਉਸ ਨੂੰ ਸੀ.ਪੀ.ਆਰ. (CPR) ਦਿੱਤਾ ਅਤੇ ਸਾਰੀਆਂ ਜ਼ਰੂਰੀ ਐਮਰਜੈਂਸੀ ਦਵਾਈਆਂ ਵੀ ਦਿੱਤੀਆਂ, ਪਰ ਕਾਜਲ ਦੇ ਸਰੀਰ ਵਿੱਚ ਕੋਈ ਹਲਚਲ ਜਾਂ ਪ੍ਰਤੀਕਿਰਿਆ ਨਹੀਂ ਹੋਈ। ਆਖ਼ਰਕਾਰ ਸਵੇਰੇ 11:20 ਵਜੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਸਪਤਾਲ ਪ੍ਰਸ਼ਾਸਨ ਨੇ ਇਸ ਹਾਦਸੇ ਦੀ ਲਿਖਤੀ ਸੂਚਨਾ ਸਥਾਨਕ ਪੁਲਿਸ ਨੂੰ ਭੇਜ ਦਿੱਤੀ ਹੈ। ਫਿਲਹਾਲ ਪੋਸਟਮਾਰਟਮ ਲਈ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...