‘ਸਤਲੁਜ’ ਫਿਲਮ ‘ਤੇ ਬਣੀ ਰਿਵਿਊ ਕਮੇਟੀ, ਰਿਲੀਜ਼ ਹੋਵੇਗੀ ਜਾਂ ਨਹੀਂ? ਜਲਦੀ ਆ ਸਕਦਾ ਫੈਸਲਾ
ਭਾਰਤੀ ਜਨਤਾ ਪਾਰਟੀ ਦੇ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ 'ਸਤਲੁਜ' ਨੂੰ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਮਿਲੀ ਸੀ। ਇਸ ਦੇ ਬਾਵਜੂਦ ਫਿਲਮ ਨੂੰ ਓਟੀਟੀ 'ਤੇ ਰਿਲੀਜ਼ ਕੀਤਾ ਗਿਆ। ਇਸ ਲਈ ਸਰਕਾਰ ਨੇ ਉਸ ਨੂੰ ਰੋਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫੈਸਲੇ ਨੂੰ ਰਿਵਿਊ ਕਰਨ ਲਈ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਇੱਕ ਰਿਵਿਊ ਕਮੇਟੀ ਬਣਾਈ, ਜੋ ਇਸ ਫਿਲਮ ਬਾਰੇ ਫੈਸਲਾ ਕਰੇਗੀ।
'ਸਤਲੁਜ' ਫਿਲਮ 'ਤੇ ਬਣੀ ਰਿਵਿਊ ਕਮੇਟੀ, (Pic:diljitdosanjh/Instagram)
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਦੋ ਦਿਨਾਂ ਬਾਅਦ ‘ਹੀ ਓਟੀਟੀ ਪਲੈਟਫਾਰਮ ਤੋਂ ਹਟਾ ਦਿੱਤਾ ਗਿਆ। ਫਿਲਮ ਹਟਾਏ ਜਾਣ ਦੇ ਫੈਸਲੇ ਦੀ ਕਾਫੀ ਆਲੋਚਨਾ ਹੋ ਰਹੀ ਸੀ। ਇਸ ਫਿਲਮ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਰਿਵਿਊ ਕਮੇਟੀ ਬਣਾ ਦਿੱਤੀ ਹੈ। ਰਿਵਿਊ ਕਮੇਟੀ ਹੁਣ ਇਹ ਫੈਸਲਾ ਕਰੇਗੀ ਕਿ ਇਹ ਫਿਲਮ ਕਿਵੇਂ ਰਿਲੀਜ਼ ਹੋਵੇਗੀ, ਜਾਂ ਫੈਸਲਾ ਕਰੇਗੀ ਕਿ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ?
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ‘ਸਤਲੁਜ’ ਨੂੰ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਮਿਲੀ ਸੀ। ਇਸ ਦੇ ਬਾਵਜੂਦ ਫਿਲਮ ਨੂੰ ਓਟੀਟੀ ‘ਤੇ ਰਿਲੀਜ਼ ਕੀਤਾ ਗਿਆ। ਇਸ ਲਈ ਸਰਕਾਰ ਨੇ ਉਸ ਨੂੰ ਰੋਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫੈਸਲੇ ਨੂੰ ਰਿਵਿਊ ਕਰਨ ਲਈ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਇੱਕ ਰਿਵਿਊ ਕਮੇਟੀ ਬਣਾਈ, ਜੋ ਇਸ ਫਿਲਮ ਬਾਰੇ ਫੈਸਲਾ ਕਰੇਗੀ।
#WATCH | Delhi | On the removal of the film Satluj from the OTT platform Zee5, BJP national spokesperson RP Singh says, “The movie had not been cleared by the censor board, yet it was running on the OTT. This is why the government banned it. Our Punjab BJP President Kewal Singh pic.twitter.com/nfzko5EtPR
— ANI (@ANI) July 7, 2026
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਭਾਰਤ ਚ ਨਵੇਂ ਨਾਮ ਸਤਲੁਜ ਨਾਲ 3 ਜੁਲਾਈ ਨੂੰ ਰਿਲੀਜ਼ ਹੋਈ ਸੀ। ਹਾਲਾਂਕਿ, ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਪਲੇਟਫਾਰਮ ਤੋਂ ਫਿਲਮ ਹਟਾ ਦਿੱਤੀ ਗਈ ਹੈ। ਫਿਲਮ ਨੂੰ ਬਿਨਾਂ ਕਿਸੇ ਕੱਟ ਦੇ ਓਟੀਟੀ ਪਲੈਟਫਾਮ ਤੇ ਰਿਲੀਜ਼ ਕੀਤਾ ਗਿਆ, ਪਰ ਐਤਵਾਰ ਸ਼ਾਮ ਆਉਂਦੇ ਤੱਕ ਫਿਲਮ ਨੂੰ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ
ਫਿਲਮ ਨੂੰ ਹਟਾਏ ਜਾਣ ਤੋਂ ਬਾਅਦ, ਓਟੀਟੀ ਪਲੈਟਫਾਰਮ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਸਤਲੁਜ ਭਾਰਤ ਚ ਅਗਲੇ ਨੋਟਿਸ ਤੱਕ ਉਪਲਬਧ ਨਹੀਂ ਹੋਵੇਗੀ। ਅੱਗੇ ਕਿਹਾ ਗਿਆ ਕਿ ਉਹ ਫਿਲਮ ਨੂੰ ਜਲਦੀ ਤੋਂ ਜਲਦੀ ਦਰਸ਼ਕਾਂ ਲਈ ਦੁਬਾਰਾ ਉਪਲਬਧ ਕਰਵਾਉਣ ਲਈ ਸਾਰੇ ਢੁਕਵੇਂ ਤਰੀਕਿਆਂ ਤੇ ਕੰਮ ਕਰ ਰਹੇ ਹਨ।
ਫਿਲਮ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਲਟਕਦੀ ਰਹੀ
ਦਿਲਜੀਤ ਦੋਸਾਂਝ ਨੇ ਇਸ ਫਿਲਮ ਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ਾਂ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਦੇ ਯਤਨਾਂ ਤੇ ਅਧਾਰਤ ਹੈ। ਲੰਬੇ ਸਮੇਂ ਤੋਂ ਵਿਵਾਦਾਂ ਅਤੇ ਸੈਂਸਰਸ਼ਿਪ ਰੁਕਾਵਟਾਂ ਚ ਫਸੀ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਸੀ। ਇਸ ਤੋਂ ਪਹਿਲਾਂ ਸੈਂਸਰ ਬੋਰਡ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਇਹ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਰਿਲੀਜ਼ ਦੀ ਉਡੀਕ ਕਰ ਰਹੀ ਸੀ।
