ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅਮਰੂਦ ਘੋਟਾਲੇ ‘ਚ ਮੋਹਾਲੀ ਤੋਂ ਸੇਵਾਮੁਕਤ PCS ਅਧਿਕਾਰੀ ਗ੍ਰਿਫਤਾਰ, ਹੁਣ ਤੱਕ 20 ਲੋਕਾਂ ‘ਤੇ ਹੋ ਚੁੱਕੀ ਹੈ ਕਾਰਵਾਈ

ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦ ਦੇ ਪੌਦਿਆਂ ਦੇ ਮੁਆਵਜ਼ੇ ਦੇ ਕਰੋੜਾਂ ਰੁਪਏ ਦੇ ਘਪਲੇ ਦੇ ਸਬੰਧ ਨੂੰ ਮੋਹਾਲੀ ਤੋਂ ਸੇਵਾਮੁਕਤ ਪੀਸੀਐਸ ਅਧਿਕਾਰੀ ਜਗਦੀਸ਼ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘੁਟਾਲੇ ਵਿੱਚ ਇਹ 20ਵੀਂ ਗ੍ਰਿਫ਼ਤਾਰੀ ਹੈ।

ਅਮਰੂਦ ਘੋਟਾਲੇ 'ਚ ਮੋਹਾਲੀ ਤੋਂ ਸੇਵਾਮੁਕਤ PCS ਅਧਿਕਾਰੀ ਗ੍ਰਿਫਤਾਰ, ਹੁਣ ਤੱਕ 20 ਲੋਕਾਂ 'ਤੇ ਹੋ ਚੁੱਕੀ ਹੈ ਕਾਰਵਾਈ
Follow Us
tv9-punjabi
| Updated On: 21 Jul 2023 11:34 AM IST
ਪੰਜਾਬ ਨਿਊਜ। ਪੰਜਾਬ ਵਿਜੀਲੈਂਸ ਲਗਾਤਾਰ ਘੋਟਾਲੇ ਕਰਨ ਵਾਲਿਆਂ ਤੇ ਕਾਰਵਾਈ ਕਰ ਰਹੀ ਹੈ ਤੇ ਹੁਣ ਇੱਕ ਸੇਵਾਮੁਕਤ ਪੀਸੀਐੱਸ ਅਧਿਕਾਰੀ ਜਗਦੀਸ਼ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨਾਂ ਤੇ ਅਮਰੂਦ ਦੇ ਪੌਦਿਆਂ ਨੂੰ ਲੈਕੇ ਘੋਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਘਪਲਾ ਮੁਹਾਲੀ (Mohali) ਦੇ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਜਾਰੀ ਕਰੋੜਾਂ ਰੁਪਏ ਦੇ ਮੁਆਵਜ਼ੇ ਵਿੱਚ ਹੋਇਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਹਲ ਗਮਾਡਾ ਦੇ ਭੂਮੀ ਗ੍ਰਹਿਣ ਕੁਲੈਕਟਰ ਸਨ। ਉਸ ਨੇ ਬਾਗਬਾਨੀ ਵਿਭਾਗ ਦੀ ਮੁਲਾਂਕਣ ਰਿਪੋਰਟ ਦੇ ਆਧਾਰ ‘ਤੇ ਨਜਾਇਜ਼ ਅਦਾਇਗੀਆਂ ਨੂੰ ਮਨਜ਼ੂਰੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਇਸ ਮਾਮਲੇ ਵਿੱਚ ਗਮਾਡਾ ਦੀ ਐਲਏਸੀ ਸ਼ਾਖਾ ਵਿੱਚ ਤਾਇਨਾਤ ਦੋ ਸੇਵਾਮੁਕਤ ਪਟਵਾਰੀਆਂ ਸੁਰਿੰਦਰਪਾਲ ਸਿੰਘ ਅਤੇ ਸੁਰਿੰਦਰਪਾਲ ਨੂੰ ਵੀ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੋਸ਼ ਲਾਇਆ ਕਿ ਜਗਦੀਸ਼ ਸਿੰਘ ਜੌਹਲ ਨੇ ਆਪਣੇ ਅਸਰ ਰਸੂਖ ਨਾਲ ਉਸ ਨੂੰ ਮਾਲ ਰਿਕਾਰਡ ਨੂੰ ਨਜ਼ਰਅੰਦਾਜ਼ ਕਰਕੇ ਮੁੱਲ ਨਿਰਧਾਰਨ ਰਿਪੋਰਟ ਅਨੁਸਾਰ ਅਦਾਇਗੀਆਂ ਨੂੰ ਮਨਜ਼ੂਰੀ ਦੇਣ ਲਈ ਨੋਟਿੰਗ ਤਿਆਰ ਕਰਨ ਲਈ ਮਜਬੂਰ ਕੀਤਾ। LAC ਵਜੋਂ, ਜੌਹਲ ਨੇ ਸਾਰੇ ਆਦੇਸ਼ਾਂ ਅਤੇ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ ਭੁਗਤਾਨਾਂ ਨੂੰ ਕਲੀਅਰ ਕੀਤਾ। ਇਸ ਰਿਪੋਰਟ ਦੇ ਆਧਾਰ ‘ਤੇ ਬਾਅਦ ਵਿੱਚ ਵੱਖ-ਵੱਖ ਲਾਭਪਾਤਰੀਆਂ ਨੂੰ ਲਗਭਗ 124 ਕਰੋੜ ਰੁਪਏ ਜਾਰੀ ਕੀਤੇ ਗਏ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...