ਹੁਣ ਪੰਜਾਬ ਪੁਲਿਸ ਦੇ Escort ਵਾਹਨ ਨਹੀਂ ਕਰਨਗੇ ਤੰਗ! ਸੇਵਾਮੁਕਤ Lt. Gen. ਟੱਕਰ ਮਾਮਲੇ ਤੋਂ ਬਾਅਦ DGP ਨੇ ਗਾਈਡਲਾਈਨਾਂ ਕੀਤੀਆਂ ਜਾਰੀ

Updated On: 

13 Nov 2025 13:54 PM IST

DGP Punjab Police Guidelines: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਗਾਈਡਲਾਈਨ ਦੇ ਹੁਕਮ ਜਾਰੀ ਕਰਦੇ ਹੋਏ ਲਿਖਿਆ, "ਪੰਜਾਬ ਪੁਲਿਸ, ਇੱਕ ਪੇਸ਼ੇਵਰ ਫੋਰਸ ਹੋਣ ਦੇ ਨਾਤੇ, ਦੁਰਵਿਵਹਾਰ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਰੱਖਦੀ ਹੈ, ਕਿਉਂਕਿ ਇਸ ਦਾ ਫਰਜ਼ ਸਿਰਫ਼ ਖਤਰੇ 'ਚ ਪਏ ਵਿਅਕਤੀਆਂ ਦੀ ਰੱਖਿਆ ਕਰਨਾ ਨਹੀਂ ਹੈ, ਸਗੋਂ ਸੜਕਾਂ 'ਤੇ ਜਨਤਕ ਮਾਣ, ਸੁਰੱਖਿਆ ਤੇ ਵਿਸ਼ਵਾਸ ਨੂੰ ਬਣਾਈ ਰੱਖਣਾ ਵੀ ਹੈ।

ਹੁਣ ਪੰਜਾਬ ਪੁਲਿਸ ਦੇ Escort ਵਾਹਨ ਨਹੀਂ ਕਰਨਗੇ ਤੰਗ! ਸੇਵਾਮੁਕਤ Lt. Gen. ਟੱਕਰ ਮਾਮਲੇ ਤੋਂ ਬਾਅਦ DGP ਨੇ ਗਾਈਡਲਾਈਨਾਂ ਕੀਤੀਆਂ ਜਾਰੀ
Follow Us On

ਸੇਵਾਮੁਕਤ ਰਿਟਾਇਰਡ ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਦੀ ਕਾਰ ਨੂੰ ਵੀਆਈਪੀ ਕਾਫਲੇ ‘ਚ ਸ਼ਾਮਲ ਪੰਜਾਬ ਪੁਲਿਸ ਦੀ ਗੱਡੀ ਦੀ ਟੱਕਰ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਤੁਰੰਤ ਕਰਵਾਈ ਕਰਦੇ ਹੋਏ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਨੇ ਆਪਣੇ ਵਿਭਾਗ ਯਾਨੀ ਕਿ ਪੰਜਾਬ ਪੁਲਿਸ ਦੇ ਲਈ ਕਈ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਇਸ ਤੋਂ ਪਹਿਲਾਂ ਡੀਜੀਪੀ ਯਾਦਵ ਪੰਜਾਬ ਪੁਲਿਸ ਦੀ ਕਾਰ ਦੇ ਟੱਕਰ ਮਾਮਲੇ ‘ਚ ਸਪੈਸ਼ਲ ਡੀਜੀਪੀ ਟ੍ਰੈਫ਼ਿਕ ਪੁਲਿਸ ਏਐਸ ਰਾਏ ਨੂੰ ਇਸ ਮਾਮਲੇ ਦੀ ਜਾਂਚ ਸੌਂਪ ਚੁੱਕੇ ਹਨ।

ਪੰਜਾਬ ਪੁਲਿਸ ਤੇ ਐਸਕੋਰਟ ਵਾਹਨਾਂ ਲਈ ਗਾਈਡਲਾਈਨਸ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਗਾਈਡਲਾਈਨ ਦੇ ਹੁਕਮ ਜਾਰੀ ਕਰਦੇ ਹੋਏ ਲਿਖਿਆ, “ਪੰਜਾਬ ਪੁਲਿਸ, ਇੱਕ ਪੇਸ਼ੇਵਰ ਫੋਰਸ ਹੋਣ ਦੇ ਨਾਤੇ, ਦੁਰਵਿਵਹਾਰ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਰੱਖਦੀ ਹੈ, ਕਿਉਂਕਿ ਇਸ ਦਾ ਫਰਜ਼ ਸਿਰਫ਼ ਖਤਰੇ ‘ਚ ਪਏ ਵਿਅਕਤੀਆਂ ਦੀ ਰੱਖਿਆ ਕਰਨਾ ਨਹੀਂ ਹੈ, ਸਗੋਂ ਸੜਕਾਂ ‘ਤੇ ਜਨਤਕ ਮਾਣ, ਸੁਰੱਖਿਆ ਤੇ ਵਿਸ਼ਵਾਸ ਨੂੰ ਬਣਾਈ ਰੱਖਣਾ ਵੀ ਹੈ।

ਵੀਆਈਪੀ ਸੁਰੱਖਿਆ ਇੱਕ ਉੱਚ-ਜ਼ਿੰਮੇਵਾਰੀ ਵਾਲਾ ਕੰਮ ਹੈ ਜੋ ਨਾਗਰਿਕਾਂ ਲਈ ਅਨੁਸ਼ਾਸਨ, ਧੀਰਜ ਤੇ ਸਤਿਕਾਰ ਦੀ ਮੰਗ ਕਰਦਾ ਹੈ। ਮਜ਼ਬੂਤ ​​ਸੁਰੱਖਿਆ ਉਪਕਰਣ ਤੇ ਸਤਿਕਾਰਯੋਗ ਆਚਰਣ ਨਾਲ ਨਾਲ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ।

1. ਬਿਨਾਂ ਕੋਈ ਐਮਰਜੈਂਸੀ ਮੂਵਮੈਂਟ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ। ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਰੱਖਣਾ।

2. ਪਬਲਿਕ ਟ੍ਰੈਫਿਕ ‘ਚ ਘੱਟੋ-ਘੱਟ ਰੁਕਾਵਟ ਨੂੰ ਪਾਉਣਾ, ਸੁਚਾਰੂ ਮੂਵਮੈਂਟ ਬਣਾਈ ਰੱਖਣਾ।

3. ਸੁਰੱਖਿਆ ਵਾਲੇ ਨਾਲ ਸੜਕ ਯਾਤਰਾ ਦੌਰਾਨ ਸ਼ਿਸ਼ਟਾਚਾਰ ਵਾਲਾ ਪੇਸ਼ੇਵਰ ਆਚਰਣ ਬਣਾਈ ਰੱਖਿਆ ਜਾਵੇ।

4. ਹਰ ਹਾਲਤ ‘ਚ ਸਬਰ ਤੇ ਸੰਜਮ ਵਰਤਿਆ ਜਾਵੇਗਾ।

5. ⁠ ਕਿਸੇ ਵੀ ਘਟਨਾ ਦੀ ਰਿਪੋਰਟ ਐਸਕਾਰਟ ਇੰਚਾਰਜ ਦੁਆਰਾ ਤੁਰੰਤ ਸਬੰਧਤ ਕੁਆਟਰਾਂ ਨੂੰ ਕੀਤੀ ਜਾਣੀ ਚਾਹੀਦੀ ਹੈ।

6. ਸਾਰੇ ਜ਼ਿਲ੍ਹਿਆਂ ਵੱਲੋਂ ਐਸਕਾਰਟ, ਪਾਇਲਟ ਤੇ ਟ੍ਰੈਫਿਕ ਸਟਾਫ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੜਕ ‘ਤੇ ਪੇਸ਼ੇਵਰ ਤੇ ਸ਼ਿਸ਼ਟਾਚਾਰੀ ਵਿਵਹਾਰ ਬਾਰੇ ਲਾਜ਼ਮੀ ਬ੍ਰੀਫਿੰਗ ਦਿੱਤੀ ਜਾਵੇ।

ਕੀ ਹੈ ਟੱਕਰ ਵਾਲਾ ਪੂਰਾ ਮਾਮਲਾ? ਕਲਿੱਕ ਕਰਕੇ ਪੜ੍ਹੋ: ਸਰਜੀਕਲ ਸਟ੍ਰਾਈਕ ਹੀਰੋ ਜਨਰਲ ਹੁੱਡਾ ਦੀ ਕਾਰ ਨੂੰ ਪੰਜਾਬ ਪੁਲਿਸ ਦੀ ਜੀਪ ਨੇ ਮਾਰੀ ਟੱਕਰ, DGP ਵੱਲੋਂ ਜਾਂਚ ਦੇ ਹੁਕਮ