ਕੰਗਨਾ ਦੀ ਫਿਲਮ ਨੂੰ ਲੈ ਕੇ ਬਿੱਟੂ ਦਾ ਬਿਆਨ, ਕਿਹਾ- ਫਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਸੀਨ ਨਹੀਂ, SGPC ਵੱਲੋਂ ਬੈਨ ਦੀ ਮੰਗ

Updated On: 

18 Oct 2024 17:17 PM

ਰਵਨੀਤ ਬਿੱਟੂ ਨੇ ਕਿਹਾ ਕਿ ਇਹ ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ। ਇਸ ਫਿਲਮ ਨੂੰ ਦੋ ਸਿੱਖ ਬੁੱਧੀਜੀ ਇੱਕ ਜੋ ਕਿ ਲੁਧਿਆਣਾ ਦੇ ਜੌਹਲ ਸਾਹਿਬ ਅਤੇ ਤਖਤ ਸ੍ਰੀ ਨੰਦੇੜ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਸੀਨੀਅਰ ਆਈਐਸ ਅਫਸਰ ਨੇ ਸੈਂਸਰ ਬੋਰਡ ਦੇ ਚੇਅਰਮੈਨ ਨਾਲ ਫਿਲਮ ਦੇ ਹਰ ਸੀਨ ਨੂੰ ਧਿਆਨ ਨਾਲ ਦੇਖਿਆ।

ਕੰਗਨਾ ਦੀ ਫਿਲਮ ਨੂੰ ਲੈ ਕੇ ਬਿੱਟੂ ਦਾ ਬਿਆਨ, ਕਿਹਾ- ਫਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਸੀਨ ਨਹੀਂ, SGPC ਵੱਲੋਂ ਬੈਨ ਦੀ ਮੰਗ

ਰਵਨੀਤ ਸਿੰਘ ਬਿੱਟੂ ਅਤੇ ਕੰਗਨਾ ਰਣੌਤ

Follow Us On

ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸਾਂਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ਇਨ੍ਹਾਂ ਦਿਨੀਂ ਕਾਫੀ ਚਰਚਾ ਵਿੱਚ ਹੈ। ਇਸ ਫਿਲਮ ਨੂੰ ਲੈ ਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਇਮਰਜੈਂਸੀ ਫਿਲਮ ਬਾਰੇ ਸਾਡੇ ਸਿੱਖ ਭਾਈਚਾਰੇ ਦੇ ਲੋਕ, ਸਿੱਖ ਜਥੇਬੰਦਿਆਂ ਅਤੇ ਜਿਹੜੇ ਪੰਜਾਬੀ ਚਿੰਤਤ ਸਨ। ਉਸ ਫਿਲਮ ਵਿੱਚ ਸਿੱਖਾਂ ਨੂੰ ਲੈ ਕੇ ਕੋਈ ਵੀ ਇਸ ਤਰ੍ਹਾਂ ਦਾ ਸੀਨ ਨਹੀਂ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੇ।

ਰਵਨੀਤ ਬਿੱਟੂ ਨੇ ਕਿਹਾ ਕਿ ਇਹ ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ। ਇਸ ਫਿਲਮ ਨੂੰ ਦੋ ਸਿੱਖ ਬੁੱਧੀਜੀ ਇੱਕ ਜੋ ਕਿ ਲੁਧਿਆਣਾ ਦੇ ਜੌਹਲ ਸਾਹਿਬ ਅਤੇ ਤਖਤ ਸ੍ਰੀ ਨੰਦੇੜ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਸੀਨੀਅਰ ਆਈਐਸ ਅਫਸਰ ਨੇ ਸੈਂਸਰ ਬੋਰਡ ਦੇ ਚੇਅਰਮੈਨ ਨਾਲ ਫਿਲਮ ਦੇ ਹਰ ਸੀਨ ਨੂੰ ਧਿਆਨ ਨਾਲ ਦੇਖਿਆ। ਇਸ ਫਿਲਮ ਦੇ ਉਹ ਸਾਰੇ ਸੀਨ ਹੁਣ ਕੱਟੇ ਗਏ ਹਨ। ਜਿਸ ਨਾਲ ਪੰਜਾਬ ਦਾ ਅਕਸ ਖ਼ਰਾਬ ਹੋ ਰਿਹਾ ਹੈ।

ਇਮਰਜੈਂਸੀ ਦੇ ਹੱਕ ਵਿੱਚ ਉੱਤਰੇ ਬਿੱਟੂ

ਬਿੱਟੂ ਨੇ ਕਿਹਾ ਇੰਦਰਾ ਗਾਂਧੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਜੋ ਕੁਝ ਇਮਰਜੈਂਸੀ ਦੌਰਾਨ ਹੋਇਆ, ਸਿੱਖਾਂ ਨਾਲ ਜੋ ਕੁੱਝ ਕੀਤਾ ਚਾਹੇ 1984 ਦੀ ਗੱਲ੍ਹ ਕਰੀਏ ਜਾਂ ਦਰਬਾਰ ਸਾਹਿਬ ‘ਤੇ ਹਮਲੇ ਦੀ ਗੱਲ੍ਹ ਹੋਵੇ ਜਾਂ ਫਿਰ ਦਰਬਾਰ ਸਾਹਿਬ ਨੂੰ ਢੇਹ ਢੇਰੀ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਲੱਗਣ ਦੀ ਗੱਲ੍ਹ ਹੋਵੇ। ਇਹ ਸਭ ਇੰਦਰ ਗਾਂਧੀ ਦੇ ਰਾਜ ਵਿੱਚ ਹੀ ਇਹ ਸਭ ਕੁੱਝ ਹੋਇਆ। 1984 ਵਿੱਚ ਸਿੱਖਾਂ ਦਾ ਕਿਸ ਤਰ੍ਹਾਂ ਕਤਲ-ਏ-ਆਮ ਹੋਇਆ।

ਉਨ੍ਹਾਂ ਨੇ ਕਿਹਾ ਕਿ ਤੁਸੀਂ ਨਹੀਂ ਚਾਹੁੰਦੇ ਕਿ ਇੰਦਰਾ ਗਾਂਧੀ ਨੇ ਜੋ ਪੰਜਾਬੀਆਂ ਦਾ ਨੁਕਸਾਨ ਕੀਤਾ। ਉਸ ਬਾਰੇ ਪੰਜਾਬੀਆਂ ਨੂੰ ਇਮਰਜੈਂਸੀ ਫਿਲਮ ਰਾਹੀਂ ਪਤਾ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਜੋ ਇੰਦਰਾ ਦੇ ਇਸ ਕਰਦਾਰ ਨੂੰ ਛੁਪਾਣਾ ਚਾਹੁੰਦੇ ਹਨ। ਉਹ ਇਸ ਫਿਲਮ ਨੂੰ ਰੋਕਣਾ ਚਾਹੁੰਦੇ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਇਮਰਜੈਂਸੀ ਦਾ ਵਿਰੋਧ

ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਫਿਲਮ ਦਾ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਨਾ ਲੱਗਣ ਦਿੱਤਾ ਜਾਵੇ। ਜਿਸ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਇਸ ਦਾ ਅਸਰ ਪਵੇਗਾ। ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਲਈ ਇਸ ਫਿਲਮ ਨੂੰ ਰੋਕ ਦਿੱਤਾ ਜਾਵੇ।