ਕੇਂਦਰੀ ਰਾਜ ਮੰਤਰੀ ਬਿੱਟੂ ਨੇ ਚੱਕੀ ਪੁਲ ਦਾ ਕੀਤਾ ਦੌਰਾ, ਮੁਰੰਮਤ ਕਾਰਜਾਂ ਦਾ ਲਿਆ ਜਾਇਜ਼ਾ

Updated On: 

08 Sep 2025 14:46 PM IST

Ravneet Bittu Chakki Pull: ਰਵਨੀਤ ਬਿੱਟੂ ਨੇ ਆਪਣੇ ਦੌਰੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੈਟਫਾਮ ਐਕਸ 'ਤੇ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ, "ਰੇਲਵੇ ਪੁਲ (ਚੱਕੀ ਪੁਲ), ਪਠਾਨਕੋਟ ਵਿਖੇ ਚੱਲ ਰਹੇ ਮੁਰੰਮਤ ਤੇ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਸੁਚਾਰੂ ਤੇ ਸੁਰੱਖਿਅਤ ਰੇਲਵੇ ਸੰਚਾਲਨ ਨੂੰ ਯਕੀਨੀ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੈ। ਭਾਰਤੀ ਰੇਲਵੇ ਯਾਤਰੀ ਸੁਰੱਖਿਆ ਦੇ ਉੱਚਤਮ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਖੇਤਰੀ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। "

ਕੇਂਦਰੀ ਰਾਜ ਮੰਤਰੀ ਬਿੱਟੂ ਨੇ ਚੱਕੀ ਪੁਲ ਦਾ ਕੀਤਾ ਦੌਰਾ, ਮੁਰੰਮਤ ਕਾਰਜਾਂ ਦਾ ਲਿਆ ਜਾਇਜ਼ਾ

ਕੇਂਦਰੀ ਰਾਜ ਮੰਤਰੀ ਬਿੱਟੂ ਨੇ ਚੱਕੀ ਪੁਲ ਦਾ ਕੀਤਾ ਦੌਰਾ

Follow Us On

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਪਠਾਨਕੋਟ ਦੇ ਚੱਕੀ ਪੁਲ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੁਲ ਨੂੰ ਹੋਏ ਨੁਕਸਾਨ ਤੇ ਮੁਰੰਮਤ ਕਾਰਜਾਂ ਦਾ ਜਾਇਜ਼ਾ ਲਿਆ। ਰੇਲਵੇ ਦੇ ਕਈ ਸੀਨੀਅਰ ਅਧਿਕਾਰੀ ਵੀ ਉੱਥੇ ਮੌਜ਼ੂਦ ਸਨ। ਮੰਤਰੀ ਬਿੱਟੂ ਨੇ ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਮੰਤਰੀ ਨੇ ਭਰੋਸਾ ਦਿੱਤਾ ਕਿ ਰੇਲਵੇ ਦਾ ਸੁਚਾਰੂ ਤੇ ਸੁਰੱਖਿਅਤ ਸੰਚਾਲਨ ਸਾਡੀ ਤਰਜ਼ੀਹ ਹੈ ਤੇ ਅਸੀਂ ਰੇਲਵੇ ਦੀ ਕੁਨੈਕਟੀਵਿਟੀ ਤੇ ਯਾਤਰੀਆਂ ਦੀਆਂ ਸੁਰੱਖਿਆ ਲਈ ਵਚਨਬੱਧ ਹਾਂ। ਦੱਸ ਦੇਈਏ ਕਿ ਬੀਤੀ ਦਿਨੀਂ ਪੰਜਾਬ ‘ਚ ਆਏ ਹੜ੍ਹਾਂ ਕਾਰਨ ਪੁਲ ਥੱਲਿਓਂ ਮਿੱਟੀ ਖਿਸਕ ਗਈ ਸੀ, ਜਿਸ ਤੋਂ ਬਾਅਦ ਪੁਲ ਬੰਦ ਕਰ ਦਿੱਤਾ ਗਿਆ ਸੀ ਤੇ ਟ੍ਰੇਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ।

ਉਨ੍ਹਾਂ ਨੇ ਆਪਣੇ ਦੌਰੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੈਟਫਾਮ ਐਕਸ ਤੇ ਸਾਂਝਾ ਕੀਤਾ। ਉਨ੍ਹਾਂ ਨੇ ਲਿਖਿਆ, ਰੇਲਵੇ ਪੁਲ (ਚੱਕੀ ਪੁਲ), ਪਠਾਨਕੋਟ ਵਿਖੇ ਚੱਲ ਰਹੇ ਮੁਰੰਮਤ ਤੇ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਸੁਚਾਰੂ ਤੇ ਸੁਰੱਖਿਅਤ ਰੇਲਵੇ ਸੰਚਾਲਨ ਨੂੰ ਯਕੀਨੀ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੈ। ਭਾਰਤੀ ਰੇਲਵੇ ਯਾਤਰੀ ਸੁਰੱਖਿਆ ਦੇ ਉੱਚਤਮ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਖੇਤਰੀ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਦੱਸ ਦਈਏ ਕਿ ਚੱਕੀ ਦਰਿਆ ਦੇ ਰੇਲਵੇ ਬ੍ਰਿਜ਼ ਦੇ ਡਿੱਗਣ ਕਾਰਨ ਦਿੱਲੀ- ਜੰਮੂ ਰੇਲਵੇ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਕਈ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਸਨ।

4 ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਕੀਤੀ ਮਦਦ ਦੀ ਮੰਗ

ਬੀਤੀ ਦਿਨੀਂ ਮੰਤਰੀ ਰਵਨੀਤ ਬਿੱਟੂ ਨੇ ਯੂਪੀ, ਐਮਪੀ, ਰਾਜਸਥਾਨ ਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਸਹਾਇਤਾ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਲਿਖਿਆ ਮੁੱਖ ਮੰਤਰੀਆਂ ਨੂੰ ਪੰਜਾਬ ਦੇ ਹੜ੍ਹ ਰਾਹਤ ਯਤਨਾਂ ਚ ਸਹਾਇਤਾ ਲਈ ਅਪੀਲ ਕੀਤੀ। ਇਸ ਸੰਕਟ ‘ਚ, ਏਕਤਾ ਤੇ ਸਹਿਯੋਗ ਸਾਡੀ ਸਭ ਤੋਂ ਵੱਡੀ ਤਾਕਤ ਹੈ।

ਉਨ੍ਹਾਂ ਨੇ ਪੱਤਰ ‘ਚ ਲਿਖਿਆ- ਮੈਂ ਤੁਹਾਨੂੰ ਇਹ ਪੱਤਰ ਬਹੁਤ ਚਿੰਤਾ ਤੇ ਗੰਭੀਰਤਾ ਨਾਲ ਲਿਖ ਰਿਹਾ ਹਾਂ। ਪੰਜਾਬ ਰਾਜ ਇਸ ਸਮੇਂ ਭਿਆਨਕ ਹੜ੍ਹਾਂ ਦੀ ਲਪੇਟ ਚ ਹੈ, ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਲਗਾਤਾਰ ਭਾਰੀ ਬਾਰਿਸ਼ ਕਾਰਨ ਨਦੀਆਂ ਵਚ ਹੜ੍ਹ ਆ ਗਿਆ ਹੈ, ਕਈ ਪਿੰਡ ਤੇ ਸ਼ਹਿਰੀ ਖੇਤਰ ਡੁੱਬ ਗਏ ਹਨ ਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਸੰਕਟ ਨੇ ਨਾ ਸਿਰਫ਼ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ ਬਲਕਿ ਮਨੁੱਖੀ ਦੁੱਖਾਂ ਚ ਵੀ ਭਾਰੀ ਵਾਧਾ ਕੀਤਾ ਹੈ। ਪੰਜਾਬ ਨੇ ਹਮੇਸ਼ਾ ਹਰ ਸੰਕਟ ਚ ਦੇਸ਼ ਦਾ ਮਜ਼ਬੂਤੀ ਨਾਲ ਸਾਥ ਦਿੱਤਾ ਹੈ। ਅੱਜ ਪੰਜਾਬ ਖੁਦ ਸੰਕਟ ਚ ਹੈ ਅਤੇ ਇਸ ਨੂੰ ਦੇਸ਼ ਤੋਂ ਇਸੇ ਤਰ੍ਹਾਂ ਦੇ ਸਮਰਥਨ ਦੀ ਉਮੀਦ ਹੈ।

ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਰਾਜ ਤੋਂ ਪੰਜਾਬ ਰਾਜ ਨੂੰ ਹਰ ਸੰਭਵ ਮਦਦ ਤੁਰੰਤ ਪ੍ਰਦਾਨ ਕਰਨ ਲਈ ਜ਼ਰੂਰੀ ਨਿਰਦੇਸ਼ ਪ੍ਰਦਾਨ ਕਰੋ। ਅਜਿਹਾ ਆਪਸੀ ਸਹਿਯੋਗ ਤੇ ਤਾਲਮੇਲ ਨਾ ਸਿਰਫ਼ ਮਾਨਵਤਾਵਾਦੀ ਦ੍ਰਿਸ਼ਟੀਕੋਣ ਤੋਂ ਜ਼ਰੂਰੀ ਹੈ, ਸਗੋਂ ਸਾਡੇ ਸੰਘੀ ਢਾਂਚੇ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਆਫ਼ਤ ਦੀ ਘੜੀ ਚ ਪੰਜਾਬ ਰਾਜ ਦੇ ਨਾਲ ਖੜ੍ਹੇ ਹੋਵੋਗੇ ਤੇ ਹਰ ਸੰਭਵ ਮਦਦ ਪ੍ਰਦਾਨ ਕਰੋਗੇ। ਮੈਂ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ।