AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਡੇਢ ਮਹੀਨੇ ਮਗਰੋਂ ਦੁਬਈ ਤੋਂ ਪਿੰਡ ਪੁੱਜੀ ਮ੍ਰਿਤਕ ਦੇਹ, ਲੁਧਿਆਣਾ ਵਿਖੇ ਹੋਇਆ ਅੰਤਿਮ ਸਸਕਾਰ; ਇਲਾਕੇ ‘ਚ ਸੋਗ ਦੀ ਲਹਿਰ

ਘਰ ਦੀ ਗ਼ਰੀਬੀ ਦੂਰ ਕਰਨ ਅਤੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਸੰਯੁਕਤ ਅਰਬ ਅਮੀਰਾਤ (ਦੁਬਈ) ਗਏ ਪੰਜਾਬੀ ਨੌਜਵਾਨ ਸੁਖਦੇਵ ਸਿੰਘ ਦੀ ਵਿਦੇਸ਼ ਜਾਣ ਦੇ ਡੇਢ ਮਹੀਨੇ ਬਾਅਦ ਅਚਾਨਕ ਮੌਤ ਹੋ ਗਈ। ਲੰਬੇ ਅਤੇ ਔਖੇ ਯਤਨਾਂ ਉਪਰੰਤ ਕਰੀਬ ਡੇਢ ਮਹੀਨੇ ਬਾਅਦ ਉਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਰੌੜ ਵਿਖੇ ਪਹੁੰਚਾਈ ਗਈ।

ਡੇਢ ਮਹੀਨੇ ਮਗਰੋਂ ਦੁਬਈ ਤੋਂ ਪਿੰਡ ਪੁੱਜੀ ਮ੍ਰਿਤਕ ਦੇਹ, ਲੁਧਿਆਣਾ ਵਿਖੇ ਹੋਇਆ ਅੰਤਿਮ ਸਸਕਾਰ; ਇਲਾਕੇ 'ਚ ਸੋਗ ਦੀ ਲਹਿਰ
rajinder-arora-ludhiana
| Updated On: 29 Sep 2026 20:09 PM IST
Share

ਘਰ ਦੀ ਗ਼ਰੀਬੀ ਦੂਰ ਕਰਨ ਅਤੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਸੰਯੁਕਤ ਅਰਬ ਅਮੀਰਾਤ (ਦੁਬਈ) ਗਏ ਪੰਜਾਬੀ ਨੌਜਵਾਨ ਸੁਖਦੇਵ ਸਿੰਘ ਦੀ ਵਿਦੇਸ਼ ਜਾਣ ਦੇ ਡੇਢ ਮਹੀਨੇ ਬਾਅਦ ਅਚਾਨਕ ਮੌਤ ਹੋ ਗਈ। ਲੰਬੇ ਅਤੇ ਔਖੇ ਯਤਨਾਂ ਉਪਰੰਤ ਕਰੀਬ ਡੇਢ ਮਹੀਨੇ ਬਾਅਦ ਉਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਰੌੜ ਵਿਖੇ ਪਹੁੰਚਾਈ ਗਈ। ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਉਣ ਵਿੱਚ ਉੱਘੇ ਸਮਾਜ ਸੇਵੀ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਅਤੇ ਸਥਾਨਕ ਪੰਚਾਇਤ ਨੇ ਅਹਿਮ ਭੂਮਿਕਾ ਨਿਭਾਈ। ਪਿੰਡ ਪੁੱਜਣ ਉਪਰੰਤ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਆਰਥਿਕ ਤੰਗੀ ਅਤੇ ਕਾਗ਼ਜ਼ੀ ਅੜਚਣਾਂ ਕਾਰਨ ਬੇਵੱਸ ਹੋਇਆ ਸੀ ਪਰਿਵਾਰ

ਡੇਢ ਮਹੀਨਾ ਪਹਿਲਾਂ ਜਦੋਂ ਵਿਦੇਸ਼ ਦੀ ਧਰਤੀ ਤੋਂ ਸੁਖਦੇਵ ਸਿੰਘ ਦੀ ਬੇਵਕਤੀ ਮੌਤ ਦੀ ਖ਼ਬਰ ਆਈ ਸੀ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਵਿਦੇਸ਼ ਵਿੱਚੋਂ ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਉਣ ਲਈ ਪਰਿਵਾਰ ਕੋਲ ਨਾ ਤਾਂ ਲੋੜੀਂਦੇ ਵਿੱਤੀ ਵਸੀਲੇ ਸਨ ਅਤੇ ਨਾ ਹੀ ਉਹ ਉੱਥੋਂ ਦੀਆਂ ਗੁੰਝਲਦਾਰ ਕਾਨੂੰਨੀ ਤੇ ਪ੍ਰਸ਼ਾਸਨਿਕ ਰਸਮਾਂ ਤੋਂ ਜਾਣੂ ਸਨ। ਪਰਿਵਾਰਕ ਹਾਲਾਤ ਪਹਿਲਾਂ ਹੀ ਬੇਹੱਦ ਤਰਸਯੋਗ ਸਨ, ਕਿਉਂਕਿ ਮ੍ਰਿਤਕ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਉਸ ਦਾ ਇੱਕ ਭਰਾ ਵੀ ਕਾਫ਼ੀ ਸਮੇਂ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ। ਅਜਿਹੀ ਬੇਵੱਸੀ ਦੀ ਹਾਲਤ ਵਿੱਚ ਪਰਿਵਾਰ ਲਈ ਦੇਹ ਨੂੰ ਪੰਜਾਬ ਲਿਆਉਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ।

ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਮਿਲੀ ਕਾਮਯਾਬੀ

ਇਸ ਮੁਸ਼ਕਲ ਘੜੀ ਦੌਰਾਨ ਦੁਬਈ ਵਿੱਚ ਰਹਿੰਦੇ ਇੱਕ ਹੋਰ ਪੰਜਾਬੀ ਨੌਜਵਾਨ ਨੇ ਪੂਰੇ ਹਾਲਾਤ ਦੀ ਜਾਣਕਾਰੀ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨਾਲ ਸਾਂਝੀ ਕੀਤੀ। ਮਾਮਲੇ ਦੀ ਗੰਭੀਰਤਾ ਅਤੇ ਪਰਿਵਾਰ ਦੀ ਬੇਵੱਸੀ ਨੂੰ ਦੇਖਦਿਆਂ ਐਡਵੋਕੇਟ ਧਾਲੀਵਾਲ ਨੇ ਤੁਰੰਤ ਮੋਰਚਾ ਸੰਭਾਲਿਆ। ਉਨ੍ਹਾਂ ਨੇ ਪੀੜਤ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਨਾਲ ਰਾਬਤਾ ਕਾਇਮ ਕਰਕੇ ਭਾਰਤੀ ਦੂਤਾਵਾਸ ਅਤੇ ਸਥਾਨਕ ਪ੍ਰਸ਼ਾਸਨ ਨਾਲ ਜ਼ਰੂਰੀ ਕਾਗ਼ਜ਼ੀ ਕਾਰਵਾਈਆਂ ਤੇ ਕਾਨੂੰਨੀ ਪ੍ਰਕਿਰਿਆਵਾਂ ਸ਼ੁਰੂ ਕਰਵਾਈਆਂ। ਉਨ੍ਹਾਂ ਦੇ ਲਗਾਤਾਰ ਯਤਨਾਂ, ਪ੍ਰਸ਼ਾਸਨਿਕ ਪਹੁੰਚ ਅਤੇ ਆਰਥਿਕ-ਕਾਨੂੰਨੀ ਸਹਿਯੋਗ ਦੇ ਸਦਕਾ ਹੀ ਸਾਰੀਆਂ ਰਸਮਾਂ ਮੁਕੰਮਲ ਹੋ ਸਕੀਆਂ ਅਤੇ ਮ੍ਰਿਤਕ ਦੇਹ ਆਖ਼ਰਕਾਰ ਪਿੰਡ ਰੌੜ ਪਹੁੰਚ ਸਕੀ।

ਦੂਜੇ ਭਰਾ ਨੇ ਕੀਤਾ ਅੰਤਿਮ ਸਸਕਾਰ

ਜਿਉਂ ਹੀ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਅਤੇ ਹਰ ਅੱਖ ਨਮ ਹੋ ਗਈ। ਮ੍ਰਿਤਕ ਦੇ ਦੂਜੇ ਭਰਾ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਨੂੰ ਪ੍ਰਾਪਤ ਕੀਤਾ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਵਿਦਾਇਗੀ ਦਿੰਦਿਆਂ ਸਸਕਾਰ ਕੀਤਾ ਗਿਆ। ਇਸ ਮੌਕੇ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਇੱਕ ਬੇਸਹਾਰਾ ਪਰਿਵਾਰ ਦੀ ਬਾਂਹ ਫੜਨਾ ਉਨ੍ਹਾਂ ਦਾ ਮੁੱਢਲਾ ਇਨਸਾਨੀ ਫ਼ਰਜ਼ ਸੀ, ਜਿਸ ਨੂੰ ਉਨ੍ਹਾਂ ਨੇ ਪੂਰੀ ਨੇਕਨੀਤੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਵਾਸੀਆਂ ਨੇ ਇਸ ਮਾਨਵੀ ਕਾਰਜ ਲਈ ਐਡਵੋਕੇਟ ਧਾਲੀਵਾਲ ਅਤੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...