Punjab Weather Update: ਪੰਜਾਬ ‘ਚ ਅੱਜ ਵੀ ਭਾਰੀ ਬਾਰਿਸ਼, ਤਾਪਮਾਨ ਆਮ ਨਾਲੋਂ 7.1 ਡਿਗਰੀ ਘੱਟ
Punjab Weather Update: ਤਾਪਮਾਨ ਦੀ ਗੱਲ ਕਰੀਏ ਤਾਂ ਔਸਤ ਤਾਪਮਾਨ 'ਚ 1 ਡਿਗਰੀ ਦਾ ਵਾਧਾ ਦੇਖਿਆ ਗਿਆ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਨਾਲੋਂ 7.1 ਡਿਗਰੀ ਘੱਟ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ 'ਚ 30.4 ਡਿਗਰੀ ਅਬੋਹਰ 'ਚ ਦਰਜ ਕੀਤਾ ਗਿਆ।
ਪੰਜਾਬ ਦੇ ਲੋਕਾਂ ਨੂੰ ਅੱਜ ਵੀ ਬਾਰਿਸ਼ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਵੱਲੋਂ ਸੂਬੇ ‘ਚ ਅੱਜ ਆਰੇਂਜ ‘ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੋ ਜ਼ਿਲ੍ਹਿਆਂ-ਪਠਾਨਕੋਟ ਤੇ ਗੁਰਦਾਸਪੁਰ ‘ਚ ਅੱਜ ਆਰੇਂਜ ਅਲਰਟ ਹੈ। ਇੱਥੇ ਕੁੱਝ ਇਲਾਕਿਆਂ ‘ਚ ਭਾਰੀ ਤੋਂ ਬਹੁੱਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਉੱਥੇ ਹੀ 11 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ ਤੇ ਮੁਹਾਲੀ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਕੁੱਝ-ਕੁੱਝ ਥਾਂਵਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।
ਬੀਤੇ ਦਿਨੀਂ ਬਾਰਿਸ਼ ਦਾ ਹਾਲ
ਬੀਤੇ ਦਿਨ ਦੀ ਗੱਲ ਕਰੀਏ ਤਾਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਦੇਖਣ ਨੂੰ ਮਿਲੀ। ਅੰਮ੍ਰਿਤਸਰ ‘ਚ 1 ਮਿਮੀ, ਲੁਧਿਆਣਾ ‘ਚ 0.2 ਮਿਮੀ, ਪਟਿਆਲਾ ‘ਚ 1 ਮਿਮੀ, ਫਿਰੋਜ਼ਪੁਰ ‘ਚ 4 ਮਿਮੀ, ਹੁਸ਼ਿਆਰਪੁਰ ‘ਚ 1.5 ਮਿਮੀ, ਮਾਨਸਾ ‘ਚ 4 ਮਿਮੀ, ਪਠਾਨਕੋਟ ‘ਚ 14 ਮਿਮੀ, ਥੀਨ ਡੈਮ(ਪਠਾਨਕੋਟ) ‘ਚ 12.5 ਮਿਮੀ, ਭਾਖੜਾ ਡੈਮ(ਰੂਪਨਗਰ) ‘ਚ 10.5 ਮਿਮੀ, ਮੁਹਾਲੀ ‘ਚ 0.5 ਮਿਮੀ, ਸ੍ਰੀ ਅਨੰਦਪੁਰ ਸਾਹਿਬ ਰੂਪਨਗਰ ‘ਚ 10.5 ਮਿਮੀ ਤੇ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ‘ਚ 1.5 ਮਿਮੀ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ‘ਚ 2.2 ਮਿਮੀ ਬਾਰਿਸ਼ ਦਰਜ ਕੀਤੀ ਗਈ।
ਤਾਪਮਾਨ ਆਮ ਨਾਲੋਂ 7.1 ਡਿਗਰੀ ਘੱਟ
ਤਾਪਮਾਨ ਦੀ ਗੱਲ ਕਰੀਏ ਤਾਂ ਔਸਤ ਤਾਪਮਾਨ ‘ਚ 1 ਡਿਗਰੀ ਦਾ ਵਾਧਾ ਦੇਖਿਆ ਗਿਆ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਨਾਲੋਂ 7.1 ਡਿਗਰੀ ਘੱਟ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ‘ਚ 30.4 ਡਿਗਰੀ ਅਬੋਹਰ ‘ਚ ਦਰਜ ਕੀਤਾ ਗਿਆ।
ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 25.2 ਡਿਗਰੀ, ਲੁਧਿਆਣਾ ‘ਚ 26.8 ਡਿਗਰੀ, ਪਟਿਆਲਾ ‘ਚ 27.6 ਡਿਗਰੀ, ਫਰੀਦਕੋਟ ‘ 28.1 ਡਿਗਰੀ, ਗੁਰਦਾਸਪੁਰ ‘ਚ 25.8 ਡਿਹਰੀ, ਫਿਰੋਜ਼ਪੁਰ ‘ਚ 29.1 ਡਿਗਰੀ, ਹੁਸ਼ਿਆਰਪੁਰ ‘ਚ 27.2 ਡਿਗਰੀ, ਸਮਰਾਲਾ (ਲੁਧਿਆਣਾ) ‘ਚ 30.1 ਡਿਗਰੀ, ਮਾਨਸਾ ‘ਚ27.7 ਡਿਗਰੀ, ਮੁਹਾਲੀ ‘ਚ 28.1 ਡਿਗਰੀ, ਪਠਾਨਕੋਟ ‘ਚ 24.4 ਡਿਗਰੀ, ਥੀਨ ਡੈਮ(ਪਠਾਨਕੋਟ) ‘ਚ 21.8 ਡਿਗਰੀ, ਭਾਖੜਾ ਡੈਮ (ਰੂਪਨਗਰ) ‘ਚ 28.8 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 27.8 ਡਿਗਰੀ ਤੇ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ‘ਚ 27 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਚ 27.9 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।