AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੌਨਸੂਨ ਨੇ ਕਵਰ ਕੀਤਾ ਪੂਰਾ ਪੰਜਾਬ, ਅੱਜ ਮੀਂਹ ਦਾ ਆਰੇਂਜ ਅਲਰਟ, ਤਾਪਮਾਨ ਆਮ ਨਾਲੋਂ 6.7 ਡਿਗਰੀ ਘੱਟ

ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ 36.1 ਡਿਗਰੀ ਰਿਹਾ। ਬੁੱਧਵਾਰ, ਸ਼ਾਮ ਤੱਕ ਅੰਮ੍ਰਿਤਸਰ 'ਚ 30 ਮਿਮੀ, ਪਟਿਆਲਾ 'ਚ 16 ਮਿਮੀ, ਫਤਿਹਗੜ੍ਹ ਸਾਹਿਬ 'ਚ 1 ਮਿਮੀ, ਹੁਸ਼ਿਆਰਪੁਰ 'ਚ 0.5 ਮਿਮੀ, ਰੋਪੜ 'ਚ 0.5 ਮਿਮੀ ਬਾਰਿਸ਼ ਦਰਜ ਕੀਤੀ ਗਈ। ਲੁਧਿਆਣਾ 'ਚ ਵੀ ਮੀਂਹ ਟਰੇਸ ਕੀਤਾ ਗਿਆ।

ਮੌਨਸੂਨ ਨੇ ਕਵਰ ਕੀਤਾ ਪੂਰਾ ਪੰਜਾਬ, ਅੱਜ ਮੀਂਹ ਦਾ ਆਰੇਂਜ ਅਲਰਟ, ਤਾਪਮਾਨ ਆਮ ਨਾਲੋਂ 6.7 ਡਿਗਰੀ ਘੱਟ
ਸੰਕੇਤਕ ਤਸਵੀਰ (AI Generated Image)
tv9-punjabi
| Updated On: 26 Jun 2025 07:18 AM IST
Share

ਸਮੇਂ ਤੋਂ ਪੰਜ ਦਿਨ ਪਹਿਲਾਂ ਪੰਜਾਬ ਪਹੁੰਚੇ ਮੌਨਸੂਨ ਨੇ ਹੁਣ ਪੂਰਾ ਸੂਬਾ ਕਵਰ ਕਰ ਲਿਆ ਹੈ। ਅੱਜ ਮੌਸਮ ਵਿਭਾਗ ਨੇ ਸੂਬੇ ‘ਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇੱਥੇ ਮੀਂਹ ਦੇ ਨਾਲ ਬਿਜਲੀ ਚਮਕਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਸੂਬੇ ‘ਚ ਜੂਨ ਮਹੀਨਾ ਆਮ ਰਿਹਾ, ਜੋ ਕਿ ਚੰਗੇ ਸੰਕਤ ਹਨ। ਉੱਥੇ ਹੀ, ਬੀਤੇ 24 ਘੰਟਿਆਂ ‘ਚ ਸੂਬੇ ਦੇ ਤਾਪਮਾਨ ‘ਚ 2.9 ਡਿਗਰੀ ਸੈਲਸਿਅਸ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ ਕਿ ਆਮ ਨਾਲੋਂ 6.7 ਡਿਗਰੀ ਘੱਟ ਹੈ।

ਪੰਜਾਬ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ 36.1 ਡਿਗਰੀ ਰਿਹਾ। ਬੁੱਧਵਾਰ, ਸ਼ਾਮ ਤੱਕ ਅੰਮ੍ਰਿਤਸਰ ‘ਚ 30 ਮਿਮੀ, ਪਟਿਆਲਾ ‘ਚ 16 ਮਿਮੀ, ਫਤਿਹਗੜ੍ਹ ਸਾਹਿਬ ‘ਚ 1 ਮਿਮੀ, ਹੁਸ਼ਿਆਰਪੁਰ ‘ਚ 0.5 ਮਿਮੀ, ਰੋਪੜ ‘ਚ 0.5 ਮਿਮੀ ਬਾਰਿਸ਼ ਦਰਜ ਕੀਤੀ ਗਈ। ਲੁਧਿਆਣਾ ‘ਚ ਵੀ ਮੀਂਹ ਟਰੇਸ ਕੀਤਾ ਗਿਆ।

ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਰਿਹਾ, ਲੁਧਿਆਣਾ ‘ਚ ਵੀ 30.8 ਡਿਗਰੀ, ਪਟਿਆਲਾ ‘ਚ 27.8 ਡਿਗਰੀ, ਪਠਾਨਕੋਟ ‘ਚ 32 ਡਿਗਰੀ ਤੇ ਫਰੀਦਕੋਟ ‘ਚ 33.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

4 ਜ਼ਿਲ੍ਹਿਆਂ ‘ਚ ਮੀਂਹ ਦਾ ਆਰੇਂਜ ਅਲਰਟ

ਮੌਸਮ ਵਿਭਾਗ ਨੇ ਮੌਨਸੂਨ ਦੀ ਹਲਚਲ ‘ਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਪਠਾਨਕੋਟ ‘ਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਹੋਸ਼ਿਆਰਪੁਰ, ਰੂਪਨਗਰ, ਮੋਹਾਲੀ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਮੋਗਾ, ਫਰੀਦਕੋਟ, ਮੁਕਤਸਰ ਤੇ ਫਾਜ਼ਿਲਕਾ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਵਾਰ ਮੌਨਸੂਨ ਦੇ ਹਾਲਾਤ ਰਹਿਣਗੇ ਆਮ

ਮੌਸਮ ਵਿਭਾਗ ਦੇ ਅਨੁਸਾਰ ਜੂਨ ਮਹੀਨੇ ‘ਚ ਆਮ ਬਾਰਿਸ਼ ਦਰਜ ਕੀਤੀ ਗਈ। ਪੰਜਾਬ ‘ਚ 1 ਜੂਨ ਤੋਂ 25 ਜੂਨ ਤੱਕ ਆਮ ਤੌਰੇ ‘ਤੇ 48.6 ਮਿਮੀ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਪਰ ਇਸ ਬਾਰ ਪੂਰੇ ਸੂਬੇ ‘ਚ 37.4 ਮਿਮੀ ਬਾਰਿਸ਼ ਹੋਈ। ਇਹ ਆਮ ਨਾਲੋਂ 3 ਫ਼ੀਸਦੀ ਘੱਟ ਹੈ।

ਮੌਸਮ ਵਿਭਾਗ ਮੁਤਾਬਕ ਇਸ ਸਾਲ ਸੂਬੇ ‘ਚ ਆਮ ਬਾਰਿਸ਼ ਦੇ ਹਾਲਾਤ ਰਹਿ ਸਕਦੇ ਹਨ। ਬੀਤੇ ਸਾਲ ਸੂਬੇ ‘ਚ 2 ਜੁਲਾਈ ਨੂੰ, ਦੇਰੀ ਨਾਲ ਮੌਨਸੂਨ ਪਹੁੰਚਿਆ ਸੀ। 2024 ‘ਚ ਪੰਜਾਬ ‘ਚ 439.8 ਮਿਮੀ ਆਮ ਔਸਤ ਦੇ ਮੁਕਾਬਲੇ 314.6 ਮਿਮੀ ਬਾਰਿਸ਼ ਦਰਜ ਕੀਤੀ ਗਈ ਸੀ। ਪਰ ਇਸ ਵਾਰ ਮੌਨਸੂਨ ‘ਚ ਮੀਂਹ 110 ਫ਼ੀਸਦੀ ਪੈਣ ਦਾ ਅਨੁਮਾਨ ਹੈ, ਜਿਸ ਦਾ ਮਤਲਬ ਹੈ ਕਿ ਪੰਜਾਬ ‘ਚ 500 ਮਿਮੀ ਦੇ ਕਰੀਬ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Follow Us