ਅੱਜ 11 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਅਗਲੇ ਹਫ਼ਤੇ ਵੀ ਅਜਿਹਾ ਰਹੇਗਾ ਮੌਸਮ, ਜਾਣੋ ਅਪਡੇਟ…
ਪੰਜਾਬ 'ਚ ਮੌਨਸੂਨ ਇਹ ਬਾਰ ਸਮੇਂ ਤੋਂ 5 ਦਿਨ ਪਹਿਲਾਂ ਪਹੁੰਚ ਗਿਆ ਸੀ। ਸਮੇਂ ਤੋਂ ਪਹਿਲਾਂ ਮੌਨਸੂਨ ਸੂਬੇ 'ਚ ਪਹੁੰਚਣ ਨਾਲ ਮੌਸਮ ਵੀ ਮਿਹਰਬਾਨ ਰਿਹਾ। ਇਸ ਸਾਲ ਜੂਨ ਮਹੀਨੇ ਆਮ ਤੋਂ 19 ਫ਼ੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ। 29 ਜੂਨ ਤੱਕ ਸੂਬੇ 'ਚ 54.9 ਮਿਮੀ ਬਾਰਿਸ਼ ਦਰਜ ਕੀਤੀ ਗਈ, ਜੋ ਆਮ 46.2 ਮਿਮੀ ਤੋਂ 19 ਫ਼ੀਸਦੀ ਵੱਧ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਮੌਨਸੂਨ ਦੀ ਸਥਿਤੀ ਬਿਹਤਰ ਰਹੀ ਤਾਂ ਸੂਬੇ ਦੇ ਲੋਕਾਂ ਨੂੰ ਰਾਹਤ ਮਿਲੇਗੀ।

ਪੰਜਾਬ ‘ਚ ਅੱਜ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਇੱਕ ਹਫ਼ਤੇ ਤੱਕ ਮੀਂਹ ਦਾ ਇਹ ਸਿਲਸਿਲਾ ਜਾਰੀ ਰਹੇਗਾ। ਬੀਤੇ ਦਿਨ ਫਿਰੋਜ਼ਪੁਰ ‘ਚ 54.5 ਮਿਮੀ, ਮੋਗਾ ‘ਚ 32 ਮਿਮੀ, ਪਠਾਨਕੋਟ ‘ਚ 7 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਦੌਰਾਨ ਕਈ ਜ਼ਿਲ੍ਹਿਆਂ ‘ਚ ਬੱਦਲ ਬਣੇ ਰਹੇ। ਸੂਬੇ ਦੇ ਤਾਪਮਾਨ ‘ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਅਨੁਸਾਰ ਸੂਬੇ ‘ਚ ਮੌਸਮ ਦੇ ਹਾਲਾਤ ਆਮ ਹਨ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 39.6 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ 35.9 ਡਿਗਰੀ, ਲੁਧਿਆਣਾ ‘ਚ 35.5 ਡਿਗਰੀ, ਪਟਿਆਲਾ ‘ਚ 35 ਡਿਗਰੀ, ਗੁਰਦਾਸਪੁਰ ‘ਚ 34 ਡਿਗਰੀ ਤੇ ਫਿਰੋਜ਼ਪੁਰ ‘ਚ 36 ਡਿਗਰੀ ਦਰਜ ਕੀਤਾ ਗਿਆ।
ਪੰਜਾਬ ‘ਚ ਮੌਨਸੂਨ ਇਹ ਬਾਰ ਸਮੇਂ ਤੋਂ 5 ਦਿਨ ਪਹਿਲਾਂ ਪਹੁੰਚ ਗਿਆ ਸੀ। ਸਮੇਂ ਤੋਂ ਪਹਿਲਾਂ ਮੌਨਸੂਨ ਸੂਬੇ ‘ਚ ਪਹੁੰਚਣ ਨਾਲ ਮੌਸਮ ਵੀ ਮਿਹਰਬਾਨ ਰਿਹਾ। ਇਸ ਸਾਲ ਜੂਨ ਮਹੀਨੇ ਆਮ ਤੋਂ 19 ਫ਼ੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ।
ਜੂਨ ‘ਚ ਮੀਂਹ ਆਮ ਨਾਲੋਂ ਵੱਧ
29 ਜੂਨ ਤੱਕ ਸੂਬੇ ‘ਚ 54.9 ਮਿਮੀ ਬਾਰਿਸ਼ ਦਰਜ ਕੀਤੀ ਗਈ, ਜੋ ਆਮ 46.2 ਮਿਮੀ ਤੋਂ 19 ਫ਼ੀਸਦੀ ਵੱਧ ਹੈ। ਜੇਕਰ ਆਉਣ ਵਾਲੇ ਦਿਨਾਂ ‘ਚ ਮੌਨਸੂਨ ਦੀ ਸਥਿਤੀ ਬਿਹਤਰ ਰਹੀ ਤਾਂ ਸੂਬੇ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਸੂਬੇ ‘ਚ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਮੀਂਹ ਦਾ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਨੇ 29 ਜੂਨ ਨੂੰ ਅਲਰਟ ਜਾਰੀ ਕੀਤਾ ਹੈ ਕਿ ਸੂਬੇ ਦੇ ਕਈ ਹਿੱਸਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਅਗਲੇ ਦੋ ਦਿਨਾਂ ਕਈ ਇਲਾਕਿਆਂ ‘ਚ ਬਾਰਿਸ਼ ਦੇਖੀ ਜਾ ਸਕਦੀ। ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਵੀ ਬਾਰਿਸ਼ ਦਾ ਦੌਰ ਜਾਰੀ ਰਹੇਗਾ।
ਇਹ ਵੀ ਪੜ੍ਹੋ
ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਸੰਗਰੂਰ ਤੇ ਪਟਿਆਲਾ ‘ਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਮਾਨਸਾ, ਬਰਨਾਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਪਠਾਨਕੋਟ ‘ਚ ਮੀਂਹ ਦਾ ਯੈਲੋ ਅਲਰਟ ਹੈ।