ਪੰਜਾਬ: ਸੂਬੇ ‘ਚ ਅੱਜ ਵੀ ਧੁੰਦ ਤੇ ਸੀਤ ਲਹਿਰ ਅਲਰਟ, 7 ਜ਼ਿਲ੍ਹਿਆਂ ਲਈ ਰਾਹਤ

Published: 

09 Jan 2026 07:07 AM IST

Punjab Weather Alert: ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 'ਚ 0.5 ਡਿਗਰੀ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 1.9 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ ਕਿ 5 ਡਿਗਰੀ ਰਿਹਾ।

ਪੰਜਾਬ: ਸੂਬੇ ਚ ਅੱਜ ਵੀ ਧੁੰਦ ਤੇ ਸੀਤ ਲਹਿਰ ਅਲਰਟ, 7 ਜ਼ਿਲ੍ਹਿਆਂ ਲਈ ਰਾਹਤ

ਫਾਈਲ ਫੋਟੋ (Photo Credit: PTI)

ਪੰਜਾਬ ਚ ਅੱਜ ਵੀ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਪਿਛਲੇ ਦਿਨਾਂ ਨਾਲੋਂ ਅੱਜ ਲੋਕਾਂ ਨੂੰ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਪਹਿਲਾਂ ਜਿੱਥੇ, ਧੁੰਦ ਦਾ ਆਰੇਂਜ ਅਲਰਟ ਵੀ ਜਾਰੀ ਹੋ ਰਿਹਾ, ਹੁਣ ਅੱਜ ਇਹ ਯੈਲੋ ਅਲਰਟ ਤੱਕ ਸੀਮਤ ਹੈ। ਇਸ ਦੇ ਨਾਲ ਹੀ 7 ਜ਼ਿਲ੍ਹਿਆਂ ਚ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਹ ਵੀ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਹੈ। ਹਾਲਾਂਕਿ, ਪੰਜਾਬ ਦੇ ਕਈ ਜ਼ਿਲ੍ਹਿਆਂ ਚ ਅੱਜ ਵੀ ਧੁੰਦ ਦਾ ਯੈਲੋ ਅਲਰਟ, ਕੋਲਡ ਵੇਵ ਤੇ ਕੋਲਡ ਡੇਅ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਪੰਜਾਬ ਦਾ ਮੌਸਮ ਖੁਸ਼ਕ ਰਹੇਗਾ, ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਦੀ ਸੰਭਾਵਨਾ ਨਹੀਂ ਜਤਾਈ ਗਈ ਹੈ।

ਧੁੰਦ ਦਾ ਯੈਲੋ ਅਲਰਟ

ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਕੋਲਡ ਵੇਵ ਦਾ ਅਲਰਟ

ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਤੇ ਮਾਨਸਾ ਚ ਕੋਲਡ ਵੇਵ (ਸੀਤ ਲਹਿਰ) ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕੋਲਡ ਡੇਅ ਦਾ ਅਲਰਟ

ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ ਤੇ ਪਟਿਆਲਾ ਚ ਕੋਲਡ ਡੇਅ (ਠੰਡੇ ਦਿਨ) ਦਾ ਅਲਰਟ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਜ਼ਿਲ੍ਹਿਆਂ ਚ ਕੋਈ ਅਲਰਟ ਨਹੀਂ

ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਿਰੋਜ਼ਪੁਰ ਤੇ ਮੋਗਾ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਲੋਕਾਂ ਨੂੰ ਠੰਡ ਤੋਂ ਬਚਾਅ ਰੱਖਣਾ ਚਾਹੀਦਾ ਹੈ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ਚ 0.5 ਡਿਗਰੀ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 1.9 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ ਚ ਦਰਜ ਕੀਤਾ ਗਿਆ, ਜੋ ਕਿ 5 ਡਿਗਰੀ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.2 ਡਿਗਰੀ, ਲੁਧਿਆਣਾ ਦਾ 6.8 ਡਿਗਰੀ, ਪਟਿਆਲਾ ਦਾ 7.2 ਡਿਗਰੀ, ਪਠਾਨਕੋਟ ਦਾ 8.2 ਡਿਗਰੀ, ਫਰੀਦਕੋਟ ਦਾ 6.8 ਡਿਗਰੀ, ਗੁਰਦਾਸਪੁਰ ਦਾ 6.0 ਡਿਗਰੀ ਤੇ ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 7.8 ਡਿਗਰੀ ਦਰਜ ਕੀਤਾ ਗਿਆ। ਹੁਸ਼ਿਆਰਪੁਰ ਦਾ ਘੱਟੋ-ਘੱਟ ਤਾਪਮਾਨ 7.9 ਡਿਗਰੀ, ਮਾਨਸਾ ਦਾ 7.8 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 7.4 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 9.6 ਡਿਗਰੀ ਦਰਜ ਕੀਤਾ ਗਿਆ।

Loading...
Unable to load recommendations.
Follow Us
Related Stories
ਟਾਇਲਟ ਕਲੀਨਰ ਪਿਲਾ ਕੇ ਕਤਲ, ਪਤੀ ਦੀ ਪ੍ਰੇਮਿਕਾ ਤੇ ਸੱਸ ਨੂੰ ਲੈ ਕੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ; ਆਖ਼ਿਰੀ ਸਮੇਂ ਤੱਕ ਧੀ ਨੂੰ ਦੇਖਣ ਦੀ ਤਾਂਘ ‘ਚ ਰਹੀ ਮ੍ਰਿਤਕਾ
ਭਾਜਪਾ ਨੇ ਪੰਜਾਬ ਚੋਣਾਂ ਲਈ ਤਿਆਰੀਆਂ ਕੀਤੀਆਂ ਤੇਜ਼, ਅੱਜ ਤੋਂ ਦੋ ਦਿਨਾਂ ਦੇ ਦੌਰੇ ‘ਤੇ ਬੀਐੱਲ ਸੰਤੋਸ਼
ਮਜੀਠਾ ਹਲਕੇ ਤੋਂ ਪੱਪਲਪ੍ਰੀਤ ਸਿੰਘ ਲਈ ਚੋਣ ਮੁਹਿੰਮ ਦੀ ਸ਼ੁਰੂਆਤ, ਉਮੀਦਵਾਰ ਦੀ ਮਾਤਾ ਸਮੇਤ ਆਗੂਆਂ ਨੇ ਦੱਸਿਆ ਪਾਰਟੀ ਦਾ ਮੁੱਖ ਏਜੰਡਾ
ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਸੰਭਾਵਨਾ, ਜਾਣੋ ਆਉਣ ਵਾਲੇ 3 ਦਿਨ ਕਿਵੇਂ ਦਾ ਰਹੇਗਾ ਮੌਸਮ
ਚੰਡੀਗੜ੍ਹ ਬੱਸ ਸਟੈਂਡ ‘ਤੇ ਮਿਲਿਆ IED, 3 ਲੋਕ ਗ੍ਰਿਫ਼ਤਾਰ; ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ
ਤਿੰਨ ਦੇਸ਼ਾਂ ‘ਚ ਰਹੇ ਰਾਜਦੂਤ, ਪੰਜਾਬ SIR ਵਿੱਚ ਮੰਗ ਰਹੇ ਨਾਗਰਿਕਤਾ ਦੇ ਸਬੂਤ… ਨਵਦੀਪ ਸੂਰੀ ਨੇ ਕੱਢੀ ਭੜਾਸ