ਟਾਇਲਟ ਕਲੀਨਰ ਪਿਲਾ ਕੇ ਕਤਲ, ਪਤੀ ਦੀ ਪ੍ਰੇਮਿਕਾ ਤੇ ਸੱਸ ਨੂੰ ਲੈ ਕੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ; ਆਖ਼ਿਰੀ ਸਮੇਂ ਤੱਕ ਧੀ ਨੂੰ ਦੇਖਣ ਦੀ ਤਾਂਘ ‘ਚ ਰਹੀ ਮ੍ਰਿਤਕਾ

Updated On: 

24 Aug 2026 10:56 AM IST

ਮ੍ਰਿਤਕਾ ਦੀ ਭਾਬੀ ਦਿਵਿਆ ਮੁਤਾਬਕ ਨੇਹਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜੱਜ ਸਾਹਿਬਾ ਨੇ ਹਸਪਤਾਲ ਪਹੁੰਚ ਕੇ ਉਸਦੇ ਬਿਆਨ ਦਰਜ ਕੀਤੇ ਸਨ। ਪਰਿਵਾਰ ਦਾ ਦਾਅਵਾ ਹੈ ਕਿ ਨੇਹਾ ਨੇ ਆਪਣੇ ਬਿਆਨਾਂ 'ਚ ਪਤੀ ਉਮੰਗ ਬੱਸੀ, ਸੱਸ ਕੁਸੁਮ ਬੱਸੀ ਤੇ ਸਤਪਾਲ ਕੌਰ 'ਤੇ ਉਸ ਨੂੰ ਜ਼ਬਰਦਸਤੀ ਟਾਇਲਟ ਕਲੀਨਰ ਪਿਲਾਉਣ ਦੇ ਇਲਜ਼ਾਮ ਲਗਾਏ।

ਟਾਇਲਟ ਕਲੀਨਰ ਪਿਲਾ ਕੇ ਕਤਲ, ਪਤੀ ਦੀ ਪ੍ਰੇਮਿਕਾ ਤੇ ਸੱਸ ਨੂੰ ਲੈ ਕੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ; ਆਖ਼ਿਰੀ ਸਮੇਂ ਤੱਕ ਧੀ ਨੂੰ ਦੇਖਣ ਦੀ ਤਾਂਘ ਚ ਰਹੀ ਮ੍ਰਿਤਕਾ

ਮ੍ਰਿਤਕ ਨੇਹਾ ਦੀ ਤਸਵੀਰ

ਜਲੰਧਰ ‘ਚ ਨੇਹਾ ਬੱਸੀ ਦੀ ਟਾਇਲਟ ਕਲੀਨਰ ਪਿਲਾਉਣ ਤੋਂ ਬਾਅਦ ਹੋਈ ਮੌਤ ਦੇ ਮਾਮਲੇ ‘ਚ ਕਈ ਗੰਭੀਰ ਇਲਜ਼ਾਮ ਸਾਹਮਣੇ ਆਏ ਹਨ। ਨੇਹਾ ਦੇ ਪੇਕੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਨੇਹਾ ਨੂੰ ਉਸ ਦੇ ਪਤੀ ਉਮੰਗ ਬੱਸੀ, ਸੱਸ ਕੁਸੁਮ ਬੱਸੀ ਤੇ ਪਤੀ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਨੇ ਮਿਲ ਕੇ ਜ਼ਬਰਦਸਤੀ ਹਾਰਪਿਕ ਪਿਲਾਇਆ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ‘ਤੋਂ ਬਾਅਦ ਹੁਣ ਕਥਿਤ ਪ੍ਰੇਮਿਕਾ ਸਤਪਾਲ ਕੌਰ ਨੂੰ ਵੀ ਮਾਮਲੇ ‘ਚ ਨਾਮਜ਼ਦ ਕੀਤਾ ਹੈ।

ਪਰਿਵਾਰ ਮੁਤਾਬਕ ਨੇਹਾ ਨੂੰ 19 ਅਗਸਤ ਨੂੰ ਜਲੰਧਰ ਦੇ ਫੋਰਟਿਸ ਹਸਪਤਾਲ’ਚ ਦਾਖਲ ਕਰਵਾਇਆ ਗਿਆ ਸੀ। 22 ਅਗਸਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਏ ਜਾਣ ਦੀ ਜਾਣਕਾਰੀ ਦੇਰ ਨਾਲ 20 ਅਗਸਤ ਨੂੰ ਦਿੱਤੀ ਗਈ।

ਮ੍ਰਿਤਕਾ ਦੇ ਪਤੀ ਤੇ ਸੱਸ ਦੀ ਤਸਵੀਰ

ਜੱਜ ਦੇ ਸਾਹਮਣੇ ਬਿਆਨ

ਮ੍ਰਿਤਕਾ ਦੀ ਭਾਬੀ ਦਿਵਿਆ ਮੁਤਾਬਕ ਨੇਹਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜੱਜ ਸਾਹਿਬਾ ਨੇ ਹਸਪਤਾਲ ਪਹੁੰਚ ਕੇ ਉਸਦੇ ਬਿਆਨ ਦਰਜ ਕੀਤੇ ਸਨ। ਪਰਿਵਾਰ ਦਾ ਦਾਅਵਾ ਹੈ ਕਿ ਨੇਹਾ ਨੇ ਆਪਣੇ ਬਿਆਨਾਂ ‘ਚ ਪਤੀ ਉਮੰਗ ਬੱਸੀ, ਸੱਸ ਕੁਸੁਮ ਬੱਸੀ ਤੇ ਸਤਪਾਲ ਕੌਰ ‘ਤੇ ਉਸ ਨੂੰ ਜ਼ਬਰਦਸਤੀ ਟਾਇਲਟ ਕਲੀਨਰ ਪਿਲਾਉਣ ਦੇ ਇਲਜ਼ਾਮ ਲਗਾਏ।

ਨੇਹਾ ਦੇ ਭਰਾ ਅਮਰੀਸ਼ ਕੁਮਾਰ ਨੇ ਇਲਜ਼ਾਮ ਲਗਾਇਆ ਕਿ ਘਟਨਾ ਸਮੇਂ ਸਤਪਾਲ ਕੌਰ ਵੀ ਮੌਕੇ ਤੇ ਮੌਜੂਦ ਸੀ ਤੇ ਤਿੰਨਾਂ ਨੇ ਮਿਲ ਕੇ ਨੇਹਾ ਨੂੰ ਟਾਇਲਟ ਕਲੀਨਰ ਪਿਲਾਇਆ। ਇਨ੍ਹਾਂ ਇਲਜ਼ਾਮ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਆਖਰੀ ਸਮੇਂ ਤੱਕ ਧੀ ਨੂੰ ਦੇਖਣ ਲਈ ਤੜਫਦੀ ਰਹੀ ਨੇਹਾ

ਮ੍ਰਿਤਕ ਨੇਹਾ ਦੀ ਇੱਕ 6 ਸਾਲ ਦੀ ਧੀ ਕਿਆਰਾ ਹੈ। ਪਰਿਵਾਰ ਮੁਤਾਬਕ ਹਸਪਤਾਲ ‘ਚ ਵੈਂਟੀਲੇਟਰ ਤੇ ਰਹਿੰਦਿਆਂ ਨੇਹਾ ਵਾਰ-ਵਾਰ ਆਪਣੀ ਧੀ ਨੂੰ ਮਿਲਾਉਣ ਦੀ ਗੱਲ ਆਖਦੀ ਰਹੀ। ਮ੍ਰਿਤਕ ਨੇਹਾ ਦੀ ਭਾਬੀ ਦਿਵਿਆ ਨੇ ਦੱਸਿਆ ਕਿ ਨੇਹਾ ਆਪਣੀ ਧੀ ਨੂੰ ਦੇਖੇ ਬਿਨਾਂ ਨਹੀਂ ਜਾਣਾ ਚਾਹੁੰਦੀ ਸੀ। ਦਿਵਿਆ ਮੁਤਾਬਕ ਨੇਹਾ ਦੀ ਆਖਰੀ ਇੱਛਾ ਸੀ ਕਿ ਉਸ ਦੀ ਧੀ ਨੂੰ ਆਪਣੀ ਧੀ ਵਾਂਗ ਪਾਲਿਆ ਜਾਵੇ। ਹੁਣ ਪਰਿਵਾਰ ਨੇ ਬੱਚੀ ਦੀ ਕਸਟਡੀ ਉਨ੍ਹਾਂ ਨੂੰ ਸੌਂਪਣ ਦੀ ਮੰਗ ਕੀਤੀ ਹੈ।

ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ

ਪਰਿਵਾਰ ਅਨੁਸਾਰ ਘਟਨਾ ਤੋਂ ਬਾਅਦ ਉਮੰਗ ਬੱਸੀ, ਕੁਸੁਮ ਬੱਸੀ ਤੇ ਸਤਪਾਲ ਕੌਰ ਫ਼ਰਾਰ ਹਨ। ਪਰਿਵਾਰ ਨੂੰ ਖਦਸ਼ਾ ਹੈ ਕਿ ਮੁਲਜ਼ਮ ਦੇਸ਼ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦੀ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਦਾ ਖ਼ੁਲਾਸਾ ਹੋਵੇਗਾ।

Loading...
Unable to load recommendations.
Follow Us