ਅਜਨਾਲਾ ‘ਚ ਭਾਜਪਾ ਨੂੰ ਝਟਕਾ, ਮਹਿਤਾ ਤੇ ਚੋਪੜਾ ਪਰਿਵਾਰ AAP ‘ਚ ਸ਼ਾਮਲ; ਦਰਜਨਾਂ ਸਾਥੀਆਂ ਨੇ ਵੀ ਫੜ੍ਹਿਆ ਪੱਲਾ

Published: 

24 Aug 2026 11:30 AM IST

ਇਸ ਮੌਕੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ 'ਚ ਸ਼ਾਮਲ ਹੋਏ ਨਵੇਂ ਪਰਿਵਾਰਾਂ ਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮਹਿਤਾ ਤੇ ਚੋਪੜਾ ਪਰਿਵਾਰ ਦੇ 'ਆਪ' ਨਾਲ ਜੁੜਨ ਨਾਲ ਅਜਨਾਲਾ ਸ਼ਹਿਰ 'ਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ।

ਅਜਨਾਲਾ ਚ ਭਾਜਪਾ ਨੂੰ ਝਟਕਾ, ਮਹਿਤਾ ਤੇ ਚੋਪੜਾ ਪਰਿਵਾਰ AAP ਚ ਸ਼ਾਮਲ; ਦਰਜਨਾਂ ਸਾਥੀਆਂ ਨੇ ਵੀ ਫੜ੍ਹਿਆ ਪੱਲਾ

ਅਜਨਾਲਾ ਸ਼ਹਿਰ ‘ਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਸਿਆਸੀ ਮਜ਼ਬੂਤੀ ਮਿਲੀ, ਜਦੋਂ ਮਹਿਤਾ ਪਰਿਵਾਰ ਤੇ ਚੋਪੜਾ ਪਰਿਵਾਰ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ। ਇਹ ਸ਼ਮੂਲੀਅਤ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ ਦੀ ਅਗਵਾਈ ਹੇਠ ਹੋਈ।

ਇਸ ਮੌਕੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ‘ਚ ਸ਼ਾਮਲ ਹੋਏ ਨਵੇਂ ਪਰਿਵਾਰਾਂ ਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮਹਿਤਾ ਤੇ ਚੋਪੜਾ ਪਰਿਵਾਰ ਦੇ ‘ਆਪ’ ਨਾਲ ਜੁੜਨ ਨਾਲ ਅਜਨਾਲਾ ਸ਼ਹਿਰ ‘ਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਨਵੇਂ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਪਾਰਟੀ ‘ਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਤੇ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ।

ਇਸ ਮੌਕੇ ‘ਆਪ’ ‘ਚ ਸ਼ਾਮਲ ਹੋਏ ਰਮਨ ਮਹਿਤਾ ਨੇ ਕਿਹਾ ਕਿ ਅਜਨਾਲਾ ਸ਼ਹਿਰ ‘ਚ ਸਰਕਾਰ ਤੇ ਵਿਧਾਇਕ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਉਨ੍ਹਾਂ ਨੇ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਹੋ ਰਹੇ ਵਿਕਾਸ ਤੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਕੀਤੇ ਜਾ ਰਹੇ ਕੰਮਾਂ ਕਾਰਨ ਲੋਕਾਂ ‘ਚ ਪਾਰਟੀ ਪ੍ਰਤੀ ਭਰੋਸਾ ਵਧ ਰਿਹਾ ਹੈ।

ਰਮਨ ਮਹਿਤਾ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਉਹ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਗੇ।

Loading...
Unable to load recommendations.
Follow Us
Related Stories
ਰਾਹੁਲ ਗਾਂਧੀ ਪੰਜਾਬ ਦੌਰੇ ਤੇ ਬੱਸ ਦੇ ਅੱਗੇ ਲਗਾਉਣ ਸੱਜਣ ਕੁਮਾਰ ਦੀ ਤਸਵੀਰ, ‘ਰੋਲ ਮਾਡਲ’ ਵਾਲੇ ਬਿਆਨ ‘ਤੇ ਧਾਲੀਵਾਲ ਦੀ ਤੰਜ
ਪੰਜਾਬ ‘ਚ ਮੌਨਸੂਨ ਕਮਜ਼ੋਰ, ਅਗਸਤ ‘ਚ ਔਸਤ ਨਾਲੋਂ 50 ਫ਼ੀਸਦੀ ਘੱਟ ਬਾਰਿਸ਼; ਆਉਣ ਵਾਲੇ ਦਿਨਾਂ ਚ ਗਰਮੀ ‘ਚ ਹੋ ਸਕਦਾ ਵਾਧਾ
ਨਿਸ਼ਾਨੇ ‘ਤੇ ਅੰਮ੍ਰਿਤਸਰ ਦੇ ਫੌਜੀ ਟਿਕਾਣੇ, ਸ਼ਹਿਜ਼ਾਦ ਭੱਟੀ ਨੈੱਟਵਰਕ ਦੀ ਸਾਜ਼ਿਸ਼ ਦਾ ਇਨਪੁਟ; ਖਾਸਾ ਛਾਉਣੀ ਤੇ ਬੁੱਢਾ ਥੇਹ ‘ਚ ਵਧਾਈ ਸੁਰੱਖਿਆ
ਚੰਨੀ ਦੀ ਵਾਇਰਲ ਤਸਵੀਰ ‘ਤੇ ਵਿਵਾਦ, ਸਾਬਕਾ ਮੇਅਰ ਨੇ ਲਿੱਖੀ ਚਿੱਠੀ; ਸੀਐਮ ਤੇ ਗਵਰਨਰ ਤੋਂ ਕਾਰਵਾਈ ਦੀ ਮੰਗ
ਟਾਇਲਟ ਕਲੀਨਰ ਪਿਲਾ ਕੇ ਕਤਲ, ਪਤੀ ਦੀ ਪ੍ਰੇਮਿਕਾ ਤੇ ਸੱਸ ਨੂੰ ਲੈ ਕੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ; ਆਖ਼ਿਰੀ ਸਮੇਂ ਤੱਕ ਧੀ ਨੂੰ ਦੇਖਣ ਦੀ ਤਾਂਘ ‘ਚ ਰਹੀ ਮ੍ਰਿਤਕਾ
ਭਾਜਪਾ ਨੇ ਪੰਜਾਬ ਚੋਣਾਂ ਲਈ ਤਿਆਰੀਆਂ ਕੀਤੀਆਂ ਤੇਜ਼, ਅੱਜ ਤੋਂ ਦੋ ਦਿਨਾਂ ਦੇ ਦੌਰੇ ‘ਤੇ ਬੀਐੱਲ ਸੰਤੋਸ਼