AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ 2 ਤੋਂ 4 ਮੀਟਰ ਵਧਿਆ ਪਾਣੀ ਦਾ ਪੱਧਰ, ਮੁੱਖ ਮੰਤਰੀ ਮਾਨ ਬੋਲੇ- ਨਹਿਰਾਂ ‘ਚ ਬਣਾਏ ਗਏ ਰੀਚਾਰਜ ਪੁਆਇੰਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਪਾਣੀ ਨਹਿਰਾਂ 'ਚ ਛੱਡਿਆ, ਇਸ ਵਿਚਕਾਰ ਕਈ ਥਾਵਾਂ 'ਤੇ ਰੀਚਾਰਜ ਪੁਆਇੰਟ ਬਣਾਏ ਗਏ ਹਨ, ਯਾਨੀ ਕਿ ਪਾਣੀ ਜ਼ਮੀਨ ਥੱਲੇ ਜਾਣ ਲਈ ਜਗ੍ਹਾ ਬਣਾਈ ਗਈ ਹੈ, ਜਿਸ ਨਾਲ ਪਾਣੀ ਜ਼ਮੀਨ 'ਚ ਜਾਂਦਾ ਹੈ। ਇਸ ਦੇ ਨਤੀਜ਼ੇ ਵਜ਼ੋਂ ਫ਼ਿਲਹਾਲ ਹੁਣ ਤੱਕ 2-4 ਮੀਟਰ ਪਾਣੀ ਵੱਧ ਗਿਆ ਹੈ।

ਪੰਜਾਬ 'ਚ 2 ਤੋਂ 4 ਮੀਟਰ ਵਧਿਆ ਪਾਣੀ ਦਾ ਪੱਧਰ, ਮੁੱਖ ਮੰਤਰੀ ਮਾਨ ਬੋਲੇ- ਨਹਿਰਾਂ 'ਚ ਬਣਾਏ ਗਏ ਰੀਚਾਰਜ ਪੁਆਇੰਟ
ਪੰਜਾਬ ‘ਚ 2 ਤੋਂ 4 ਮੀਟਰ ਵਧਿਆ ਪਾਣੀ ਦਾ ਪੱਧਰ, ਮੁੱਖ ਮੰਤਰੀ ਮਾਨ ਬੋਲੇ- ਨਹਿਰਾਂ ‘ਚ ਬਣਾਏ ਗਏ ਰੀਚਾਰਜ ਪੁਆਇੰਟ
tv9-punjabi
| Updated On: 29 Apr 2026 14:56 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ‘ਚ ਪਾਣੀ ਦਾ ਪੱਧਰ 2 ਤੋਂ 4 ਮੀਟਰ ਵੱਧ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪੰਜਾਬ ਲਈ ਖੁਸ਼ਖ਼ਬਰੀ ਦੀ ਗੱਲ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਵੱਧਣ ਨਾਲ ਇਹ ਨਾ ਹੋਵੇ ਕਿ ਲੋਕ ਪਾਣੀ ਹੋਰ ਜ਼ਿਆਦਾ ਵਰਤਣਾ ਸ਼ੁਰੂ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸਰਕਾਰ ਦੇ ਯਤਨਾਂ ਸਦਕਾ ਪਾਣੀ ਹੋਰ ਉੱਪਰ ਲਿਆਇਆ ਜਾਵੇਗਾ। ਸੀਐਮ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਵੀ ਪਾਣੀ ਨਹਿਰਾਂ ‘ਚ ਛੱਡਿਆ, ਇਸ ਵਿਚਕਾਰ ਕਈ ਥਾਵਾਂ ‘ਤੇ ਰੀਚਾਰਜ ਪੁਆਇੰਟ ਬਣਾਏ ਗਏ ਹਨ, ਯਾਨੀ ਕਿ ਪਾਣੀ ਜ਼ਮੀਨ ਥੱਲੇ ਜਾਣ ਲਈ ਜਗ੍ਹਾ ਬਣਾਈ ਗਈ ਹੈ, ਜਿਸ ਨਾਲ ਪਾਣੀ ਜ਼ਮੀਨ ‘ਚ ਜਾਂਦਾ ਹੈ। ਇਸ ਦੇ ਨਤੀਜ਼ੇ ਵਜ਼ੋਂ ਫ਼ਿਲਹਾਲ ਹੁਣ ਤੱਕ 2-4 ਮੀਟਰ ਪਾਣੀ ਦਾ ਪੱਧਰ ਵੱਧ ਗਿਆ ਹੈ।

1 ਮਈ ਨੂੰ ਛੱਡਿਆ ਜਾਵੇਗਾ ਨਹਿਰੀ ਪਾਣੀ, 1 ਜੂਨ ਤੋਂ ਸ਼ੁਰੂ ਹੋਵੇਗਾ ਝੋਨੇ ਦਾ ਸੀਜ਼ਨ

ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਅਸੀਂ ਪਹਿਲੀ ਵਾਰ 1 ਮਈ ਤੋਂ ਨਹਿਰਾਂ ਚ ਪਾਣੀ ਛੱਡ ਰਹੇ ਹਾਂ। ਹਾਲਾਂਕਿ, ਝੋਨੇ ਦਾ ਸੀਜ਼ਨ ਦਾ 1 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 1 ਮਈ ਨੂੰ ਪਾਣੀ ਛੱਡਣ ਦਾ ਮਕਸਦ ਇਹ ਹੈ ਕਿ ਇਸ ਰਾਹੀਂ ਚੈੱਕ ਕੀਤਾ ਜਾਵੇਗਾ ਕਿ ਪਾਣੀ ਸਪਲਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸਰਕਾਰ ਵੱਲੋਂ 21000 ਹਜ਼ਾਰ ਕਿਊਸਕ ਪਾਣੀ ਅੱਜ ਦੇ ਦਿਨ ਯਾਨੀ ਕਿ 29 ਅਪ੍ਰੈਲ ਨੂੰ ਛੱਡਿਆ ਜਾ ਰਿਹਾ ਹੈ, ਜੋ ਕਿ 1 ਮਈ ਤੱਕ ਪਹੁੰਚ ਹਰ ਇਲਾਕੇ ਚ ਪਹੁੰਚ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਇਹ ਪਾਣੀ ਬਾਗਵਾਨੀ, ਨਰਮਾ, ਕਪਾਹ ਤੇ ਮੱਕੀ ਵਰਗੀਆਂ ਹੋਰ ਫਸਲਾਂ ਲਈ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਟਿਊਬਵੈਲ ਤੇ ਨਿਰਭਰ ਰਹਿਣਾ ਪਵੇ।

ਅੱਜ ਛੱਡਿਆ ਜਾ ਰਿਹਾ 21000 ਕਿਊਸਕ ਪਾਣੀ, ਵਿਚਕਾਰ ਬਣਾਏ ਰੀਚਾਰਜ ਪੁਆਇੰਟ

ਸੀਐਮ ਮਾਨ ਨੇ ਕਿਹਾ ਕਿ ਜਿਨ੍ਹਾਂ ਨਹਿਰਾਂ ਚ ਇਹ 21000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ, ਉਸ ਵਿਚਕਾਰ ਰਿਚਾਰਜ਼ ਪੁਆਇੰਟ ਵੀ ਬਣਾਏ ਗਏ ਹਨ, ਮਤਲਬ ਕੀ ਪਾਣੀ ਧਰਤੀ ਥੱਲੇ ਜਾਣ ਲਈ ਵੀ ਜਗ੍ਹਾ ਬਣਾਈ ਗਈ ਹੈ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਵਧੇਗਾ। ਸੀਐਮ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਝੋਨੇ ਦੀ ਬਿਜਾਈ ਦੀ ਸੀਜ਼ਨ 1 ਜੂਨ ਨੂੰ ਹੀ ਸ਼ੁਰੂ ਹੋਵੇਗਾ, ਪਰ ਇਸ ਦੌਰਾਨ ਪਹਿਲਾਂ ਤੋਂ ਹੀ ਪਾਣੀ ਦਾ ਪੱਧਰ ਉੱਪਰ ਲਿਜਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਫ਼ਿਲਹਾਲ 2 ਤੋਂ 4 ਮੀਟਰ ਉੱਪਰ ਆ ਚੁੱਕਿਆ ਹੈ ਤੇ ਅਸੀਂ ਇਸ ਨੂੰ ਹੋਰ ਉੱਪਰ ਲੈ ਕੇ ਆਵਾਂਗੇ। ਸੀਐਮ ਨੇ ਲੋਕਾਂ ਨੂੰ ਨਸੀਹਤ ਦਿੱਤੀ ਕੀ ਪਾਣੀ ਦਾ ਪੱਧਰ ਉੱਪਰ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੋਰ ਪਾਣੀ ਵਰਤੀਏ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਅਸੀਂ 21 ਲੱਖ ਕਿਊਬਕ ਮੀਟਰ ਪਾਣੀ ਧਰਤੀ ਚ ਰਿਚਾਰਜ਼ ਕਰ ਚੁੱਕੇ ਹਾਂ, ਜਿਸ ਨਾਲ 2 ਤੋਂ 4 ਮੀਟਰ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਆਇਆ ਹੈ।

4 ਜ਼ੋਨ ਚ ਹੋਵੇਗੀ ਝੋਨੇ ਦੀ ਬਿਜਾਈ, 15 ਮਈ ਤੋਂ ਸਿੱਧੀ ਲੁਆਈ

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਬਿਜਾਈ 4 ਜ਼ੋਨਾਂ ਚ ਵੰਡ ਕੇ ਨਿਰਧਾਰਤ ਕੀਤੀ ਗਈ ਹੈ। ਪਹਿਲੇ ਜ਼ੋਨ ਤਹਿਤ, ਸਾਰੇ ਪੰਜਾਬ ਚ ਝੋਨੇ ਦੀ ਸਿੱਧੀ ਬਿਜਾਈ ਉਹ 15 ਮਈ ਤੋਂ ਸ਼ੁਰੂ ਹੋ ਜਾਵੇਗੀ ਤੇ ਇਹ 31 ਮਈ ਤੱਕ ਚੱਲੇਗੀ। ਇਸ ਦੌਰਾਨ ਉਨ੍ਹਾਂ ਫੀਡਰਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਵੇਗੀ, ਜਿੱਥੇ ਝੋਨੇ ਦੀ ਸਿੱਧੀ ਬਿਜਾਈ ਹੋਵੇਗੀ। ਸੀਐਮ ਮਾਨ ਨੇ ਕਿਹਾ ਕਿ ਹਾਲਾਂਕਿ, ਸਿੱਧੀ ਬਿਜਾਈ ਲਈ ਪਾਣੀ ਦੀ ਲੋੜ ਨਹੀਂ ਹੁੰਦੀ, ਪਰ ਅਸੀਂ ਨਹਿਰੀ ਪਾਣੀ ਦੇ ਨਾਲ 8 ਘੰਟੇ ਬਿਜਲੀ ਵੀ ਦੇਵਾਂਗੇ।

ਦੂਜੇ ਜ਼ੋਨ ‘ਚ ਝੋਨੇ ਦੀ ਕੱਦੂ ਕਰਕੇ ਬਿਜਾਈ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ ‘ਤੇ ਹੁਸ਼ਿਆਰਪੁਰ ‘ਚ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ਨੂੰ ਨਹਿਰੀ ਪਾਣੀ ਤੇ 8 ਘੰਟੇ ਬਿਜਲੀ ਦਿੱਤੀ ਜਾਵੇਗੀ। ਤੀਜ਼ੇ ਜ਼ੋਨ ‘ਚ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ ਸਾਹਿਬ ਤੇ ਫਾਜ਼ਿਲਕਾ ‘ਚ ਬਿਜਾਈ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਆਖਿਰੀ ਜ਼ੋਨ ‘ਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਦੇ ਐਸਬੀਐਸ ਨਗਰ ‘ਚ 9 ਜੂਨ ਤੋਂ ਬਿਜਾਈ ਹੋਵੇਗੀ।

Follow Us
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...