Vigilance Raid: ਰਿਸ਼ਵਤ ਲੈਂਦਾ ਆਰਕੀਟੈਕਟ ਰੰਗੇ ਹੱਥੀਂ ਕਾਬੂ
Vigilance Raid: ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜਲੰਧਰ ਦੇ ਮੁਲਾਜ਼ਮਾਂ ਨਾਲ ਮਿਲੀ ਭੁਗਤ ਰਾਹੀਂ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਸਰਟੀਫਿਕੇਟ ਜਾਰੀ ਕਰਾਉਣ ਬਦਲੇ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਨਗਰ ਨਿਗਮ ਜਲੰਧਰ ਵਿਖੇ ਬਿਲਡਿੰਗ ਇੰਸਪੈਕਟਰ ਵਜੋਂ ਤਾਇਨਾਤ ਆਰਕੀਟੈਕਟ ਦੇ ਇੱਕ ਵਿਚੋਲੇ ਸੁਖਵਿੰਦਰ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਰਿਸ਼ਵਤ ਲੈਂਦਾ ਆਰਕੀਟੈਕਟ ਰੰਗੇ ਹੱਥੀਂ ਕਾਬੂ।
ਜਲੰਧਰ ਨਿਊਜ਼: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਮੈਕਸ ਐਸੋਸੀਏਟਸ, ਰਾਮਾ ਮੰਡੀ, ਜਲੰਧਰ ਦੇ ਮਾਲਕ ਆਰਕੀਟੈਕਟ ਰਾਜਵਿੰਦਰ ਸਿੰਘ ਨੂੰ ਨਗਰ ਨਿਗਮ ਜਲੰਧਰ ਦੇ ਮੁਲਾਜ਼ਮਾਂ ਨਾਲ ਮਿਲੀ ਭੁਗਤ ਰਾਹੀਂ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਸਰਟੀਫਿਕੇਟ ਜਾਰੀ ਕਰਾਉਣ ਬਦਲੇ 60,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਨਗਰ ਨਿਗਮ ਜਲੰਧਰ ਵਿਖੇ ਬਿਲਡਿੰਗ ਇੰਸਪੈਕਟਰ ਵਜੋਂ ਤਾਇਨਾਤ ਆਰਕੀਟੈਕਟ ਦੇ ਇੱਕ ਵਿਚੋਲੇ ਸੁਖਵਿੰਦਰ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦਾ ਇਸ ਮਾਮਲੇ ਵਿੱਚ ਆਰਕੀਟੈਕਟ ਦਾ ਦੂਜਾ ਸਾਥੀ ਵਰੁਣ, ਜੋ ਕਿ ਨਗਰ ਨਿਗਮ ਜਲੰਧਰ ਦਾ ਡਰਾਫਟਸਮੈਨ ਤੇ ਬਿਲਡਿੰਗ ਇੰਸਪੈਕਟਰ (ਵਾਧੂ ਚਾਰਜ), ਅਜੇ ਵੀ ਫਰਾਰ ਹੈ ਜਿ ਸਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।