ਸ਼ਹੀਦੀ ਪੁਰਬ ਨੂੰ ਲੈ ਕੇ PU ‘ਚ ਵਿਵਾਦ, ਸੈਮੀਨਾਰ ਨੂੰ ਲੈ ਕੇ ਪ੍ਰਸ਼ਾਸਨ ਤੇ ਸਟੂਡੈਂਟ ਆਹਮੋ-ਸਾਹਮਣੇ

Updated On: 

28 Oct 2025 14:03 PM IST

ਇਸ ਸੈਮੀਨਾਰ 'ਚ ਸਿੱਖ ਇਤਿਹਾਸਕਾਰ ਅਜਮੇਰ ਸਿੰਘ ਆ ਰਹੇ ਹਨ, ਉਨ੍ਹਾਂ ਨਾਲ ਜਸਵੰਤ ਸਿਂਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਆ ਰਹੇ ਹਨ। ਓਡੀਟੋਰਿਅਮ 'ਚ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਯੂਨੀਵਰਸਿਟੀ ਸਟੂਡੈਂਟ ਸੰਗਠਨ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਇੱਥੇ ਸੈਮੀਨਾਰ ਕਰਨ ਲਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਸ਼ਹੀਦੀ ਪੁਰਬ ਨੂੰ ਲੈ ਕੇ PU ਚ ਵਿਵਾਦ, ਸੈਮੀਨਾਰ ਨੂੰ ਲੈ ਕੇ ਪ੍ਰਸ਼ਾਸਨ ਤੇ ਸਟੂਡੈਂਟ ਆਹਮੋ-ਸਾਹਮਣੇ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

Follow Us On

ਚੰਡੀਗੜ੍ਹ ‘ਚ ਪੰਜਾਬ ਯੂਨੀਵਰਸਿਟੀ ਯਾਨੀ ਪੀਯੂ ਪ੍ਰਸ਼ਾਸਨ ਤੇ ਸਟੂਡੈਂਟ ਸੰਗਠਨ ਦੇ ਸੱਥ ਦੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ ਹਨ। ਵਿਵਾਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ‘ਤੇ ਸੈਮਿਨਾਰ ਕਰਵਾਉਣ ਨੂੰ ਲੈ ਕੇ ਹੋਇਆ ਹੈ। ਪੀਯੂ ਦੇ ਵਿਦਿਆਰਥੀ ਸੈਮੀਨਾਰ ਕਰਵਾਉਣ ਨੂੰ ਲੈ ਕੇ ਐਲਾਨ ਕਰ ਚੁੱਕੇ ਹਨ, ਜਦਕਿ ਪੀਯੂ ਪ੍ਰਸ਼ਾਸਨ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੀਯੂ ਪ੍ਰਸ਼ਾਸਨ ਨੂੰ ਇੱਥੇ ਆਉਣ ਵਾਲੇ ਮੁੱਖ ਬੁਲਾਰੇ ਨਾਲ ਸਮੱਸਿਆ ਹੈ।

ਦਰਅਸਲ, ਇਸ ਸੈਮੀਨਾਰ ‘ਚ ਮੁੱਖ ਬੁਲਾਰੇ ਵਜੋਂ ਸਿੱਖ ਇਤਿਹਾਸਕਾਰ ਅਜਮੇਰ ਸਿੰਘ ਆ ਰਹੇ ਹਨ, ਉਨ੍ਹਾਂ ਨਾਲ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਆ ਰਹੇ ਹਨ। ਆਡੀਟੋਰਿਅਮ ‘ਚ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਯੂਨੀਵਰਸਿਟੀ ਸਟੂਡੈਂਟ ਸੰਗਠਨ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਇੱਥੇ ਸੈਮੀਨਾਰ ਕਰਨ ਲਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਯੂਨੀਵਰਸਿਟੀ ਦੇ ਡੀਨ ਆਫ ਸਟੂਡੈਂਟ ਵੈਲਫੇਅਰ ਅਮਿਤ ਚੌਹਾਨ ਦਾ ਕਹਿਣਾ ਹੈ ਕਿ ਜਿਸ ਬੁਲਾਰੇ ਨੂੰ ਬੁਲਾਇਆ ਗਿਆ ਹੈ, ਉਹ ਵਿਵਾਦਤ ਹਸਤੀ ਹੈ। ਇਸ ਲਈ ਇੱਥੇ ਸੰਬੋਧਨ ਦੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹੁਣ ਸਟੂਡੈਂਟ ਦੀ ਸੱਥ ਨੇ ਐਲਾਨ ਕੀਤਾ ਹੈ ਕਿ ਉਹ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ‘ਚ ਹਰ ਹਾਲ ‘ਚ ਸੈਮੀਨਾਰ ਕਰਵਾ ਕੇ ਰਹਿਣਗੇ। ਇਸ ਨੂੰ ਲੈ ਕੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਨੂੰ ਲੈ ਕੇ ਪੀਯੂ ਪ੍ਰਸ਼ਾਸਨ ਚਿੰਤਤ ਹੈ ਤੇ ਇੱਥੇ ਪੁਲਿਸ ਦੀ ਤੈਨਾਤੀ ਵੀ ਕੀਤੀ ਜਾ ਸਕਦੀ ਹੈ।