ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਜਾਣੋ ਬੀਤੇ ਦਿਨ ਕਿੰਨਾ ਰਿਹਾ ਤਾਪਮਾਨ
ਪੰਜਾਬ ਸਮੇਤ ਉੱਤਰੀ ਭਾਰਤ 'ਚ ਰੁੱਤ ਬਦਲ ਰਹੀ ਹੈ। ਤਾਪਮਾਨ 'ਚ ਗਿਰਾਵਟ ਦੇਖੀ ਜਾ ਰਹੀ ਹੈ। ਦੁਪਹਿਰ ਵੇਲੇ ਵੀ ਹੁਣ ਗਰਮੀ ਤੋਂ ਰਾਹਤ ਮਿਲ ਰਹੀ ਹੈ। ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 36.5 ਡਿਗਰੀ ਸੈਲਸੀਅਲ ਰਿਹਾ।
ਸੰਕੇਤਕ ਤਸਵੀਰ
ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਸਾਫ਼ ਰਹੇਗਾ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਵੱਲੋਂ ਅੱਜ ਮੌਸਮ ਤੇ ਆਉਣ ਵਾਲੇ 3 ਦਿਨ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਂ ਬਾਰਿਸ਼ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਪੂਰਵ-ਅਨੁਮਾਨ ਨਹੀਂ ਜਤਾਇਆ ਹੈ। ਅੱਜ ਤੇ ਆਉਣ ਵਾਲੇ 3 ਦਿਨ ਧੁੱਪ ਨਿਕਲਣ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਉੱਤਰੀ ਹਰਿਆਣਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ’ਚ ਪੱਛਮੀ ਗੜਬੜੀ (Western Disturbance) ਚੱਕਰਵਾਤੀ ਹਵਾਈ ਪ੍ਰਣਾਲੀ ਦੇ ਰੂਪ ‘ਚ ਅਜੇ ਵੀ ਬਣੀ ਹੋਈ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਮੌਸਮ ਵਿਗੜਨ ਵਰਗੀ ਸਥਿਤੀ ਨਹੀਂ ਦਰਸਾਈ ਹੈ।
ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ
ਪੰਜਾਬ ਸਮੇਤ ਉੱਤਰੀ ਭਾਰਤ ‘ਚ ਰੁੱਤ ਬਦਲ ਰਹੀ ਹੈ। ਦੁਪਹਿਰ ਵੇਲੇ ਵੀ ਹੁਣ ਗਰਮੀ ਤੋਂ ਰਾਹਤ ਮਿਲ ਰਹੀ ਹੈ। ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 36.5 ਡਿਗਰੀ ਸੈਲਸੀਅਲ ਰਿਹਾ।
| ਸਟੇਸ਼ਨ (ਜ਼ਿਲ੍ਹਾ) | ਵੱਧ ਤੋਂ ਵੱਧ ਤਾਪਮਾਨ (°C) |
| ਚੰਡੀਗੜ੍ਹ ਸਿਟੀ | 32.4 |
| ਅੰਮ੍ਰਿਤਸਰ | 30.1 |
| ਲੁਧਿਆਣਾ | 31.4 |
| ਪਟਿਆਲਾ | 32.6 |
| ਪਠਾਨਕੋਟ | 30 |
| ਗੁਰਦਾਸਪੁਰ | 29.5 |
| ਬੱਲੋਵਾਲ ਸੌਂਖੜੀ (ਐਸਬੀਐਸ ਨਗਰ) | 31 |
| ਬਠਿੰਡਾ | 31.8 |
| ਫਰੀਦਕੋਟ | 36.5 |
| ਫਤਿਹਗੜ੍ਹ ਸਾਹਿਬ | 31.7 |
| ਫਿਰੋਜ਼ਪੁਰ | 31.9 |
| KVK ਬਾਹੋਵਾਲ (ਹੁਸ਼ਿਆਰਪੁਰ) | 31.1 |
| ਸਲੇਰਨ (ਹੁਸ਼ਿਆਰਪੁਰ) | 29.5 |
| ਜਲੰਧਰ | 30.7 |
| ਕਪੂਰਥਲਾ | 30.7 |
| ਮੋਹਾਲੀ | 31.7 |
| ਮੁਕਤਸਰ | 30.3 |
| KVK ਪਠਾਨਕੋਟ | 31 |
| ਥੀਨ ਡੈਮ (ਪਠਾਨਕੋਟ) | 28.8 |
| KVK ਰੌਣੀ (ਪਟਿਆਲਾ) | 30.4 |
| ਰੋਪੜ | 33.1 |
| ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ) | 31.4 |
| ਸੰਗਰੂਰ | 29.5 |
ਬੀਤੇ ਦਿਨ ਦਾ ਘੱਟ ਤੋਂ ਘੱਟ ਤਾਪਮਾਨ
ਦੂਜੇ ਪਾਸੇ, ਬੀਤੇ ਦਿਨ ਪੰਜਾਬ ਦੇ ਔਸਤ ਘੱਟ ਤੋਂ ਘੱਟ ਤਾਪਮਾਨ ‘ਚ 0.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬੱਲੋਵਾਲਾ ਸੌਂਖੜੀ (ਐਸਬੀਐਸ ਨਗਰ) ‘ਚ ਦਰਜ ਕੀਤਾ ਗਿਆ, ਜੋ ਕਿ 15.5 ਡਿਗਰੀ ਸੈਲਸੀਅਸ ਰਿਹਾ।
