ਪੰਜਾਬ ‘ਚ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ ਤੋੜ ਕੇ ਵੜੇ ਦੌ ਨੌਜਵਾਨ ਕਾਬੂ
ਇਸ ਘਟਨਾ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੀ ਸਖ਼ਤ ਸੁਰੱਖਿਆ ਤੋੜਨ ਦੇ ਬਾਵਜੂਦ ਉਹ ਵਿਅਕਤੀ ਰਾਹੁਲ ਗਾਂਧੀ ਦੇ ਐਨੇ ਕਰੀਬ ਕਿਵੇਂ ਪਹੁੰਚ ਗਿਆ।
#WATCH | Punjab: A man tried to hug Congress MP Rahul Gandhi, during Bharat Jodo Yatra in Hoshiarpur, was later pulled away by workers.
(Source: Congress social media) pic.twitter.com/aybyojZ1ps — ANI (@ANI) January 17, 2023
ਯਾਤਰਾ ਉਸ ਸਮੇਂ ਹੁਸ਼ਿਆਰਪੁਰ-ਪਠਾਨਕੋਟ ਮਾਰਗ ‘ਤੇ ਸੀ
ਇਸ ਤੋਂ ਬਾਅਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਸਵੇਰੇ ਹੁਸ਼ਿਆਰਪੁਰ-ਪਠਾਨਕੋਟ ਮਾਰਗ ‘ਤੇ ਸੀ। ਇਸੇ ਦੌਰਾਨ ਦਸੂਹਾ ਦੇ ਕੋਲ ਇੱਕ ਨੌਜਵਾਨ ਰਾਹੁਲ ਗਾਂਧੀ ਦੀ ਤਿੰਨ-ਪਰਤੀ ਸੁਰੱਖਿਆ ਨੂੰ ਤੋੜਨ ਵਿੱਚ ਸਫ਼ਲ ਰਿਹਾ। ਨੌਜਵਾਨ ਸੁਰੱਖਿਆ ਘੇਰੇ ਨੂੰ ਤੋੜਦਾ ਹੋਇਆ ਸਿੱਧਾ ਰਾਹੁਲ ਕੋਲ ਪੁੱਜਾ ਅਤੇ ਉਸਨੇ ਰਾਹੁਲ ਨੂੰ ਗਲ਼ੇ ਲਗਾ ਲਿਆ। ਅਚਾਨਕ ਹੋਏ ਇਸ ਘਟਨਾਕ੍ਰਮ ਨਾਲ ਰਾਹੁਲ ਗਾਂਧੀ ਵੀ ਹੈਰਾਨ ਹੋ ਗਏ। ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਵਧੇ ਅਤੇ ਨੌਜਵਾਨ ਨੂੰ ਪਿੱਛੇ ਕੀਤਾ। ਮੌਕੇ ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਯਾਤਰਾ ਨੂੰ ਅੱਗੇ ਤੋਰਿਆ।ਨੌਜਵਾਨ ਰਾਹੁਲ ਗਾਂਧੀ ਨਾਲ ਹੱਥ ਮਿਲਾਉਣਾ ਚਾਹੁੰਦਾ ਸੀ
ਕੁੱਝ ਸਮਾਂ ਉਪਰੰਤ ਜਦੋਂ ਯਾਤਰਾ ਚਾਹ-ਪਾਣੀ ਲਈ ਪਿੰਡ ਬੱਸੀ ਸਥਿਤ ਇੱਕ ਢਾਬੇ ‘ਤੇ ਰੁਕੀ ਤਾਂ ਰਾਹੁਲ ਗਾਂਧੀ ਸੜਕ ਪਾਰ ਕਰਨ ਲੱਗੇ। ਉਸੇ ਸਮੇਂ ਸਿਰ ‘ਤੇ ਕੇਸਰੀ ਪਰਨਾ ਬੰਨੀ ਇੱਕ ਨੌਜਵਾਨ ਅੱਗੇ ਵਧਿਆ ਅਤੇ ਰਾਹੁਲ ਦੇ ਬੇਹੱਦ ਨੇੜੇ ਪੁੱਜ ਗਿਆ। ਉਕਤ ਨੌਜਵਾਨ ਰਾਹੁਲ ਗਾਂਧੀ ਨਾਲ ਹੱਥ ਮਿਲਾਉਣਾ ਚਾਹੁੰਦਾ ਸੀ। ਸੁਰੱਖਿਆ ਅਕਿਾਰੀਆਂ ਨੇ ਫੌਰਾਨ ਐਕਸ਼ਨ ਲੈਂਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਤਾਂ ਪਤਾ ਚੱਲਿਆ ਕਿ ਰਾਹੁਲ ਤੱਕ ਪੁੱਜਣ ਵਾਲੇ ਨੌਜਵਾਨ ਆਸ ਪਾਸ ਦੇ ਹੀ ਰਹਿਣ ਵਾਲੇ ਹਨ ਅਤੇ ਉਹ ਰਾਹੁਲ ਨੂੰ ਮਿਲਣਾ ਚਾਹੁੰਦੇ ਸਨ। ਇਸੇ ਦੌਰਾਨ ਅੱਜ ਦੋ ਘਟਨਾਕ੍ਰਮ ਹੋਣ ਉਪਰੰਤ ਪੁਲਸ ਨੇ ਰਾਹੁਲ ਦੀ ਸੁਰੱਖਿਆ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ।
Follow Us
