ਪੰਜਾਬ ਵਿੱਚ ਟੈਕਸਟਾਈਲ ਉਦਯੋਗ ਨੂੰ ਮਿਲ ਰਹੀ ਨਵੀਂ ਉਡਾਣ… ਨਵੀਂ ਉਦਯੋਗਿਕ ਨੀਤੀ 2026 ਦਾ ਕਾਰੋਬਾਰੀਆਂ ਨੂੰ ਮਿਲ ਰਿਹਾ ਫਾਇਦਾ

Updated On: 

29 Oct 2026 16:13 PM IST

Textile Industry Growing in Punjab: ਉਨ੍ਹਾਂ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਬੁਣਾਈ ਅਤੇ ਕੱਪੜਿਆਂ ਦੇ ਕਲਸਟਰ ਵਜੋਂ ਲੁਧਿਆਣਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਸ਼ਹਿਰ ਦਾ ਭਾਰਤ ਦੇ ਉਨੀ ਬੁਣਾਈ ਉਤਪਾਦਨ ਦਾ ਲਗਭਗ 90% ਅਤੇ ਦੇਸ਼ ਦੇ ਹੌਜ਼ਰੀ ਉਤਪਾਦਨ ਵੱਚ ਲਗਭਗ 65% ਹਿੱਸਾ ਪਾਉਂਦਾ ਹੈ।

ਪੰਜਾਬ ਵਿੱਚ ਟੈਕਸਟਾਈਲ ਉਦਯੋਗ ਨੂੰ ਮਿਲ ਰਹੀ ਨਵੀਂ ਉਡਾਣ... ਨਵੀਂ ਉਦਯੋਗਿਕ ਨੀਤੀ 2026 ਦਾ ਕਾਰੋਬਾਰੀਆਂ ਨੂੰ ਮਿਲ ਰਿਹਾ ਫਾਇਦਾ

ਪੰਜਾਬ ਦੀ ਨਵੀਂ ਉਦਯੋਗਿਕ ਨੀਤੀ 2026 ਟੈਕਸਟਾਈਲ ਉਦਯੋਗ ਲਈ ਵੀ ਮਹੱਤਵਪੂਰਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਪਾਹ ਦੀ ਕਾਸ਼ਤ, ਕਤਾਈ, ਧਾਗਾ ਉਤਪਾਦਨ, ਟੈਕਸਟਾਈਲ ਨਿਰਮਾਣ, ਬੁਣਾਈ, ਪ੍ਰੋਸੇਸਿੰਗ, ਕੱਪੜਾ ਉਤਪਾਦਨ ਅਤੇ ਨਿਰਯਾਤ ਨੂੰ ਕਵਰ ਕਰਨ ਵਾਲਾ ਇੱਕ ਪੂਰਾ ਟੈਕਸਟਾਈਲ ਈਕੋਸਿਸਟਮ ਹੈ, ਜਿਸ ਨਾਲ ਨਿਰਮਾਤਾ ਰਾਜ ਦੇ ਅੰਦਰ ਹੀ ਪੂਰਾ ਪ੍ਰਡੇਕਸ਼ਨ ਸਾਈਕਲ ਕਰ ਸਕਦੇ ਹਨ।

ਮੁੱਖ ਮੰਤਰੀ ਦੇ ਅਨੁਸਾਰ, ਪੰਜਾਬ ਨੇ ਵਿੱਤੀ ਸਾਲ 2024-25 ਦੌਰਾਨ 1.2 ਬਿਲੀਅਨ ਡਾਲਰ ਤੋਂ ਵੱਧ ਦੇ ਟੈਕਸਟਾਈਲ ਅਤੇ ਕੱਪੜੇ ਉਤਪਾਦ ਨਿਰਯਾਤ ਕੀਤੇ, ਜੋ ਭਾਰਤ ਦੇ ਟੈਕਸਟਾਈਲ ਅਤੇ ਕੱਪੜਿਆਂ ਦੇ ਨਿਰਯਾਤ ਦਾ ਲਗਭਗ 4% ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਬਣੇ ਪ੍ਰੋਡੇਕਟ ਅਮਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਯੂਨਾਈਟਿਡ ਕਿੰਗਡਮ ਵਰਗੇ ਬਾਜ਼ਾਰਾਂ ਵਿੱਚ ਐਕਸਪੋਰਟ ਕੀਤੇ ਜਾਂਦੇ ਹਨ।

ਉਨ੍ਹਾਂ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਬੁਣਾਈ ਅਤੇ ਕੱਪੜਿਆਂ ਦੇ ਕਲਸਟਰ ਵਜੋਂ ਲੁਧਿਆਣਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਸ਼ਹਿਰ ਦਾ ਭਾਰਤ ਦੇ ਉਨੀ ਬੁਣਾਈ ਉਤਪਾਦਨ ਦਾ ਲਗਭਗ 90% ਅਤੇ ਦੇਸ਼ ਦੇ ਹੌਜ਼ਰੀ ਉਤਪਾਦਨ ਵੱਚ ਲਗਭਗ 65% ਹਿੱਸਾ ਪਾਉਂਦਾ ਹੈ।

ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਦਾ ਉਦੇਸ਼ ਤਕਨੀਕੀ ਟੈਕਸਟਾਈਲ, ਉਦਯੋਗਿਕ ਟੈਕਸਟਾਈਲ, ਮੈਡੀਕਲ ਟੈਕਸਟਾਈਲ, ਪ੍ਰੋਟੈਕਟਿਵ ਟੈਕਸਟਾਈਲ, ਜੀਓਟੈਕਸਟਾਈਲ, ਸਸਟੇਨੇਬਲ ਫਾਈਬਰ, ਸਮਾਰਟ ਫੈਬਰਿਕ, ਫੰਕਸ਼ਨਲ ਕੱਪੜੇ ਅਤੇ ਹਾਈ-ਪਰਫਾਰਮੈਂਸ ਸਪੋਰਟਸਵੇਅਰ ਵਰਗੇ ਖੇਤਰਾਂ ਵਿੱਚ ਵਿਸਤਾਰ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਉਦਯੋਗਿਕ ਨੀਤੀ ਸਟੇਕਹੋਲਡਰਸ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਗਈ ਸੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ, ਭਰੋਸੇਯੋਗ ਬਿਜਲੀ ਸਪਲਾਈ, ਸਕਿਲ ਡੇਵਲਪਮੈਂਟ, ਇਨੋਵੇਸ਼ਨ ਅਤੇ ਐਕਸਪੋਰਟ ਪ੍ਰਮੋਸ਼ਨ ‘ਤੇ ਫੋਕਸ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੋਹਾਲੀ ਆਪਣੇ ਵਧਦੇ ਉਦਯੋਗਿਕ ਅਤੇ ਤਕਨਾਲੋਜੀ ਈਕੋਸਿਸਟਮ ਦੇ ਕਾਰਨ “ਭਾਰਤ ਦੀ ਦੂਜੀ ਸਿਲੀਕਾਨ ਵੈਲੀ” ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗ, ਵਿਦਿਅਕ ਸੰਸਥਾਵਾਂ, ਖੋਜ ਸੰਗਠਨਾਂ ਅਤੇ ਤਕਨਾਲੋਜੀ ਪ੍ਰੋਵਾਈਡਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ​​ਕਰਨਾ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ਅਤੇ ਗਲੋਬਲ ਵੈਲਿਊ ਚੇਨ ਵਿੱਚ ਪੰਜਾਬ ਦੀ ਮੌਜੂਦਗੀ ਨੂੰ ਵਧਾਉਣ ਲਈ ਜ਼ਰੂਰੀ ਹੋਵੇਗਾ।

Loading...
Unable to load recommendations.
Follow Us