ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ 7.1 ਡਿਗਰੀ ਤੱਕ ਪਹੁੰਚਿਆ; ਅਗਲੇ 5 ਦਿਨਾਂ ‘ਚ 2 ਤੋਂ 3 ਡਿਗਰੀ ਡਿੱਗੇਗਾ ਪਾਰਾ

Published: 

24 Nov 2026 07:01 AM IST

ਬੀਤੇ ਦਿਨ ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ 'ਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ KVK ਪਠਾਨਕੋਟ ਦਾ ਦਰਜ ਕੀਤਾ ਗਿਆ, ਜੋ ਕਿ 7.1 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ 7.1 ਡਿਗਰੀ ਤੱਕ ਪਹੁੰਚਿਆ; ਅਗਲੇ 5 ਦਿਨਾਂ ਚ 2 ਤੋਂ 3 ਡਿਗਰੀ ਡਿੱਗੇਗਾ ਪਾਰਾ

ਸੰਕੇਤਕ ਤਸਵੀਰ

ਭਾਰਤੀ ਮੌਸਮ ਵਿਭਾਗ (ਚੰਡੀਗੜ੍ਹ ਕੇਂਦਰ) ਮੁਤਾਬਕ, ਅੱਜ ਸੂਬੇ ‘ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸਵੇਰ ਤੇ ਦੇਰ ਰਾਤ ਸੂਬੇ ਦੇ ਕੁਝ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਸੂਬੇ ‘ਚ ਠੰਢ ਵਧਣ ਦੇ ਆਸਾਰ ਹਨ, ਅਗਲੇ ਪੰਜ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ‘ਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਠੰਢ ਦਾ ਅਸਰ ਹੋਰ ਵਧ ਸਕਦਾ ਹੈ।

ਘੱਟੋ-ਘੱਟ ਤਾਪਮਾਨ

ਬੀਤੇ ਦਿਨ ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ KVK ਪਠਾਨਕੋਟ ਦਾ ਦਰਜ ਕੀਤਾ ਗਿਆ, ਜੋ ਕਿ 7.1 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ(ਜ਼ਿਲ੍ਹਾ) ਘੱਟੋ-ਘੱਟਤਾਪਮਾਨ
ਚੰਡੀਗੜ੍ਹ ਸਿਟੀ 11.2°C
ਚੰਡੀਗੜ੍ਹ(ਏਅਰਪੋਰਟ) (IAF) 10.9°C
ਅੰਮ੍ਰਿਤਸਰ 9.4°C
ਲੁਧਿਆਣਾ 9.4°C
ਪਟਿਆਲਾ 12.7°C
ਪਠਾਨਕੋਟ 10.9°C
ਭਠਿੰਡਾ 8.0°C
ਫਰੀਦਕੋਟ 7.4°C
ਗੁਰਦਾਸਪੁਰ 10.0°C
ਬੱਲੋਵਾਲਸੌਂਖੜੀ (ਐਸਬੀਐਸ ਨਗਰ) 10.3°C
ਬਰਨਾਲਾ 12.3°C
RRSਫਰੀਦਕੋਟ 8.7°C
ਫਿਰੋਜ਼ਪੁਰ 8.8°C
KVK ਬਾਹੋਵਾਲ (ਹੁਸ਼ਿਆਰਪੁਰ) 8.8°C
PAU ਲੁਧਿਆਣਾ 10.2°C
ਮੋਹਾਲੀ 11.5°C
KVK ਪਠਾਨਕੋਟ 7.1°C
ਥੀਨ ਡੈਮ (ਪਠਾਨਕੋਟ) 9.4°C
KVK ਰੌਣੀ (ਪਟਿਆਲਾ) 9.7°C

ਵੱਧੋ-ਵੱਧ ਤਾਪਮਾਨ

ਉੱਥੇ ਹੀ ਬੀਤੇ ਦਿਨ ਦੇ ਵੱਧੋ-ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਰਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 29.4 ਡਿਗਰੀ ਸੈਲਸੀਅਸ ਰਿਹਾ।

Loading...
Unable to load recommendations.
Follow Us
Related Stories
ਮਾਂ ਤੇ ਭੈਣ ਨਾਲ ਵਿਵਾਦ, ਸਬ-ਇੰਸਪੈਕਟਰ ਦੇ ਸੱਦੇ ‘ਤੇ ਪਹੁੰਚਿਆ ਸੀ ਜਾਮਾ ਮਸਜਿਦ ਪੁਲਿਸ ਸਟੇਸ਼ਨ… ਜਾਣੋ ਕੌਣ ਹੈ ਨਬੀਲ?
ਲੁਧਿਆਣਾ ਦੇ ਟੈਂਟ ਇੰਡਸਟਰੀਜ਼ ‘ਚ ਲੱਗੀ ਅੱਗ, 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ, ਲੱਖਾਂ ਦਾ ਹੋਇਆ ਨੁਕਸਾਨ
ਮਜੀਠੀਆ ਨੂੰ 8 ਸ਼ਰਤਾਂ ਨਾਲ ਵਿਦੇਸ਼ ਜਾਣ ਦੀ ਇਜਾਜ਼ਤ: 30 ਲੱਖ ਦੀ ਬੈਂਕ ਗਰੰਟੀ, 6 ਜਨਵਰੀ ਤੱਕ ਵਾਪਸੀ ਲਾਜ਼ਮੀ
ਸਥਾਪਨਾ ਦਿਵਸ ‘ਤੇ ਇਕੱਠੇ ਹੋਣਗੇ AAP ਵੱਲੋਂ ਐਲਾਨੇ ਸਾਰੇ ਉਮੀਦਵਾਰ, ਮੋਗਾ ਤੋਂ ਪੰਜਾਬ ਚੋਣ ਪ੍ਰਚਾਰ ਦੀ ਹੋਵੇਗੀ ਸ਼ੁਰੂਆਤ
ਪੰਜਾਬ ਦੀ ਰਾਜਨੀਤੀ ‘ਚ ਵਿਦੇਸ਼ੀਆਂ ਦਾ ਦਖਲ, ਕੈਨੇਡਾ ਤੋਂ ਅਮਰੀਕਾ ਤੱਕ NRI ਐਕਟਿਵ, 2027 ਲਈ ਦਲਾਂ ਨੇ ਖਿੱਚੀ ਤਿਆਰੀ
ਅੰਮ੍ਰਿਤਸਰ ‘ਚ ਆਵਾਰਾ ਕੁੱਤਿਆਂ ਦਾ ਕਹਿਰ, 8 ਸਾਲਾ ਬੱਚੇ ਦੀ ਬੇਰਹਿਮੀ ਨਾਲ ਮੌਤ; ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ