5 ਸਾਲਾਂ ਦੌਰਾਨ ਸੜਕ ਹਾਦਸਿਆਂ ਨਾਲ ਮੌਤ ਦੀ ਦਰ ‘ਚ 22% ਦਾ ਵਾਧਾ, ਪੰਜਾਬ ‘ਚ ਹਰ ਦੋ ਘੰਟੇ ‘ਚ ਜਾ ਰਹੀ ਇੱਕ ਵਿਅਕਤੀ ਦੀ ਜਾਨ

Updated On: 

11 Dec 2025 14:54 PM IST

ਪਿਛਲੇ ਪੰਜ ਸਾਲਾਂ 'ਚ ਸੜਕ ਹਾਦਸਿਆਂ 'ਚ ਮੌਤਾਂ ਦੀ ਦਰ 22 ਫ਼ੀਸਦੀ ਵਧੀ ਹੈ। ਸਾਲ 2020 'ਚ ਜਿੱਥੇ 3,898 ਲੋਕਾਂ ਦੀ ਮੌਤ ਦਰਜ ਹੋਈ ਸੀ। ਉੱਥੇ ਹੀ, 2024 'ਚ ਇਹ ਗਿਣਤੀ ਵੱਦ ਕੇ 4,759 ਤੱਕ ਪਹੁੰਚ ਗਈ ਹੈ। ਹਾਦਸੇ ਦੇ ਅੰਕੜੇ ਲਗਾਤਾਰ ਉੱਪਰ ਜਾ ਰਹੇ ਹਨ। 2020 'ਚ 5,203 ਦੇ ਮੁਕਾਬਲੇ 2024 'ਚ 6,063 ਸੜਕ ਹਾਦਸੇ ਸਾਹਮਣੇ ਆਏ ਹਨ।

5 ਸਾਲਾਂ ਦੌਰਾਨ ਸੜਕ ਹਾਦਸਿਆਂ ਨਾਲ ਮੌਤ ਦੀ ਦਰ ਚ 22% ਦਾ ਵਾਧਾ, ਪੰਜਾਬ ਚ ਹਰ ਦੋ ਘੰਟੇ ਚ ਜਾ ਰਹੀ ਇੱਕ ਵਿਅਕਤੀ ਦੀ ਜਾਨ

ਫਾਈਲ ਫੋਟੋ

Follow Us On

ਪੰਜਾਬ ਚ ਸੜਕ ਹਾਦਸਿਆਂ ਨਾਲ ਮੌਤਾਂ ਦੀ ਗਿਣਤੀ ਚ ਵਾਧਾ ਹੋਇਆ ਹੈ। ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਰਾਜ ਸਭਾ ਚ ਪੇਸ਼ ਕੀਤੀ ਗਈ ਤਾਜ਼ਾ ਰਿਪੋਰਟ ਦੇ ਮੁਤਾਬਕ ਹਰ ਦੋ ਘੰਟੇ ਚ ਇੱਕ ਵਿਅਕਤੀ ਸੜਕ ਹਾਦਸੇ ਚ ਆਪਣੀ ਜਾਨ ਗਵਾ ਰਿਹਾ ਹੈ। ਤੇਜ਼ ਰਫ਼ਤਾਰ ਦੀ ਲਾਪਰਵਾਹੀ ਰੋਜ਼ਾਨਾ ਔਸਤਨ ਅੱਠ ਲੋਕਾਂ ਦੀ ਮੌਤ ਦੀ ਵਜ੍ਹਾ ਬਣ ਰਹੀ ਹੈ। ਇਹ ਅੰਕੜੇ ਚਿੰਤਾਜਨਕ ਹਨ।

ਪਿਛਲੇ ਪੰਜ ਸਾਲਾਂ ਚ ਸੜਕ ਹਾਦਸਿਆਂ ਚ ਮੌਤਾਂ ਦੀ ਦਰ 22 ਫ਼ੀਸਦੀ ਵਧੀ ਹੈ। ਸਾਲ 2020 ਚ ਜਿੱਥੇ 3,898 ਲੋਕਾਂ ਦੀ ਮੌਤ ਦਰਜ ਹੋਈ ਸੀ। ਉੱਥੇ ਹੀ, 2024 ਚ ਇਹ ਗਿਣਤੀ ਵੱਦ ਕੇ 4,759 ਤੱਕ ਪਹੁੰਚ ਗਈ ਹੈ। ਹਾਦਸੇ ਦੇ ਅੰਕੜੇ ਲਗਾਤਾਰ ਉੱਪਰ ਜਾ ਰਹੇ ਹਨ। 2020 ਚ 5,203 ਦੇ ਮੁਕਾਬਲੇ 2024 ਚ 6,063 ਸੜਕ ਹਾਦਸੇ ਸਾਹਮਣੇ ਆਏ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਵਾਹਨ ਚਾਲਕਾਂ ਵੱਲੋਂ ਟ੍ਰੈਫ਼ਿਕ ਨਿਯਮਾਂ ਦੀ ਅਣਦੇਖੀ, ਤੇਜ਼ ਰਫ਼ਤਾਰ, ਓਵਰਲੋਡਿੰਗ ਤੇ ਕਮਰਸ਼ੀਅਲ ਵਾਹਨਾਂ ਦੀ ਨਿਗਰਾਨੀ ਕਮਜ਼ੋਰ ਹੋਣਾ, ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨ ਹਨ। ਰਿਪੋਰਟ ਚ ਦੱਸਿਆ ਗਿਆ ਹੈ ਕਿ ਓਵਰਲੋਡਿੰਗ ਦੇ ਚੱਲਦੇ ਪੰਜ ਸਾਲਾਂ ਚ 2,725 ਲੋਕਾਂ ਦੀ ਜਾਨ ਗਈ ਹੈ।

ਪੰਜਾਬ ਸਰਕਾਰ ਨੇ ਬਣਾਈ ਸੜਕ ਸੁਰੱਖਿਆ ਫੋਰਸ

ਹਾਲਾਂਕਿ, ਇਸ ਸਭ ਦੇ ਵਿਚਕਾਰ ਪੰਜਾਬ ਸਰਕਾਰ ਸੜਕ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੀ ਹੈ। ਸਰਕਾਰ ਦੀ ਪਹਿਲਕਦਮੀ ਵਜੋਂ ਸੜਕ ਸੁਰੱਖਿਆ ਫੋਰਸ (ਐਸਐਸਐਫ) ਬਣਾਈ ਹਈ। ਜਾਣਕਾਰੀ ਮੁਤਾਬਕ, ਇਹ ਫੋਰਸ 35,000 ਤੋਂ ਵੱਧ ਲੋਕਾਂ ਦੀ ਜਾਨ ਬਚਾ ਚੁੱਕੀ ਹੈ। ਪੰਜਾਬ ਦੀਆਂ 4,100 ਕਿਲੋਮੀਟਰ ਸੜਕਾਂ ਤੇ ਹਰ 30 ਕਿਲੋਮੀਟਰ ਤੇ ਐਸਐਸਐਫ ਦੀਆਂ ਹਾਈਟੈਕ ਟੀਮਾਂ ਤਾਇਨਾਲ ਹਨ, ਜੋ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ਤੇ ਪਹੁੰਚ ਜਾਂਦੀਆਂ ਹਨ ਤੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਦੀਆਂ ਹਨ।

ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ – ਸੀਐੱਮ

ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਸੀ ਕਿ ਵਿਦੇਸ਼ਾਂ ਵਾਂਗ ਇਹ ਫੋਰਸ ਡਰਾਈਵਰਾਂ ਨੂੰ ਸੜਕਾਂ ਉਤੇ ਆਪਣੇ ਵਾਹਨਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ। ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਅਨੁਸ਼ਾਸਨ, ਧੀਰਜ ਅਤੇ ਨਿਯਮਾਂ ਦੀ ਪਾਲਣ ਵਰਗੇ ਮੂਲ ਸੰਕਲਪ ਅਪਨਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੜਕਾਂ ਉਤੇ ਹਰੇਕ ਵਿਅਕਤੀ ਨੂੰ ਸਮਾਜ ਦੇ ਹਿੱਤ ਵਿੱਚ ਅਨੁਸ਼ਾਸਨ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਸੜਕਾਂ ਉਤੇ ਵਾਪਰਦੇ ਹਾਦਸਿਆਂ ਨੂੰ ਘਟਾਉਣ ਲਈ ਬਲਾਇੰਡ ਸਪਾਟ (ਵੱਧ ਹਾਦਸੇ ਵਾਪਰਨ ਵਾਲੀਆਂ ਥਾਵਾਂ) ਨੂੰ ਦਰੁਸਤ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ।