ਪੰਜਾਬ ਪੁਲਿਸ ਨੂੰ ਮਾਰਚ ‘ਚ ਮਿਲਣਗੇ 1600 ਟ੍ਰੇਨੇਡ ਮੁਲਾਜ਼ਮ, ਲੋਕਾਂ ਨੂੰ ਥਾਣਿਆਂ ‘ਚ ਨਹੀਂ ਖਾਣੇ ਪੈਣਗੇ ਧੱਕੇ

Updated On: 

31 Dec 2025 13:18 PM IST

ਡੀਜੀਪੀ ਯਾਦਵ ਨੇ ਦੱਸਿਆ ਕਿ ਇਸ ਨਾਲ ਥਾਣਿਆਂ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਡਾਇਲ 112 'ਤੇ ਕਾਲ ਕਰਨ ਤੋਂ ਬਾਅਦ ਪੁਲਿਸ ਸੱਤ ਤੋਂ ਅੱਠ ਮਿੰਟਾਂ ਅੰਦਰ ਮਦਦ ਲਈ ਪਹੁੰਚੇਗੀ। ਇਸ ਦੇ ਲਈ ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕਈ ਪੱਧਰਾਂ 'ਤੇ ਕੰਮ ਕੀਤਾ ਜਾਵੇਗਾ।

ਪੰਜਾਬ ਪੁਲਿਸ ਨੂੰ ਮਾਰਚ ਚ ਮਿਲਣਗੇ 1600 ਟ੍ਰੇਨੇਡ ਮੁਲਾਜ਼ਮ, ਲੋਕਾਂ ਨੂੰ ਥਾਣਿਆਂ ਚ ਨਹੀਂ ਖਾਣੇ ਪੈਣਗੇ ਧੱਕੇ
Follow Us On

ਪੰਜਾਬ ਦੇ ਥਾਣਿਆਂ ਚ ਹੁਣ ਲੋਕਾਂ ਨੂੰ ਆਪਣੇ ਕੇਸਾਂ ਨੂੰ ਸੁਲਝਾਉਣ ਦੇ ਲਈ ਧੱਕੇ ਨਹੀਂ ਖਾਣੇ ਪੈਣਗੇ। ਮਾਰਚ 2026 ਤੋਂ ਪੰਜਾਬ ਪੁਲਿਸ ਨੂੰ ਕਰੀਬ 1600 ਮੁਲਾਜ਼ਮ ਮਿਲਣਗੇ। ਇਹ ਸਾਰੇ ਇੰਸਟਪੈਕਟਰ, ਸਬ-ਇੰਸਪੈਕਟਰ ਤੇ ਏਐਸਆਈ ਤੇ ਤੈਨਾਤ ਹੋਣਗੇ। ਇਹ ਪ੍ਰਮੋਸ਼ਨਲ ਆਧਾਰ ਤੇ ਨਿਯੁਕਤੀ ਕੀਤੀ ਜਾ ਰਹੀ ਹੈ। ਸਾਰੇ ਮੁਲਾਜ਼ਮ ਟ੍ਰੇਨਿੰਗ ਤੇ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ।

ਡੀਜੀਪੀ ਯਾਦਵ ਨੇ ਦੱਸਿਆ ਕਿ ਇਸ ਨਾਲ ਥਾਣਿਆਂ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਡਾਇਲ 112 ਤੇ ਕਾਲ ਕਰਨ ਤੋਂ ਬਾਅਦ ਪੁਲਿਸ ਸੱਤ ਤੋਂ ਅੱਠ ਮਿੰਟਾਂ ਅੰਦਰ ਮਦਦ ਲਈ ਪਹੁੰਚੇਗੀ। ਇਸ ਦੇ ਲਈ ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕਈ ਪੱਧਰਾਂ ਤੇ ਕੰਮ ਕੀਤਾ ਜਾਵੇਗਾ।

ਡੀਜੀਪੀ ਨੇ ਦੱਸਿਆ ਕਿ ਇਸ ਸਮੇਂ ਡਾਇਲ 112 ਹੈਲਪਲਾਈਨ ਨੰਬਰ ਦਾ ਰਿਸਪਾਂਸ ਟਾਈਮ 10 ਤੋਂ 13 ਮਿੰਟ ਹੈ। ਇਸ ਤੇ ਅਸੀਂ ਕੰਮ ਕਰਕੇ ਇਸ ਨੂੰ ਸੱਤ ਤੋਂ ਅੱਠ ਮਿੰਟ ਕਰਨ ਜਾ ਰਹੇ ਹਾਂ। ਇਸ ਦੇ ਲਈ ਮੁਹਾਲੀ ਦੇ ਸੈਕਟਰ-89 ਚ 200 ਕਰੋੜ ਦੀ ਲਾਗਤ ਨਾਲ ਮਾਰਡਨ ਕੰਟਰੋਲ ਰੂਮ ਬਣਾਇਆ ਜਾਵੇਗਾ। 125 ਕਰੋੜ ਵਾਹਨਾਂ ਦੀ ਅਪਗ੍ਰੇਡੇਸ਼ਨ ਤੇ ਖਰਚ ਕੀਤਾ ਜਾਵੇਗਾ।

ਉੱਥ ਹੀ ,ਪੰਜਾਬ ਪੁਲਿਸ ਨੇ ਤਿੰਨ ਸਾਲਾਂ ਚ 800 ਕਰੋੜ ਰੁਪਏ ਦੇ ਨਾਲ ਵਾਹਨਾਂ ਦਾ ਅਪਗ੍ਰੇਡਸ਼ਨ ਕੀਤਾ ਹੈ। ਕੇਂਦਰ ਸਰਕਾਰ ਦੀ ਵਾਹਨ ਸਕ੍ਰੈਪ ਪਾਲਿਸੀ ਹੈ, ਉਸ ਚ ਨਿਯਮ ਹੈ ਕਿ 15 ਸਾਲ ਤੋਂ ਪੁਰਾਣਾ ਵਾਹਨ ਆਨ ਰੋਡ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ 2 ਹਜ਼ਾਰ ਗੱਡੀਆਂ ਨੂੰ ਸਕ੍ਰੈਪ ਕੀਤਾ ਹੈ। ਉਸ ਦੀ ਭਰਪਾਈ ਚ 1500 ਚਾਰ ਪਹੀਆ ਤੇ 400 ਦੋ ਪਹੀਆ ਵਾਹਨ, ਤਿੰਨ ਸਾਲ ਚ ਪੰਜਾਬ ਪੁਲਿਸ ਚ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਅਗਲੇ ਸਾਲ ਪੀਸੀਆਰ ਦੇ ਲਈ 8100 ਵਾਹਨ ਖਰੀਦੇ ਜਾਣਗੇ।