ਫਾਜ਼ਿਲਕਾ: ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ, 21 ਪਿਸਤੌਲ ਤੇ 2.1 ਕਿਲੋ ਹੈਰੋਇਨ ਬਰਾਮਦ
ਬਰਾਮਦ ਕੀਤੇ ਗਏ ਹਥਿਆਰਾਂ ਤੇ ਗੋਲਾ-ਬਾਰੂਦ 'ਚ 11 ਗਲੌਕ ਪਿਸਤੌਲ ਸਮੇਤ 22 ਮਗੈਜ਼ੀਨਾਂ, ਬਰੇਟਾ ਪਿਸਤੌਲ ਸਮੇਤ ਮੈਗਜ਼ੀਨ, 5 ਜ਼ਿਗਾਨਾ ਪਿਸਤੌਲਾਂ ਸਮੇਤ 10 ਮੈਗਜ਼ੀਨਾਂ, 3 ਨਰਿੰਕੋ ਪਿਸਤੌਲ ਸਮੇਤ ਪੰਜ ਮੈਗਜ਼ੀਨਾਂ, ਇੱਕ ਗੱਫਰ ਸਿਕਿਓਰਟੀ ਪਿਸਟਲ (ਐਮਪੀ-5 ਟਾਈਪ) ਸਮੇਤ ਇੱਕ ਮੈਗਜ਼ੀਨ ਤੇ 310 ਜ਼ਿੰਦਾ ਕਾਰਤੂਸ (9 ਐਮਐਮ) ਸ਼ਾਮਲ ਹਨ।
ਕਾਊਂਟਰ ਇੰਟੈਲੀਜੈਂਸ (ਸੀਆਈ) ਫਰੀਦਕੋਟ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਤਾਲਮੇਲ ਕਰਕੇ, ਫਾਜ਼ਿਲਕਾ ਦੇ ਪਿੰਡ ਤੇਜਾ ਰਹੇਲਾ ਵਿਖੇ ਸਰਹੱਦੀ ਚੌਕੀ (BOP) GG-3 ਦੇ ਨੇੜੇ ਇੱਕ ਵੱਡੀ ਸਰਹੱਦ ਪਾਰ ਤਸਕਰੀ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਸੀਆਈਏ ਨੇ 2.1 ਕਿਲੋ ਹੈਰੋਇਨ ਤੇ 21 ਅਤਿ-ਆਧੁਨਿਕ ਪਿਸਤੌਲ ਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਬਰਾਮਦ ਕੀਤੇ ਗਏ ਹਥਿਆਰਾਂ ਤੇ ਗੋਲਾ-ਬਾਰੂਦ ‘ਚ 11 ਗਲੌਕ ਪਿਸਤੌਲ ਸਮੇਤ 22 ਮਗੈਜ਼ੀਨਾਂ, ਬਰੇਟਾ ਪਿਸਤੌਲ ਸਮੇਤ ਮੈਗਜ਼ੀਨ, 5 ਜ਼ਿਗਾਨਾ ਪਿਸਤੌਲਾਂ ਸਮੇਤ 10 ਮੈਗਜ਼ੀਨਾਂ, 3 ਨਰਿੰਕੋ ਪਿਸਤੌਲ ਸਮੇਤ ਪੰਜ ਮੈਗਜ਼ੀਨਾਂ, ਇੱਕ ਗੱਫਰ ਸਿਕਿਓਰਟੀ ਪਿਸਟਲ (ਐਮਪੀ-5 ਟਾਈਪ) ਸਮੇਤ ਇੱਕ ਮੈਗਜ਼ੀਨ ਤੇ 310 ਜ਼ਿੰਦਾ ਕਾਰਤੂਸ (9 ਐਮਐਮ) ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਸਥਿਤ ਤਸਕਰਾਂ ਨੇ ਜ਼ੀਰੋ ਲਾਈਨ ਪਾਰ ਕੀਤੀ। ਉਨ੍ਹਾਂ ਨੇ ਰਾਤ ਦੇ ਹਾਲਾਤ ਤੇ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਭਾਰਤੀ ਖੇਤਰ ‘ਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਚੌਕਸ ਬੀਐਸਐਫ ਜਵਾਨਾਂ ਨੇ ਉਲੰਘਣਾ ਨੂੰ ਰੋਕਣ ਲਈ ਕਈ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਇੱਕ ਪੂਰੀ ਤਰ੍ਹਾਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਨਾਲ ਇਹ ਬਰਾਮਦਗੀ ਹੋਈ।
𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞 𝐅𝐚𝐫𝐢𝐝𝐤𝐨𝐭, 𝐢𝐧 𝐜𝐥𝐨𝐬𝐞 𝐜𝐨𝐨𝐫𝐝𝐢𝐧𝐚𝐭𝐢𝐨𝐧 𝐰𝐢𝐭𝐡 #𝐁𝐒𝐅, 𝐬𝐮𝐜𝐜𝐞𝐬𝐬𝐟𝐮𝐥𝐥𝐲 𝐟𝐨𝐢𝐥𝑠 𝐚 𝐦𝐚𝐣𝐨𝐫 𝐜𝐫𝐨𝐬𝐬-𝐛𝐨𝐫𝐝𝐞𝐫 𝐬𝐦𝐮𝐠𝐠𝐥𝐢𝐧𝐠 𝐚𝐭𝐭𝐞𝐦𝐩𝐭 pic.twitter.com/OK8377x3AW
— DGP Punjab Police (@DGPPunjabPolice) January 29, 2026
ਏਆਈਜੀ ਸੀਆਈ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਸੂਚਨਾਵਾਂ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਬੀਐਸਐਫ ਫਾਜ਼ਿਲਕਾ ਨਾਲ ਮਿਲ ਕੇ ਵੀਰਵਾਰ ਸਵੇਰੇ ਇੱਕ ਵਿਸ਼ੇਸ਼ ਯੋਜਨਾ ਬਣਾਈ ਤੇ ਫਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ ਦੇ ਖੇਤਰ ‘ਚ ਸਾਂਝਾ ਗੁਪਤ ਆਪ੍ਰੇਸ਼ਨ ਚਲਾਇਆ। ਇੱਥੇ ਪਾਕਿਸਤਾਨੀ ਤਸਕਰਾਂ ਨੇ ਖੇਪ ਨੂੰ ਭਾਰਤ ਅੰਦਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਬੀਐਸਐਫ ਤਾਇਨਾਤ ਜਵਾਨਾਂ ਨੇ ਤੁਰੰਤ ਜਵਾਬ ਦਿੱਤਾ ਤੇ ਇਸ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ ਤੋਂ ਹਥਿਆਰਾਂ ਤੇ ਗੋਲਾ ਬਾਰੂਦ ਤੇ ਨਸ਼ੀਲੇ ਪਦਾਰਥਾਂ ਦੀ ਕਾਫ਼ੀ ਬਰਾਮਦਗੀ ਹੋਈ। ਏਆਈਜੀ ਨੇ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਸਥਾਨਕ ਤਸਕਰ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧ ਵਿੱਚ, 29-01-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਤੇ 29 ਤੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਪੁਲਿਸ ਸਟੇਸ਼ਨ ਐਸਐਸਓਸੀ ਫਾਜ਼ਿਲਕਾ ਵਿਖੇ ਐਫਆਈਆਰ ਨੰਬਰ 01 ਦਰਜ ਕੀਤੀ ਗਈ ਹੈ।


