ਹੋ ਜਾਓ ਸਾਵਧਾਨ… New Year ‘ਤੇ ਥਾਣੇ ‘ਚ ਮਿਲੇਗੀ ਫ੍ਰੀ ਐਂਟਰੀ, ਪੰਜਾਬ ਪੁਲਿਸ ਦੀ ਮਜ਼ਾਕੀਆ ਤੇ ਸਖ਼ਤ ਚੇਤਾਵਨੀ
Punjab Police New Year Security: ਪੰਜਾਬ ਪੁਲਿਸ ਨੇ ਇਨ੍ਹਾਂ ਪ੍ਰਬੰਧਾਂ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਹਾਲਾਂਕਿ, ਪੁਲਿਸ ਨੇ ਮਜ਼ਾਕੀਆ ਅੰਦਾਜ਼ ਨਾਲ ਅਪੀਲ ਕੀਤੀ ਹੈ, ਪਰ ਕਾਨੂੰਨ ਤੋੜਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ ਹੈ। ਪੰਜਾਬ ਪੁਲਿਸ ਨੇ ਇੱਕ ਤਰ੍ਹਾਂ ਦਾ ਪੋਸਟਰ ਲਾਂਚ ਕੀਤਾ। ਸੂਬੇ ਦੇ ਹਰ ਜ਼ਿਲ੍ਹੇ ਦੀ ਪੁਲਿਸ ਨੇ ਇਹ ਪੋਸਟਰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਨਵੇਂ ਸਾਲ ਦਾ ਜਸ਼ਨ ਸਾਂਤਮਈ ਢੰਗ ਨਾਲ ਮਨਾਇਆ ਜਾਵੇ, ਇਸ ਲਈ ਪੁਲਿਸ ਨੇ ਸਾਰੇ ਪ੍ਰਬੰਧ ਕਰ ਲਏ ਹਨ। ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਵਿਸ਼ੇਸ਼ ਤੌਰ ‘ਤੇ ਨਾਕਾਬੰਦੀ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। ਅੱਜ ਦੀ ਰਾਤ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਵਿਸ਼ੇਸ਼ ਆਫ਼ਰ ਲਾਂਚ ਕੀਤਾ ਹੈ।
ਪੰਜਾਬ ਪੁਲਿਸ ਨੇ ਇਸ ਆਫ਼ਰ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਹਾਲਾਂਕਿ, ਪੁਲਿਸ ਨੇ ਮਜ਼ਾਕੀਆ ਅੰਦਾਜ਼ ਨਾਲ ਅਪੀਲ ਕੀਤੀ ਹੈ, ਪਰ ਕਾਨੂੰਨ ਤੋੜਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ ਹੈ। ਪੰਜਾਬ ਪੁਲਿਸ ਨੇ ਇੱਕ ਤਰ੍ਹਾਂ ਦਾ ਪੋਸਟਰ ਲਾਂਚ ਕੀਤਾ। ਸੂਬੇ ਦੇ ਹਰ ਜ਼ਿਲ੍ਹੇ ਦੀ ਪੁਲਿਸ ਨੇ ਇਹ ਪੋਸਟਰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਥਾਣੇ ‘ਚ ਫ੍ਰੀ ਐਂਟਰੀ…
ਪੰਜਾਬ ਪੁਲਿਸ ਦੇ ਪੋਸਟਰ ‘ਤੇ ਲਿਖਿਆ ਗਿਆ ਹੈ ਕਿ ਨਵੇਂ ਸਾਲ ਦਾ ਜਸ਼ਨ ਮਨਾਓ, ਪਰ ਇਸ ਦੌਰਾਨ ਕਾਨੂੰਨ ਦੀ ਪਾਲਣਾ ਵੀ ਕਰੋ। ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਤੋਹਫ਼ੇ ਵਜੋਂ ਥਾਣੇ ਅੰਦਰ ਫ੍ਰੀ ਐਂਟਰੀ ਦਿੱਤੀ ਜਾਵੇਗੀ।
31st December | New Years Eve Alert
Celebrate, dont violate. If anyone is drinking & driving, fighting on streets, or any disturbance to public peace will not be tolerated.#PunjabPolice is fully prepared to keep your #NewYear safe and peaceful. If you spot trouble or need pic.twitter.com/7RiQINS378 — Punjab Police India (@PunjabPoliceInd) December 29, 2025
ਇਹ ਵੀ ਪੜ੍ਹੋ
ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ, ਹੁਲੜਬਾਜ਼ੀ ਕਰਦਾ ਹੈ ਜਾਂ ਫਿਰ ਜਨਤਕ ਥਾਂਵਾਂ ‘ਤੇ ਲੜਾਈ-ਝਗੜਾ ਕਰਦਾ ਹੈ, ਉਸ ਨੂੰ ਨਵੇਂ ਸਾਲ ਦੇ ਆਫ਼ਰ ਵਜੋਂ ਥਾਣੇ ‘ਚ ਐਂਟਰੀ ਮਿਲੇਗੀ। ਇਸ ਦੇ ਨਾਲ ਹੀ ਜੇਕਰ ਕੋਈ ਲੋਕਾਂ ਦੀ ਸ਼ਾਂਤੀ ਭੰਗ ਕਰਦਾ ਹੈ ਜਾਂ ਕਿਸੇ ਵੀ ਪ੍ਰਕਾਰ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਪੁਲਿਸ ਉਸ ਨੂੰ ਬਿਲਕੁਲ ਵੀ ਬਖ਼ਸ਼ਗੇ ਨਹੀਂ ਤੇ ਸਿੱਧੀ ਹੀ ਥਾਣੇ ‘ਚ ਲੈ ਕੇ ਜਾਵੇਗੀ।
ਜਸ਼ਨ ਮਨਾਓ, ਪਰ ਹੁਲੜਬਾਜ਼ੀ ਨਾ ਕਰੋ 😌
ਹੁਸ਼ਿਆਰਪੁਰ ਪੁਲਿਸ ਅਲਰਟ ਹੈ। ਲੋੜ ਪਏ ਤਾਂ 📞112 ਡਾਇਲ ਕਰੋ। #NewYear2026 #CelebrateResponsibly #Dial112 pic.twitter.com/42V4AHFxKL — Hoshiarpur Police (@PP_Hoshiarpur) December 30, 2025
ਪੁਲਿਸ ਨੇ ਅਪੀਲ ਕੀਤੀ ਹੈ ਕਿ ਨਵੇਂ ਸਾਲ ਦਾ ਜਸ਼ਨ ਪੂਰੇ ਜ਼ਿੰਮੇਵਾਰ ਇਨਸਾਨ ਬਣ ਕੇ ਮਨਾਓ। ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ ਤੇ ਕਾਨੂੰਨ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਕਈ ਹੈ।
🌟 Happy New Year! 🌟
As we gear up to welcome the New Year, your safety is our top priority. To make this special night memorable and safe, please follow the following guidelines: 🚫 Don’t drink and drive: Always get a sober friend to drive or take a taxi/cab. (1/3) pic.twitter.com/EiRHgFqd0R — SAS NAGAR POLICE (@sasnagarpolice) December 31, 2025


