ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਪੁਲਿਸ ਦੇ 28 ਅਧਿਕਾਰੀਆਂ ਦੇ ਤਬਾਦਲੇ, ਰੋਡ ਸੇਫਟੀ ਫੋਰਸ ਸਮੇਤ 14 ਜ਼ਿਲ੍ਹਿਆਂ ਦੇ SSP ਬਦਲੇ

ਪੰਜਾਬ ਸਰਕਾਰ ਨੇ ਮੁਹਾਲੀ, ਪਟਿਆਲਾ, ਬਠਿੰਡਾ, ਫਾਜ਼ਿਲਕਾ, ਮਾਨਸਾ, ਮੋਗਾ, ਮਾਲੇਕੋਟਲਾ, ਪਠਾਨਕੋਟ, ਮੁਕਤਸਰ, ਫਰੀਦਕੋਟ, ਤਰਨਤਾਰਨ, ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਜਲੰਧਰ ਦਿਹਾਤੀ ਅਤੇ ਸੜਕ ਸੁਰੱਖਿਆ ਦੇ ਐਸ.ਐਸ.ਪੀਜ਼ ਨੂੰ ਬਦਲ ਦਿੱਤਾ ਹੈ।

ਪੰਜਾਬ ਪੁਲਿਸ ਦੇ 28 ਅਧਿਕਾਰੀਆਂ ਦੇ ਤਬਾਦਲੇ, ਰੋਡ ਸੇਫਟੀ ਫੋਰਸ ਸਮੇਤ 14 ਜ਼ਿਲ੍ਹਿਆਂ ਦੇ SSP ਬਦਲੇ
ਡੀਜੀਪੀ ਪੰਜਾਬ ਗੌਰਵ ਯਾਦਵ(ਪੁਰਾਣੀ ਤਸਵੀਰ)
Follow Us
amanpreet-kaur
| Updated On: 02 Aug 2024 13:54 PM

ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। 24 ਆਈਪੀਐਸ ਅਧਿਕਾਰੀਆਂ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਰੋਡ ਸੇਫਟੀ ਫੋਰਸ ਸਮੇਤ 14 ਜ਼ਿਲਿਆਂ ਦੇ ਐੱਸ.ਐੱਸ.ਪੀਜ਼ ਵੀ ਬਦਲੇ ਗਏ ਹਨ। ਕੁਝ ਰੇਂਜ ਅਫਸਰਾਂ ਨੂੰ ਵੀ ਬਦਲਿਆ ਗਿਆ ਹੈ।

ਇਨ੍ਹਾਂ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ ਬਦਲੇ

ਪੰਜਾਬ ਸਰਕਾਰ ਨੇ ਮੁਹਾਲੀ, ਪਟਿਆਲਾ, ਬਠਿੰਡਾ, ਫਾਜ਼ਿਲਕਾ, ਮਾਨਸਾ, ਮੋਗਾ, ਮਾਲੇਕੋਟਲਾ, ਪਠਾਨਕੋਟ, ਮੁਕਤਸਰ, ਫਰੀਦਕੋਟ, ਤਰਨਤਾਰਨ, ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਜਲੰਧਰ ਦਿਹਾਤੀ ਅਤੇ ਸੜਕ ਸੁਰੱਖਿਆ ਦੇ ਐਸ.ਐਸ.ਪੀਜ਼ ਨੂੰ ਬਦਲ ਦਿੱਤਾ ਹੈ।

2012 ਬੈਚ ਦੇ ਆਈਪੀਐਸ ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ ਏਆਈਜੀ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਅਮਨੀਤ ਕੌਂਡਲ ਨੂੰ ਐੱਸਐੱਸਪੀ ਬਠਿੰਡਾ, ਵਰੁਣ ਸ਼ਰਮਾ ਨੂੰ ਏਆਈਜੀ ਪ੍ਰੋਵੀਜ਼ਨਿੰਗ ਪੰਜਾਬ ਦੇ ਨਾਲ-ਨਾਲ ਦੀਪਕ ਪਾਰਿਖ ਨੂੰ ਐੱਸਐੱਸਪੀ ਮੁਹਾਲੀ, ਭਗੀਰਥ ਨੂੰ ਐੱਸਐੱਸਪੀ ਮਾਨਸਾ, ਗੌਰਵ ਤੂਰਾ ਐੱਸਐੱਸਪੀ ਤਰਨਤਾਰਨ, ਅੰਕੁਰ ਗੁਪਤਾ ਨੂੰ ਐੱਸਐੱਸਪੀ ਮੋਗਾ, ਸੋਹੇਲ ਕਾਸਿਮ ਨੂੰ ਐੱਸਐੱਸਪੀ ਬਠਿੰਡਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ, ਤੁਸ਼ਾਰ ਗੁਪਤਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਪੀ.ਪੀ.ਐਸ ਅਧਿਕਾਰੀ ਗਗਨ ਅਜੀਤ ਸਿੰਘ ਐਸ.ਐਸ.ਪੀ ਮਲੇਰਕੋਟਲਾ, ਦਲਜਿੰਦਰ ਸਿੰਘ ਐਸ.ਐਸ.ਪੀ ਪਾਕਨਕੋਟ, ਹਰਕੰਵਲਪ੍ਰੀਤ ਐਸ.ਐਸ.ਪੀ ਜਲੰਧਰ ਦਿਹਾਤੀ, ਵਰਿੰਦਰਪਾਲ ਸਿੰਘ ਐਸ.ਐਸ.ਪੀ ਫਾਜ਼ਿਲਕਾ, ਨਾਨਕ ਸਿੰਘ ਐਸ.ਐਸ.ਪੀ ਪਟਿਆਲਾ, ਦਰਪਨ ਆਹੂਲ ਵਾਲੀਆ ਸਟਾਫ਼ ਡੀ.ਜੀ.ਪੀ.ਪੰਜਾਬ, ਐਸ.ਐਸ.ਪੀ. ਏਆਈਜੀ ਸੀਆਈਆਈ ਪਟਿਆਲਾ, ਅਸ਼ਵਨੀ ਗੋਦਿਆਲ ਨੂੰ ਏਆਈਜੀ ਐਚਆਰਡੀ ਪੰਜਾਬ ਨਿਯੁਕਤ ਕੀਤਾ ਗਿਆ ਹੈ।

ਗੁਰਮੀਤ ਸਿੰਘ ਏ.ਆਈ.ਜੀ.ਏ.ਜੀ.ਟੀ.ਐਫ

ਸਰਕਾਰ ਨੇ ਗੁਰਮੀਤ ਸਿੰਘ ਭੁੱਲਰ ਨੂੰ ਆਈਜੀ ਪ੍ਰੋਵੀਜ਼ਨਿੰਗ, ਰਾਕੇਸ਼ ਕੌਸ਼ਲ ਨੂੰ ਡੀਆਈਜੀ ਕ੍ਰਾਈਮ ਪੰਜਾਬ, ਨਵੀਨ ਸਿੰਗਲਾ ਨੂੰ ਡੀਆਈਜੀ ਜਲੰਧਰ ਰੇਂਜ, ਹਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ, ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ, ਹਰਮਨ ਵੀਰ ਸਿੰਘ ਨੂੰ ਜੁਆਇੰਟ ਡਾਇਰੈਕਟਰ ਐਮਆਈਐਸ ਪੰਜਾਬ ਪੁਲੀਸ ਅਕੈਡਮੀ ਫਿਲੌਰ ਨਿਯੁਕਤ ਕੀਤਾ ਹੈ। ਅਸ਼ਵਨੀ ਕਪੂਰ ਨੂੰ ਡੀਆਈਜੀ ਫਰੀਦਕੋਟ, ਵਿਵੇਕਸ਼ੀਲ ਸੋਨੀ ਏਆਈਜੀ ਪਰਸਨਲ, ਗੁਰਮੀਤ ਚੌਹਾਨ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਚ ਰੁਕੇ ਹੋਏ ਵਿਕਾਸ ਕਾਰਜ ਹੋਣ ਸ਼ੁਰੂ, ਰਾਘਵ ਚੱਢਾ ਨੇ ਰਾਜਸਭਾ ਚ ਚੁੱਕਿਆ ਫੰਡਾਂ ਦਾ ਮੁੱਦਾ

Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...