ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 12 IPS ਸਮੇਤ 124 PPS ਅਧਿਕਾਰੀਆਂ ਦਾ ਤਬਾਦਲਾ; ਆਈਪੀਐਸ ਵੀ ਨੀਰਜਾ ਸਪੈਸ਼ਲ ਡੀਜੀਪੀ ਨਿਯੁਕਤ

Updated On: 

16 Aug 2026 23:49 PM IST

ਆਈਪੀਐਸ ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ ਡੀਜੀਪੀ, ਐਨਆਰਆਈ, ਪੰਜਾਬ ਨਿਯੁਕਤ ਕੀਤਾ ਗਿਆ ਹੈ। ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ, ਸਾਈਬਰ ਕ੍ਰਾਈਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਾਨਕ ਸਿੰਘ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ ਨਿਯੁਕਤ ਕੀਤਾ ਗਿਆ ਹੈ। ਉਹ ਰੋਪੜ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਵੀ ਸੰਭਾਲਣਗੇ। ਪ੍ਰਗਿਆ ਜੈਨ ਨੂੰ ਏਆਈਜੀ, ਏਐਨਟੀਐਫ, ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਪੁਲਿਸ ਚ ਵੱਡਾ ਫੇਰਬਦਲ: 12 IPS ਸਮੇਤ 124 PPS ਅਧਿਕਾਰੀਆਂ ਦਾ ਤਬਾਦਲਾ; ਆਈਪੀਐਸ ਵੀ ਨੀਰਜਾ ਸਪੈਸ਼ਲ ਡੀਜੀਪੀ ਨਿਯੁਕਤ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਹੋਇਆ ਹੈ। 12 ਆਈਪੀਐਸ ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।

ਆਈਪੀਐਸ ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ ਡੀਜੀਪੀ, ਐਨਆਰਆਈ, ਪੰਜਾਬ ਨਿਯੁਕਤ ਕੀਤਾ ਗਿਆ ਹੈ। ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ, ਸਾਈਬਰ ਕ੍ਰਾਈਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਾਨਕ ਸਿੰਘ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ ਨਿਯੁਕਤ ਕੀਤਾ ਗਿਆ ਹੈ। ਉਹ ਰੋਪੜ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਵੀ ਸੰਭਾਲਣਗੇ। ਪ੍ਰਗਿਆ ਜੈਨ ਨੂੰ ਏਆਈਜੀ, ਏਐਨਟੀਐਫ, ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਹੈ।

12 ਆਈਪੀਐਸ ਅਧਿਕਾਰੀਆਂ ਦੀ ਕਿੱਥੇ ਹੋਈ ਤੈਨਾਤੀ?

  1. ਵੀ. ਨੀਰਜਾ ਨੂੰ ਸਾਈਬਰ ਕ੍ਰਾਈਮ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਪੈਸ਼ਲ ਡੀਜੀਪੀ, ਐਨਆਰਆਈ ਪੰਜਾਬ ਬਣਾਇਆ ਗਿਆ ਹੈ।
  2. ਰਾਜੇਸ਼ ਕੁਮਾਰ ਜੈਸਵਾਲ ਨੂੰ ਐਨਆਰਆਈ ਵਿਭਾਗ ਤੋਂ ਤਬਦੀਲ ਕਰਕੇ ਏਡੀਜੀਪੀ, ਸਾਈਬਰ ਕ੍ਰਾਈਮ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕੋਲ ਜੇਲ੍ਹ ਵਿਭਾਗ ਦਾ ਵਾਧੂ ਚਾਰਜ ਵੀ ਹੋਵੇਗਾ।
  3. ਨਾਨਕ ਸਿੰਘ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਰੋਪੜ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਵੀ ਹੋਵੇਗਾ।
  4. ਵਤਸਲਾ ਗੁਪਤਾ ਨੂੰ ਏਆਈਜੀ ਪਰਸ-2, ਪੰਜਾਬ ਲਾਇਆ ਗਿਆ ਹੈ।
  5. ਪ੍ਰਗਿਆ ਜੈਨ ਨੂੰ ਏਆਈਜੀ ਏਐਨਟੀਐਫ, ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਅੰਦਰੂਨੀ ਸੁਰੱਖਿਆ ਦਾ ਵਾਧੂ ਚਾਰਜ ਵੀ ਹੋਵੇਗਾ।
  6. ਅਰਵਿੰਦ ਮੀਣਾ ਨੂੰ ਡੀਸੀਪੀ ਕਾਨੂੰਨ ਅਤੇ ਵਿਵਸਥਾ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।
  7. ਆਕਰਸ਼ੀ ਜੈਨ ਨੂੰ ਡੀਸੀਪੀ ਹੈੱਡਕੁਆਰਟਰ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।
  8. ਜਸਰੂਪ ਕੌਰ ਬਾਠ ਨੂੰ ਡੀਸੀਪੀ ਕਾਨੂੰਨ ਅਤੇ ਵਿਵਸਥਾ, ਜਲੰਧਰ ਬਣਾਇਆ ਗਿਆ ਹੈ।
  9. ਆਦਿੱਤਿਆ ਐਸ. ਵਾਰੀਅਰ ਨੂੰ ਡੀਸੀਪੀ ਸਿਟੀ, ਜਲੰਧਰ ਨਿਯੁਕਤ ਕੀਤਾ ਗਿਆ ਹੈ।
  10. ਜਯੰਤ ਪੁਰੀ ਨੂੰ ਏਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਬਣਾਇਆ ਗਿਆ ਹੈ।
  11. ਅਸ਼ੋਕ ਮੀਣਾ ਨੂੰ ਐਸਪੀ ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ ਦਾ ਚਾਰਜ ਸੌਂਪਿਆ ਗਿਆ ਹੈ।
  12. ਧਾਰਾਵਤ ਸਾਈਂ ਪ੍ਰਕਾਸ਼ ਨੂੰ ਏਡੀਸੀਪੀ-3, ਲੁਧਿਆਣਾ ਦਾ ਵਾਧੂ ਚਾਰਜ ਦੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Loading...
Unable to load recommendations.
Follow Us