ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਦੋ ਬਦਮਾਸ਼ ਕੀਤੇ ਗ੍ਰਿਫਤਾਰ, 17 ਪਿਸਤੌਲ ਤੇ 35 ਮੈਗਜ਼ੀਨ ਬਰਾਮਦ
ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵੱਡੀ ਪੱਧਰ 'ਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਸਨ। ਦੋਹਾਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਹਨ। ਡੀਜੀਪੀ ਨੇ ਟਵੀਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਪੰਜਾਬ ਨਿਊਜ। ਪੰਜਾਬ ਪੁਲਿਸ ਨੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਦੱਸਿਆ ਕਿ ਜਲੰਧਰ ਦੀ ਖੁਫੀਆ ਟੀਮ ਨੇ ਮੱਧ ਪ੍ਰਦੇਸ਼ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਵੱਡੀ ਪੱਧਰ ‘ਤੇ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਕਰਦੇ ਸਨ। ਪੁਲਿਸ (Police) ਨੇ ਇਨ੍ਹਾਂ ਕੋਲੋਂ 17 ਪਿਸਤੌਲ ਅਤੇ 35 ਮੈਗਜ਼ੀਨ ਬਰਾਮਦ ਕੀਤੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਜੱਗੂ ਭਗਵਾਨਪੁਰੀਆ ਅਤੇ ਰਵੀ ਬਲਚੌਰੀਆ ਨਾਲ ਜੁੜੇ ਅਪਰਾਧਿਕ ਗਰੋਹਾਂ ਨੂੰ ਦਿੱਤੇ ਜਾਣੇ ਸਨ।
ਪੰਜਾਬ ਪੁਲਿਸ ਨੇ ਅੰਤਰਰਾਜੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਦੱਸਿਆ ਕਿ ਜਲੰਧਰ ਦੀ ਖੁਫੀਆ ਟੀਮ ਨੇ ਮੱਧ ਪ੍ਰਦੇਸ਼ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਵੱਡੀ ਪੱਧਰ ‘ਤੇ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਕਰਦੇ ਸਨ।
ਜੱਗੂ ਭਗਵਾਨਪੁਰੀਆ ਨੂੰ ਦਿੱਤੇ ਜਾਣੇ ਸਨ ਹਥਿਆਰ
ਪੁਲਿਸ ਨੇ ਇਨ੍ਹਾਂ ਕੋਲੋਂ 17 ਪਿਸਤੌਲ ਅਤੇ 35 ਮੈਗਜ਼ੀਨ ਬਰਾਮਦ ਕੀਤੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਜੱਗੂ ਭਗਵਾਨਪੁਰੀਆ (Jaggu Bhagwanpuria) ਅਤੇ ਰਵੀ ਬਲਚੌਰੀਆ ਨਾਲ ਜੁੜੇ ਅਪਰਾਧਿਕ ਗਿਰੋਹ ਨੂੰ ਦਿੱਤੇ ਜਾਣੇ ਸਨ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਫੜੇ ਗਏ ਦੋ ਮੁਲਜ਼ਮਾਂ ਵਿੱਚੋਂ ਇੱਕ ਦਾ ਨਾਮ ਹਰਪਾਲ ਸਿੰਘ ਹੈ। ਹਰਪਾਲ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਦਾ ਰਹਿਣ ਵਾਲਾ ਹੈ। ਜਦਕਿ ਦੂਜੇ ਦੀ ਪਛਾਣ ਕਿਸ਼ੋਰ ਸਿੰਘ ਰਾਠੌਰ ਵਜੋਂ ਹੋਈ ਹੈ। ਕਿਸ਼ੋਰ ਭੜਵਾਨੀ ਜ਼ਿਲ੍ਹੇ ਦੇ ਬਲਵਾੜੀ ਪਿੰਡ ਦਾ ਰਹਿਣ ਵਾਲਾ ਹੈ।ਇਸ ਤਰ੍ਹਾਂ ਹੋਈ ਗ੍ਰਿਫਤਾਰੀ
ਡੀਜੀਪੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਜ਼ਬਤ ਕੀਤੇ ਗਏ ਹਥਿਆਰ (Weapons) ਨਿਰਮਾਤਾਵਾਂ ਅਤੇ ਸਪਲਾਇਰਾਂ ਤੋਂ ਇੱਕ ਖੇਪ ਸਨ ਅਤੇ ਇਹ ਦੋਵੇਂ ਮੱਧ ਪ੍ਰਦੇਸ਼ ਦੇ ਖਰਗੋਨ ਅਤੇ ਭਰਵਾਨੀ ਜ਼ਿਲ੍ਹਿਆਂ ਦੇ ਵਸਨੀਕ ਹੋਣ ਦਾ ਸ਼ੱਕ ਹੈ। ਉਸ ਨੇ ਦੱਸਿਆ ਕਿ ਇਸ ਸੂਚਨਾ ਤੋਂ ਬਾਅਦ ਮੰਗਲਵਾਰ ਨੂੰ ਜਲੰਧਰ ਦੀ ਖੁਫੀਆ ਟੀਮ ਮੱਧ ਪ੍ਰਦੇਸ਼ ਗਈ ਅਤੇ ਉਸ ਦਾ ਪਤਾ ਲਗਾ ਕੇ ਅਸਲਾ ਸਪਲਾਇਰ ਨੂੰ ਕਾਬੂ ਕੀਤਾ ਹੈ।The preliminary investigations revealed that these weapons were meant to be supplied to criminal gangs of Jaggu Bhagwanpuria & Ravi Balachauria.@PunjabPoliceInd is fully committed to destroy illegal arms network as per directions of CM @BhagwantMann (2/2)
— DGP Punjab Police (@DGPPunjabPolice) August 5, 2023ਇਹ ਵੀ ਪੜ੍ਹੋ