ਪੰਜਾਬ ਪੁਲਿਸ AGTF ਨੇ ISI ਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਦੋ AK-47 ਤੇ ਵਿਸਫ਼ੋਟਕ ਬਰਾਮਦ

avtar-singh
Updated On: 

09 Jul 2025 11:28 AM

Punjab Police AGTF Gurdaspur: ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਇਸ ਕਾਰਵਾਈ 'ਚ ਥਾਣਾ ਪੁਰਾਣਾ ਛਾਲਾ 'ਚ ਪੈਂਦੇ ਤਿਬੜੀ ਪੁੱਲ ਤੋਂ ਪਿੰਡ ਗਾਜੀਕੋ ਨੂੰ ਜਾਂਦੀ ਨਹਿਰ ਦੇ ਕਿਨਾਰੇ ਝਾੜੀਆਂ ਤੋਂ ਦੱਬੀਆਂ ਹੋਈਆਂ 2 AK-47 ਰਾਈਫਲਾਂ, 16 ਜ਼ਿੰਦਾ ਕਾਰਤੂਸ, ਦੋ ਮੈਗਜ਼ਿਨ ਤੇ ਦੋ P-86 ਗ੍ਰੇਨੇਡ ਬਰਾਮਦ ਕੀਤੇ।

ਪੰਜਾਬ ਪੁਲਿਸ AGTF ਨੇ ISI ਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਦੋ AK-47 ਤੇ ਵਿਸਫ਼ੋਟਕ ਬਰਾਮਦ

ਪੰਜਾਬ ਪੁਲਿਸ AGTF ਨੇ ਦੋ AK-47 ਤੇ ਵਿਸਫ਼ੋਟਕ ਬਰਾਮਦ (ਪੁਰਾਣੀ ਤਸਵੀਰ)

Follow Us On

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਪਲਾਨ ਦਾ ਖੁਲਾਸਾ ਕੀਤਾ ਤੇ ਉਨ੍ਹਾਂ ਦੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਮ ਕੀਤਾ ਹੈ।

ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਇਸ ਕਾਰਵਾਈ ‘ਚ ਥਾਣਾ ਪੁਰਾਣਾ ਛਾਲਾ ‘ਚ ਪੈਂਦੇ ਤਿਬੜੀ ਪੁੱਲ ਤੋਂ ਪਿੰਡ ਗਾਜੀਕੋ ਨੂੰ ਜਾਂਦੀ ਨਹਿਰ ਦੇ ਕਿਨਾਰੇ ਝਾੜੀਆਂ ਤੋਂ ਦੱਬੀਆਂ ਹੋਈਆਂ 2 AK-47 ਰਾਈਫਲਾਂ, 16 ਜ਼ਿੰਦਾ ਕਾਰਤੂਸ, ਦੋ ਮੈਗਜ਼ਿਨ ਤੇ ਦੋ P-86 ਗ੍ਰੇਨੇਡ ਬਰਾਮਦ ਕੀਤੇ। ਜਾਣਕਾਰੀ ਮੁਤਾਬਕ ਇਹ ਖੇਪ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਤੇ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਭੇਜੀ ਗਈ ਸੀ। ਇਸ ਖੁਫ਼ੀਆ ਸਾਜ਼ਿਸ਼ ਦਾ ਮਕਸਦ ਪੰਜਾਬ ‘ਚ ਅਲੱਗ-ਅਲੱਗ ਥਾਂਵਾਂ ‘ਤੇ ਹਮਲਾ ਕਰਕੇ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਦੱਸਿਆ ਜਾ ਰਿਹਾ ਹੈ।

ਮਾਮਲੇ ‘ਚ ਪੁੁਲਿਸ ਜਲਦੀ ਹੀ ਕਰੇਗੀ ਕਾਰਵਾਈ

ਪੰਜਾਬ ਪੁਲਿਸ ਦੀ AGTF ਟੀਮ ਨੇ ਸਮੇਂ ਸਿਰ ਇਨ੍ਹਾਂ ਹਥਿਆਰਾਂ ਨੂੰ ਬਰਾਮਦ ਕਰਦੇ ਹੋਏ ਆਈਐਸਆਈ ਤੇ ਅੱਦਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਟਾਲ ਦਿੱਤਾ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਥਾਣਾ ਪੁਰਾਣਾ ਸ਼ਾਲਾ, ਗੁਰਦਾਸਪੁਰ ‘ਚ ਵਿਸਫੋਸਟਕ ਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਜਲਦੀ ਹੀ ਰਿੰਦਾ ਦੇ ਸਾਥੀਆਂ ਦੀ ਪਹਿਚਾਣ ਕੀਤੀ ਜਾਵੇਗੀ ਤੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ।