ਸੰਗਰੂਰ ‘ਚ ਪੰਚਾਂ ਨੂੰ ਸਹੁੰ ਚੁਕਾਉਣਗੇ CM ਭਗਵੰਤ ਮਾਨ, ਜਾਣੋਂ ਕਿਹੜੇ ਜਿਲ੍ਹਿਆਂ ਵਿੱਚ ਰਹੇਗਾ ਕਿਹੜਾ ਮੰਤਰੀ ?
ਸਰਕਾਰ ਵੱਲੋਂ ਜਾਰੀ ਲਿਸਟ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ, ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ, ਡਿਪਟੀ ਵਿਧਾਨ ਸਭਾ ਸਪੀਕਰ ਜੈ ਕਿਸ਼ਨ ਰੋਡ ਐਸ.ਬੀ.ਐਸ.ਨਗਰ, ਹਰਪਾਲ ਸਿੰਘ ਚੀਮਾ ਸਵੇਰੇ ਬਠਿੰਡਾ ਅਤੇ ਸ਼ਾਮ ਨੂੰ ਮਾਨਸਾ, ਅਮਨ ਅਰੋੜਾ ਮੋਗਾ, ਬਲਜੀਤ ਕੌਰ ਫਾਜ਼ਿਲਕਾ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਚ ਸਹੁੰ ਚੁਕਾਉਣਗੇ।

ਸੀਐਮ ਭਗਵੰਤ ਮਾਨ ਦੀ ਪੁਰਾਣੀ ਤਸਵੀਰ
Panch oath: ਸਰਪੰਚਾਂ ਤੋਂ ਬਾਅਦ ਹੁਣ ਪੰਚਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਸਮਾਗਮ ਹੋਣਗੇ। ਇਹ ਸਮਾਗਮ 19 ਨਵੰਬਰ ਨੂੰ ਕਰਵਾਏ ਜਾਣਗੇ ਜਿਸ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਦੇ ਬਾਕੀ ਮੰਤਰੀ ਸ਼ਾਮਿਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ 18 ਮੰਤਰੀ ਪੰਚਾਂ ਨੂੰ ਸਹੁੰ ਚੁਕਾਉਣਗੇ।
ਇਸ ਸਬੰਧੀ ਸਰਕਾਰ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ। ਹਾਲਾਂਕਿ, ਹੁਸ਼ਿਆਰਪੁਰ, ਬਰਨਾਲਾ, ਮੁਕਤਸਰ ਅਤੇ ਗੁਰਦਾਸਪੁਰ ਦੇ ਪੰਚਾਂ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾਵੇਗੀ। ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਦੀਆਂ ਚਾਰ ਸੀਟਾਂ ਤੇ ਵਿਧਾਨ ਸਭਾ ਉਪ ਚੋਣਾਂ ਲਈ 20 ਨਵੰਬਰ ਨੂੰ ਵੋਟਾਂ ਪੈਣਗੀਆਂ।