ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ: 4 ਮਹੀਨਿਆਂ ‘ਚ ਆਦਰਸ਼ ਸਕੂਲਾਂ ਦੀ ਕੀਤੀ ਜਾਵੇ ਸਮੀਖਿਆ, ਤਨਖਾਹਾਂ ‘ਚ ਗੜਬੜੀ ‘ਤੇ ਲਓ ਫੈਸਲਾ

ਹਾਈਕੋਰਟ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੂਬੇ ਦੇ ਮਾਡਲ ਸਕੂਲ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ 'ਤੇ ਚਲਾਏ ਜਾ ਰਹੇ ਹਨ, ਜਿੱਥੇ ਨਿੱਜੀ ਸੰਸਥਾਵਾਂ ਜਾਂ ਗੈਰ-ਸਰਕਾਰੀ ਸੰਸਥਾਵਾਂ ਉਨ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਲੈਂਦੇ ਹਨ। ਇਨ੍ਹਾਂ ਸਕੂਲਾਂ ਦਾ ਉਦੇਸ਼ ਪੇਂਡੂ ਖੇਤਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਸੀ।

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ: 4 ਮਹੀਨਿਆਂ ‘ਚ ਆਦਰਸ਼ ਸਕੂਲਾਂ ਦੀ ਕੀਤੀ ਜਾਵੇ ਸਮੀਖਿਆ, ਤਨਖਾਹਾਂ ‘ਚ ਗੜਬੜੀ ‘ਤੇ ਲਓ ਫੈਸਲਾ
ਪੰਜਾਬ ਹਰਿਆਣਾ ਹਾਈਕੋਰਟ ਦੀ ਤਸਵੀਰ
Follow Us
tv9-punjabi
| Published: 12 Sep 2024 15:14 PM

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਸੂਬੇ ਦੇ ਆਦਰਸ਼ ਸਕੂਲਾਂ ਦੇ ਸਿਸਟਮ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਸਰਕਾਰ ਅਧੀਨ ਲਿਆਉਣ ਅਤੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਬਰਾਬਰ ਤਨਖਾਹ ਦੇਣ ਬਾਰੇ 4 ਮਹੀਨਿਆਂ ਅੰਦਰ ਫੈਸਲਾ ਲੈਣ। ਇਹ ਹੁਕਮ 30 ਵੱਖ-ਵੱਖ ਪਟੀਸ਼ਨਾਂ ਦੀ ਇੱਕੋ ਸਮੇਂ ਸੁਣਵਾਈ ਦੌਰਾਨ ਦਿੱਤਾ ਗਿਆ, ਜੋ ਲਗਭਗ 8 ਸਾਲਾਂ ਤੋਂ ਪੈਂਡਿੰਗ ਸਨ। ਇਨ੍ਹਾਂ ਪਟੀਸ਼ਨਾਂ ਵਿੱਚ ਤਨਖ਼ਾਹਾਂ ਵਿੱਚ ਗੜਬੜੀ ਅਤੇ ਅਧਿਆਪਕਾਂ ਦੀ ਸੇਵਾ ਸਮਾਪਤੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ।

ਮਾਡਲ ਸਕੂਲਾਂ ਦੀ ਬਣਤਰ ‘ਤੇ ਉੱਠੇ ਸਵਾਲ

ਹਾਈਕੋਰਟ ‘ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੂਬੇ ਦੇ ਮਾਡਲ ਸਕੂਲ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ‘ਤੇ ਚਲਾਏ ਜਾ ਰਹੇ ਹਨ, ਜਿੱਥੇ ਨਿੱਜੀ ਸੰਸਥਾਵਾਂ ਜਾਂ ਗੈਰ-ਸਰਕਾਰੀ ਸੰਸਥਾਵਾਂ ਉਨ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਲੈਂਦੇ ਹਨ। ਇਨ੍ਹਾਂ ਸਕੂਲਾਂ ਦਾ ਉਦੇਸ਼ ਪੇਂਡੂ ਖੇਤਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਸੀ। ਹਾਲਾਂਕਿ ਪਟੀਸ਼ਨਰਾਂ ਨੇ ਅਦਾਲਤ ਅੱਗੇ ਇਹ ਮੁੱਦਾ ਚੁੱਕਿਆ ਕਿ ਇਨ੍ਹਾਂ ਸਕੂਲਾਂ ਦੇ ਅਧਿਆਪਕ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਤੋਂ ਵਾਂਝੇ ਹਨ ਅਤੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ।

ਸਰਕਾਰੀ ਸਕੂਲਾਂ ਵਿੱਚ ਬਰਾਬਰ ਤਨਖਾਹ ਦੀ ਮੰਗ

ਆਦਰਸ਼ ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਅਤੇ ਹੋਰ ਅਧਿਆਪਕਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਰਕਾਰੀ ਸਕੂਲਾਂ ਦੇ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੁਝ ਮਾਮਲਿਆਂ ਵਿੱਚ ਅਧਿਆਪਕਾਂ ਦੀ ਸੇਵਾ ਸਮਾਪਤੀ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਸੀ। ਪਟੀਸ਼ਨਰਾਂ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।

ਸਕੂਲਾਂ ਦਾ ਪ੍ਰਬੰਧ ਸੁਧਾਰਨ ਦੀ ਲੋੜ

ਹਾਈ ਕੋਰਟ ਨੇ ਪਾਇਆ ਕਿ ਇਹ ਸਕੂਲ ਮਾਡਲ ਸਕੂਲਾਂ ਦੀ ਸਥਾਪਨਾ ਦੇ ਮੂਲ ਉਦੇਸ਼ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। ਅਦਾਲਤ ਨੇ ਕਿਹਾ ਕਿ ਪੰਜਾਬ ਸਿੱਖਿਆ ਵਿਕਾਸ ਬੋਰਡ ਅਧੀਨ ਹੋਣ ਦੇ ਬਾਵਜੂਦ ਸਥਾਨਕ ਪੱਧਰ ‘ਤੇ ਇਨ੍ਹਾਂ ਸਕੂਲਾਂ ਦਾ ਪ੍ਰਬੰਧ ਨਿੱਜੀ ਸੁਸਾਇਟੀਆਂ ਨੂੰ ਦਿੱਤਾ ਗਿਆ ਹੈ, ਜੋ ਕਿ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰ ਪਾ ਰਹੇ ਹਨ।

ਸਮੀਖਿਆ ਲਈ ਕਮੇਟੀ ਬਣਾਈ ਗਈ

ਇਸ ਸੰਦਰਭ ਵਿੱਚ ਹਾਈ ਕੋਰਟ ਨੇ ਪੰਜਾਬ ਦੇ ਸਿੱਖਿਆ ਸਕੱਤਰ ਨੂੰ ਸਕੂਲਾਂ ਦੀ ਸਕੀਮ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਹੁਕਮ ਮੁਤਾਬਕ ਇੱਕ ਕਮੇਟੀ ਬਣਾਈ ਗਈ ਹੈ ਅਤੇ ਹੁਣ ਸਕੂਲਾਂ ਦੇ ਢਾਂਚੇ, ਪ੍ਰਬੰਧਾਂ ਅਤੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਗੜਬੜੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਸਕੂਲਾਂ ਦੀ ਮੌਜੂਦਾ ਪ੍ਰਣਾਲੀ ਦੀ ਸਮੀਖਿਆ ਕਰਕੇ 4 ਮਹੀਨਿਆਂ ਦੇ ਅੰਦਰ-ਅੰਦਰ ਫੈਸਲਾ ਲੈਣਾ ਹੋਵੇਗਾ ਤਾਂ ਜੋ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਅਤੇ ਅਧਿਆਪਕਾਂ ਨੂੰ ਉਚਿਤ ਤਨਖਾਹ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਮਜੀਠੀਆ ਡਰੱਗਜ਼ ਰੈਕੇਟ ਮਾਮਲੇ ਦੀ ਜਾਂਚ ਈਡੀ ਨੂੰ ਸੌਂਪੀ, ਜਾਣੋ ਕੀ ਹੈ ਮਾਮਲਾ

Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?
Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?...
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?...
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- 'ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ'
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- 'ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ'...
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?...
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ...
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ...
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ...