ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਆਪ ਨੇ ਆਪਣੇ ਉਮੀਦਵਾਰਾਂ ਦੀ ਇਹ ਸੂਚੀ ਅਜਿਹੇ ਸਮੇਂ ਜਾਰੀ ਕੀਤੀ ਹੈ, ਜਦੋਂ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀਆਂ ਗੱਲਾਂ ਚੱਲ ਰਹੀਆਂ ਸਨ। ਹਾਲਾਂਕਿ ਅਜੇ ਤੱਕ ਆਪ ਜਾਂ ਕਾਂਗਰਸ ਵੱਲੋਂ ਗਠਜੋੜ ਹੋਵੇਗਾ ਜਾਂ ਨਹੀਂ ਇਸ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਹਰਿਆਨਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਅਜੇ ਤੱਕ ਗਠਜੋੜ ਨਹੀਂ ਹੋ ਸਕਿਆ ਹੈ। ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪਾਰਟੀ ਨੇ ਅਨੁਰਾਗ ਢਾਂਡਾ ਨੂੰ ਕਲਾਇਤ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਪੁੰਡਰੀ ਵਿਧਾਨ ਸਭਾ ਤੋਂ ਨਰਿੰਦਰ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਇੰਦੂ ਸ਼ਰਮਾ ਨੂੰ ਭਿਵਾਨੀ ਤੋਂ ਟਿਕਟ ਮਿਲਿਆ ਹੈ ਜਦਕਿ ਵਿਕਾਸ ਨਹਿਰਾ ਨੂੰ ਮਹਿਮ ਵਿਧਾਨ ਸਭਾ ਤੋਂ ਟਿਕਟ ਮਿਲੀ ਹੈ।ਹਰਿਆਣਾ ਵਿੱਚ ਕਾਂਗਰਸ ਨਾਲ ਬਣਦੇ-ਵਿਗੜਦੇ ਗਠਜੋੜ ਦੀਆਂ ਖਬਰਾਂ ਦਰਮਿਆਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਹ ਚੋਣ ਲੜਨ ਲਈ ਤਿਆਰ ਹੈ।
Latest Videos