18-09- 2024
TV9 Punjabi
Author: Ramandeep Singh
ਅਫਰੀਕੀ ਦੇਸ਼ ਜ਼ਿੰਬਾਬਵੇ 'ਚ ਸੋਕੇ ਕਾਰਨ ਹਾਲਾਤ ਵਿਗੜ ਗਏ ਹਨ। ਦੇਸ਼ ਦੀ ਲਗਭਗ ਅੱਧੀ ਆਬਾਦੀ ਭੁੱਖਮਰੀ ਨਾਲ ਜੂਝ ਰਹੀ ਹੈ।
ਜ਼ਿੰਬਾਬਵੇ ਨੇ ਚਾਰ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਸੋਕਾ ਝੱਲਿਆ ਹੈ ਅਤੇ ਦੇਸ਼ ਵਿੱਚ ਅਨਾਜ ਦੀ ਭਾਰੀ ਕਮੀ ਹੈ। ਜ਼ਿੰਬਾਬਵੇ ਦੀ ਸਰਕਾਰ ਨੇ ਭੁੱਖਮਰੀ ਤੋਂ ਪ੍ਰਭਾਵਿਤ ਲੋਕਾਂ ਦੀ ਭੁੱਖ ਘੱਟ ਕਰਨ ਦਾ ਨਵਾਂ ਤਰੀਕਾ ਕੱਢਿਆ ਹੈ।
ਜ਼ਿੰਬਾਬਵੇ ਦੀ ਸਰਕਾਰ ਨੇ ਇਹ ਫੈਸਲਾ ਸੋਕੇ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਲੋਕਾਂ ਵਿੱਚ ਭੁੱਖਮਰੀ ਨੂੰ ਘਟਾਉਣ ਲਈ ਲਿਆ ਹੈ। ਹਾਥੀ ਦਾ ਮਾਸ ਸੋਕਾ ਪ੍ਰਭਾਵਿਤ ਆਬਾਦੀ ਵਿੱਚ ਵੰਡਿਆ ਜਾਵੇਗਾ।
ਜ਼ਿੰਬਾਬਵੇ ਪਾਰਕਸ ਅਤੇ ਵਾਈਲਡਲਾਈਫ ਅਥਾਰਟੀ ਦੇ ਬੁਲਾਰੇ ਤਿਨਾਸ਼ੇ ਫਰਾਵੋ ਨੇ ਮੰਗਲਵਾਰ ਨੂੰ ਕਿਹਾ, "ਅਸੀਂ ਦੇਸ਼ ਭਰ ਵਿੱਚ ਲਗਭਗ 200 ਹਾਥੀਆਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਾਂ।"
ਜ਼ਿੰਬਾਬਵੇ ਵਿਚ ਦੁਨੀਆ ਵਿਚ ਸਭ ਤੋਂ ਜ਼ਿਆਦਾ ਹਾਥੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਲਗਭਗ 84 ਹਜ਼ਾਰ ਹੈ।
ਇਸ ਤੋਂ ਪਹਿਲਾਂ ਜ਼ਿੰਬਾਬਵੇ ਦੇ ਗੁਆਂਢੀ ਦੇਸ਼ ਨਾਮੀਬੀਆ 'ਚ ਵੀ ਅਜਿਹਾ ਕੀਤਾ ਗਿਆ ਸੀ। ਉਥੋਂ ਦੀ ਸਰਕਾਰ ਨੇ ਲੋਕਾਂ ਦੀ ਭੁੱਖ ਮਿਟਾਉਣ ਲਈ ਲਗਭਗ 83 ਹਾਥੀਆਂ ਨੂੰ ਮਾਰ ਦਿੱਤਾ ਸੀ।