ਚੰਡੀਗੜ੍ਹ ‘ਚ ਹੋਏ ਧਮਾਕੇ ‘ਤੇ ਵੱਡਾ ਖੁਲਾਸਾ…ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
Chandigarh Grenade Blast: ਚੰਡੀਗੜ੍ਹ ਦੇ ਸੈਕਟਰ-10 ਵਿੱਚ ਇੱਕ ਘਰ ਵਿੱਚ ਹੈਂਡ ਗ੍ਰੇਨੇਡ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹੈਂਡ ਗ੍ਰੇਨੇਡ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਘਰ 'ਤੇ ਸੁੱਟਿਆ ਗਿਆ ਸੀ। ਘਟਨਾ ਦੇ ਸਮੇਂ ਸਾਰੇ ਘਰ ਦੇ ਅੰਦਰ ਹੀ ਸਨ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਫਿਲਹਾਲ ਪੁਲਿਸ ਘਟਨਾ ਦੀ ਜਾਂਚ 'ਚ ਜੁਟੀ ਹੈ।
ਚੰਡੀਗੜ੍ਹ ਦੇ ਪੌਸ਼ ਇਲਾਕੇ ਸੈਕਟਰ-10 ਵਿੱਚ ਇੱਕ ਘਰ ਵਿੱਚ ਹੈਂਡ ਗ੍ਰਨੇਡ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹੈਂਡ ਗ੍ਰੇਨੇਡ ਸੈਕਟਰ-10 ਸਥਿਤ ਮਕਾਨ ਨੰਬਰ 575 ਵਿੱਚ ਸੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਆਟੋ ਵਿੱਚ ਆਏ ਤਿੰਨ ਅਣਪਛਾਤੇ ਨੌਜਵਾਨ ਘਰ ਦੇ ਬਾਹਰ ਉਤਰੇ, ਫਿਰ ਬਾਹਰੋਂ ਘਰ ਦੇ ਅੰਦਰ ਹੈਂਡ ਗ੍ਰੇਨੇਡ ਸੁੱਟ ਦਿੱਤਾ। ਗ੍ਰਨੇਡ ਹੇਠਾਂ ਡਿੱਗਦੇ ਹੀ ਫਟ ਗਿਆ ਅਤੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇੰਨਾ ਹੀ ਨਹੀਂ ਜ਼ਮੀਨ ‘ਤੇ ਰੱਖੇ ਗਮਲੇ ਵੀ ਟੁੱਟ ਗਏ ਅਤੇ ਸੱਤ ਤੋਂ ਅੱਠ ਇੰਚ ਟੋਆ ਬਣ ਗਿਆ। ਹੈਂਡ ਗ੍ਰੇਨੇਡ ਸੁੱਟੇ ਜਾਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ।