ਇਸ ਦੇਸ਼ ਵਿੱਚ ਭੁੱਖਮਰੀ ਮਿਟਾਉਣ ਲਈ ਹਾਥੀਆਂ ਨੂੰ ਮਾਰਿਆ ਜਾ ਰਿਹਾ

18-09- 2024

TV9 Punjabi

Author: Ramandeep Singh

ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਇਸ ਸਮੇਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਹਨ। ਇਨ੍ਹਾਂ ਦੋਹਾਂ ਦਿੱਗਜਾਂ ਦਾ ਇਕ ਇੰਟਰਵਿਊ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਇਕ-ਦੂਜੇ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਹਨ।

ਗੰਭੀਰ-ਕੋਹਲੀ

Pic Credit: AFP/GETTY/INSTAGRAM/PTI

ਆਈਪੀਐੱਲ ਦੌਰਾਨ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਕਈ ਵਾਰ ਤਕਰਾਰ ਹੋ ਚੁੱਕੀ ਹੈ। ਪਰ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਮਿਲ ਕੇ ਟੀਮ ਇੰਡੀਆ ਲਈ ਕਈ ਮੈਚ ਜਿੱਤੇ।

ਟੀਮ ਇੰਡੀਆ ਲਈ ਕਈ ਮੈਚ ਜਿੱਤੇ

ਵਿਰਾਟ ਕੋਹਲੀ ਦੇ ਕਰੀਅਰ ਦੀ ਸ਼ੁਰੂਆਤ 'ਚ ਗੌਤਮ ਗੰਭੀਰ ਨੇ ਕੁਝ ਅਜਿਹਾ ਕੀਤਾ ਸੀ ਜਿਸ ਲਈ ਅੱਜ ਵੀ ਉਨ੍ਹਾਂ ਦੀ ਤਾਰੀਫ ਕੀਤੀ ਜਾਂਦੀ ਹੈ। ਸ਼ਾਇਦ ਵਿਰਾਟ ਵੀ ਉਸ ਪਲ ਨੂੰ ਕਦੇ ਨਹੀਂ ਭੁੱਲਣਗੇ।

ਜਦੋਂ ਗੰਭੀਰ ਨੇ ਦਿਲ ਜਿੱਤ ਲਿਆ

ਦਰਅਸਲ, ਸਾਲ 2009 ਵਿੱਚ ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਸੀ। ਗੰਭੀਰ ਨੇ ਉਸ ਮੈਚ 'ਚ ਵੀ ਸੈਂਕੜਾ ਜੜਿਆ ਸੀ ਅਤੇ ਉਨ੍ਹਾਂ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ ਸੀ। ਪਰ ਗੰਭੀਰ ਨੇ ਕੋਹਲੀ ਨੂੰ ਆਪਣਾ ਐਵਾਰਡ ਦਿੱਤਾ ਸੀ।

ਵਿਰਾਟ ਲਈ ਕੀਤਾ ਕੁਝ ਅਜਿਹਾ

ਕੋਲਕਾਤਾ 'ਚ ਸ਼੍ਰੀਲੰਕਾ ਖਿਲਾਫ ਖੇਡੇ ਗਏ ਇਸ ਮੈਚ 'ਚ ਵਿਰਾਟ ਕੋਹਲੀ ਨੇ 114 ਗੇਂਦਾਂ 'ਚ 107 ਦੌੜਾਂ ਬਣਾਈਆਂ ਸਨ। ਜਿਸ 'ਚ 11 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਗੰਭੀਰ ਨੇ 137 ਗੇਂਦਾਂ 'ਚ ਅਜੇਤੂ 150 ਦੌੜਾਂ ਬਣਾਈਆਂ ਸਨ।

ਵਿਰਾਟ ਦਾ ਪਹਿਲਾ ਸੈਂਕੜਾ

ਵਿਰਾਟ ਕੋਹਲੀ ਨੇ ਹੁਣ ਅੰਤਰਰਾਸ਼ਟਰੀ ਕ੍ਰਿਕਟ 'ਚ 80 ਸੈਂਕੜੇ ਲਗਾਏ ਹਨ। ਪਰ ਉਨ੍ਹਾਂ ਦਾ ਪਹਿਲਾ ਸੈਂਕੜਾ ਵੀ ਗੌਤਮ ਗੰਭੀਰ ਦੇ ਕਾਰਨ ਯਾਦ ਕੀਤਾ ਜਾਂਦਾ ਹੈ। ਇਹ ਦੋਵੇਂ ਖਿਡਾਰੀ ਘਰੇਲੂ ਕ੍ਰਿਕਟ 'ਚ ਕਾਫੀ ਇਕੱਠੇ ਖੇਡ ਚੁੱਕੇ ਹਨ।

ਮੈਨੂੰ ਇਹ ਪਲ ਹਮੇਸ਼ਾ ਯਾਦ ਰਹੇਗਾ

ਇਸ ਦੇਸ਼ ਵਿੱਚ ਭੁੱਖਮਰੀ ਮਿਟਾਉਣ ਲਈ ਹਾਥੀਆਂ ਨੂੰ ਮਾਰਿਆ ਜਾ ਰਿਹਾ