ਸਿਆਸਤ ‘ਚ ਆਉਣਗੇ ”ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ”, ਹੋ ਸਕਦੇ ਹਨ ਕਾਂਗਰਸ ‘ਚ ਸ਼ਾਮਲ
ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਮਸ਼ਹੂਰ ਗੀਤ ਜੋ ਰਾਮ ਕੋ ਲਾਏ ਹੈਂ ਦੇ ਗਾਇਕ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ। ਗਾਇਕ ਕਨ੍ਹਈਆ ਮਿੱਤਲ ਨੇ ਕਿਹਾ, ਮੇਰਾ ਮਨ ਕਾਂਗਰਸ ਨਾਲ ਜੁੜ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਹਰਿਆਣਾ ਚ ਕੰਮ ਚੱਲਦਾ ਹੈ ਤਾਂ ਮੈਂ ਕਾਂਗਰਸ ਨਾਲ ਕੰਮ ਕਰਨਾ ਚਾਹੁੰਦਾ ਹਾਂ।
ਜੋ ਰਾਮ ਕੋ ਲਾਏ ਹੈਂ ਹਮ ਉਨਕੋ ਲਾਏਂਗੇ ਗੀਤ ਗਾਉਣ ਵਾਲਾ ਕਨ੍ਹਈਆ ਮਿੱਤਲ ਕਾਂਗਰਸ ਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ, ਕਾਂਗਰਸ ਲਈ ਮੇਰੇ ਦਿਲ ਵਿੱਚ ਹਮੇਸ਼ਾ ਸੋਫ਼ਟ ਕਾਰਨਰ ਰਿਹਾ ਹੈ। ਕਾਂਗਰਸ ਮੇਰੇ ਦਿਲ ਚ ਹੈ। ਨਾਲ ਹੀ ਭਾਜਪਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨੇ ਇਹ ਗੱਲ ਫੈਲਾਈ ਹੈ ਕਿ ਮੈਂ ਉਨ੍ਹਾਂ ਲਈ ਗੀਤ ਗਾਉਂਦਾ ਹਾਂ। ਭਾਜਪਾ ਨੇ ਮੇਰੇ ਗੀਤ ਦੀ ਵਰਤੋਂ ਕੀਤੀ ਜਿਸ ਕਾਰਨ ਮੈਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਅੱਗੇ ਕਿਹਾ, ਆਉਣ ਵਾਲੇ ਸਮੇਂ ਚ ਸਭ ਕੁਝ ਸਪੱਸ਼ਟ ਹੋ ਜਾਵੇਗਾ, ਫਿਲਹਾਲ ਕਾਂਗਰਸ ਮੇਰੇ ਦਿਮਾਗ ਚ ਹੈ।
Published on: Sep 08, 2024 03:32 PM
Latest Videos