ਦੁਨੀਆਂ ਨੂੰ ਯੁੱਧ ਦੀ ਨਹੀਂ, ਗੁਰੂਆਂ ਦੀਆਂ ਸਿੱਖਿਆਵਾਂ ਦੀ ਲੋੜ- ਰਾਜਪਾਲ, ਬੋਲੇ- ਗੱਲਬਾਤ ਰਾਹੀਂ ਹੱਲ ਹੋਣਗੇ ਵੱਡੇ ਵਿਵਾਦ

Updated On: 

15 Nov 2026 19:40 PM IST

ਰਾਜਪਾਲ ਕਟਾਰੀਆ ਨੇ ਕਿਹਾ ਕਿ ਆਪਣੇ 49 ਸਾਲਾਂ ਦੇ ਰਾਜਨੀਤਿਕ ਤਜ਼ਰਬੇ ਦਾ ਹਵਾਲਾ ਦਿੰਦੇ ਹੋਏ ਬਾਬਾ ਬਲਦੇਵ ਜੀ ਨੇ ਥੋੜ੍ਹੇ ਸਮੇਂ ਵਿੱਚ ਹੀ ਭਾਰਤੀ ਸੱਭਿਆਚਾਰ ਅਤੇ ਗੁਰੂਆਂ ਦੇ ਵਿਚਾਰਾਂ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਹੈ। ਦੁਨੀਆ ਭਰ ਦੇ ਲੋਕ ਉਸ ਧਰਤੀ 'ਤੇ ਇਕੱਠੇ ਹੋ ਰਹੇ ਹਨ। ਜਿੱਥੇ ਇਸ ਵਿਚਾਰਧਾਰਾ ਦੀ ਸ਼ੁਰੂਆਤ ਹੋਈ ਸੀ। ਮਨੁੱਖਤਾ ਅਤੇ ਪਿਆਰ 'ਤੇ ਚਰਚਾ ਕਰਨ ਲਈ ਜੁੱਟੇ ਰਹੇ।

ਦੁਨੀਆਂ ਨੂੰ ਯੁੱਧ ਦੀ ਨਹੀਂ, ਗੁਰੂਆਂ ਦੀਆਂ ਸਿੱਖਿਆਵਾਂ ਦੀ ਲੋੜ- ਰਾਜਪਾਲ, ਬੋਲੇ- ਗੱਲਬਾਤ ਰਾਹੀਂ ਹੱਲ ਹੋਣਗੇ ਵੱਡੇ ਵਿਵਾਦ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਤਵਾਰ ਨੂੰ ਨਕੋਦਰ ਦੇ ਮਹਿਤਪੁਰ ਸਥਿਤ ਦਰਬਾਰ ਸ਼੍ਰੀ ਬੁਲੰਦਪੁਰੀ ਸਾਹਿਬ ਵਿਖੇ ਅੱਠਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਬਾਬਾ ਬਲਦੇਵ ਜੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਿਰਫ਼ ਦੋ ਸਾਲ ਅਤੇ ਦੋ ਦਿਨਾਂ ਵਿੱਚ 100 ਤੋਂ ਵੱਧ ਦੇਸ਼ਾਂ ਵਿੱਚ ਫੈਲਾਉਣਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਅੱਜ ਦੁਨੀਆ ਨੂੰ ਯੁੱਧ ਦੀ ਬਜਾਏ ਸ਼ਾਂਤੀ, ਪਿਆਰ ਤੇ ਭਾਈਚਾਰੇ ਦੇ ਸੰਦੇਸ਼ ਦੀ ਲੋੜ ਹੈ।

ਆਪਣੇ 49 ਸਾਲਾਂ ਦੇ ਰਾਜਨੀਤਿਕ ਤਜ਼ਰਬੇ ਦਾ ਹਵਾਲਾ ਦਿੰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਬਾਬਾ ਬਲਦੇਵ ਜੀ ਨੇ ਥੋੜ੍ਹੇ ਸਮੇਂ ਵਿੱਚ ਹੀ ਭਾਰਤੀ ਸੱਭਿਆਚਾਰ ਅਤੇ ਗੁਰੂਆਂ ਦੇ ਵਿਚਾਰਾਂ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਹੈ। ਦੁਨੀਆ ਭਰ ਦੇ ਲੋਕ ਉਸ ਧਰਤੀ ‘ਤੇ ਇਕੱਠੇ ਹੋ ਰਹੇ ਹਨ। ਜਿੱਥੇ ਇਸ ਵਿਚਾਰਧਾਰਾ ਦੀ ਸ਼ੁਰੂਆਤ ਹੋਈ ਸੀ। ਮਨੁੱਖਤਾ ਅਤੇ ਪਿਆਰ ‘ਤੇ ਚਰਚਾ ਕਰਨ ਲਈ ਜੁੱਟੇ ਰਹੇ। ਉਨ੍ਹਾਂ ਕਿਹਾ ਕਿ ਨਿਮਰਤਾ, ਦਿਆਲਤਾ ਅਤੇ ਪਿਆਰ ਇੱਕ ਬਿਹਤਰ ਸਮਾਜ ਦੀ ਨੀਂਹ ਹਨ। ਗੁਰੂ ਨਾਨਕ ਦੇਵ ਜੀ ਦੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦੇ ਸਿਧਾਂਤ ਦਾ ਹਵਾਲਾ ਦਿੰਦੇ ਹੋਏ। ਉਨ੍ਹਾਂ ਲੋੜਵੰਦਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ।

ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਜਾਰੀ

ਰੂਸ-ਯੂਕਰੇਨ ਯੁੱਧ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੀ ਹਿੰਸਾ ‘ਤੇ ਚਿੰਤਾ ਪ੍ਰਗਟ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ ਵਿਵਾਦਾਂ ਨੂੰ ਗੱਲਬਾਤ ਅਤੇ ਦੂਜਿਆਂ ਦੇ ਵਿਚਾਰਾਂ ਦਾ ਸਤਿਕਾਰ ਕਰਕੇ ਹੱਲ ਕੀਤਾ ਜਾ ਸਕਦਾ ਹੈ। ਕਿਸੇ ਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਉਨ੍ਹਾਂ ਦਾ ਆਪਣਾ ਦ੍ਰਿਸ਼ਟੀਕੋਣ ਹੀ ਸਹੀ ਹੈ।

ਸੰਗਤ-ਪੰਗਤ ਪਰੰਪਰਾ ਨੂੰ ਸਮਾਨਤਾ ਦੇ ਪ੍ਰਤੀਕ ਵਜੋਂ ਦਰਸਾਇਆ

ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਸੰਗਤ-ਪੰਗਤ ਪਰੰਪਰਾ ਨੂੰ ਸਮਾਨਤਾ ਦਾ ਪ੍ਰਤੀਕ ਦੱਸਿਆ। ਛੱਠ ਤਿਉਹਾਰ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਚੜ੍ਹਦੇ ਅਤੇ ਡੁੱਬਦੇ ਸੂਰਜ ਦੋਵਾਂ ਨੂੰ ਪ੍ਰਾਰਥਨਾ ਕਰਨੀ ਸਾਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੌਰਾਨ ਸਤਿਕਾਰ ਬਣਾਈ ਰੱਖਣਾ ਸਿਖਾਉਂਦੀ ਹੈ।

Loading...
Unable to load recommendations.
Follow Us
Related Stories