ਭਾਰਤ-ਪਾਕਿ ਸਰਹੱਦ ‘ਤੇ BSF ਨੇ 508 ਗ੍ਰਾਮ ਹੈਰੋਇਨ ਤੇ ਮੋਬਾਈਲ ਕੀਤਾ ਬਰਾਮਦ, ਡਰੋਨ ਰਾਹੀਂ ਸੁੱਟੀ ਗਈ ਖੇਪ

Updated On: 

15 Nov 2026 16:19 PM IST

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ 508 ਗ੍ਰਾਮ ਹੈਰੋਇਨ, 46 ਗ੍ਰਾਮ ਪੈਕਿੰਗ ਸਮੱਗਰੀ ਅਤੇ ਇੱਕ ਟੱਚ ਮੋਬਾਈਲ ਫ਼ੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁੱਢਲੀ ਜਾਂਚ ਵਿੱਚ ਇਹ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖੇਪ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਹੈ।

ਭਾਰਤ-ਪਾਕਿ ਸਰਹੱਦ ਤੇ BSF ਨੇ 508 ਗ੍ਰਾਮ ਹੈਰੋਇਨ ਤੇ ਮੋਬਾਈਲ ਕੀਤਾ ਬਰਾਮਦ, ਡਰੋਨ ਰਾਹੀਂ ਸੁੱਟੀ ਗਈ ਖੇਪ

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ 508 ਗ੍ਰਾਮ ਹੈਰੋਇਨ, 46 ਗ੍ਰਾਮ ਪੈਕਿੰਗ ਸਮੱਗਰੀ ਅਤੇ ਇੱਕ ਟੱਚ ਮੋਬਾਈਲ ਫ਼ੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁੱਢਲੀ ਜਾਂਚ ਵਿੱਚ ਇਹ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖੇਪ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟੀ ਗਈ ਹੈ।

ਖੇਤਾਂ ਵਿੱਚ ਤਲਾਸ਼ੀ ਦੌਰਾਨ ਮਿਲਿਆ ਸ਼ੱਕੀ ਪੈਕਟ

ਬੀਐੱਸਐੱਫ (BSF) ਦੀ 115 ਬਟਾਲੀਅਨ ਦੇ ਜਵਾਨਾਂ ਵੱਲੋਂ 15 ਨਵੰਬਰ ਨੂੰ ਸਰਾਏ ਅਮਾਨਤ ਖਾਂ ਸੈਕਟਰ ਅਧੀਨ ਪੈਂਦੇ ਪਿੰਡ ਚੀਮਾ ਨੇੜਲੇ ਖੇਤਾਂ ਵਿੱਚ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ। ਬੀਓਪੀ (BOP) ਹਵੇਲੀਆਂ ਦੇ ਕਮਾਂਡਰ ਖਾਨ ਸੋਈ ਅਤੇ ਬਟਾਲੀਅਨ ਦੇ ਜਵਾਨਾਂ ਨੂੰ ਗਸ਼ਤ ਦੌਰਾਨ ਖੇਤਾਂ ਵਿੱਚੋਂ ਪੀਲੇ ਰੰਗ ਦਾ ਇੱਕ ਬੰਦ ਲਿਫ਼ਾਫ਼ਾ ਮਿਲਿਆ। ਜਦੋਂ ਇਸ ਸ਼ੱਕੀ ਪੈਕਟ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ, ਤਾਂ ਇਸ ਦੇ ਅੰਦਰੋਂ ਹੈਰੋਇਨ, ਪੈਕਿੰਗ ਸਮੱਗਰੀ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ।

ਪੁਲਿਸ ਨੇ ਕੇਸ ਦਰਜ ਕਰਕੇ ਸ਼ੁਰੂ ਕੀਤੀ ਜਾਂਚ

ਬਰਾਮਦਗੀ ਤੋਂ ਤੁਰੰਤ ਬਾਅਦ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਟੀਮ ਅਤੇ ਏਐੱਸਆਈ (ASI) ਮੰਗਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਹੈਰੋਇਨ ਅਤੇ ਹੋਰ ਬਰਾਮਦ ਹੋਏ ਸਾਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਸਬੰਧੀ ਮੁਕੱਦਮਾ ਨੰਬਰ 153 ਤਹਿਤ ਐੱਨਡੀਪੀਐੱਸ (NDPS) ਐਕਟ ਦੀਆਂ ਧਾਰਾਵਾਂ 21, 61, 85 ਅਤੇ ਆਰਮਜ਼ ਐਕਟ ਤੇ ਹੋਰ ਸਬੰਧਤ ਧਾਰਾਵਾਂ 25/26/29 ਅਧੀਨ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਿਸ ਬਰਾਮਦ ਕੀਤੇ ਗਏ ਮੋਬਾਈਲ ਫ਼ੋਨ ਰਾਹੀਂ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਸਰਹੱਦ ਪਾਰੋਂ ਨਸ਼ੇ ਦੀ ਇਹ ਖੇਪ ਕਿਸ ਵੱਲੋਂ ਮੰਗਵਾਈ ਗਈ ਸੀ ਅਤੇ ਇਸ ਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ।

Loading...
Unable to load recommendations.
Follow Us
Related Stories
ਗਿਆਨੀ ਹਰਪ੍ਰੀਤ ਸਿੰਘ ਦਾ ਬੀਬੀ ਜਗੀਰ ਕੌਰ ਤੇ ਤਿੱਖਾ ਸਿਆਸੀ ਹਮਲਾ, ਕਿਹਾ- ਜਿੱਥੇ ਗਏ ਹੋ, ਉੱਥੇ ਟਿਕੇ ਰਹੋ ਹੁਣ ਬਾਹਰ ਨਾ ਨਿਕਲੋ
SGPC ਚੋਣਾਂ ‘ਚ ਦੇਰੀ ਵਿਰੁੱਧ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ, 20 ਨਵੰਬਰ ਨੂੰ ਦਿੱਲੀ ‘ਚ ਕੇਂਦਰ ਖ਼ਿਲਾਫ਼ ਕਰਨਗੇ ਪ੍ਰਦਰਸ਼ਨ
ਨਕੋਦਰ ਵਿਖੇ ਸੰਮੇਲਨ ‘ਚ ਸ਼ਾਮਲ ਹੋਏ ਰਾਜਪਾਲ ਕਟਾਰੀਆ, ਬਾਬਾ ਬਲਦੇਵ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ ਹਸਪਤਾਲ ਪਹੁੰਚੇ CM ਮਾਨ ਨੇ ਜਾਣਿਆ ਸ਼ਰਧਾਲੂਆਂ ਦਾ ਹਾਲ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ
ਗੰਗਾਨਗਰ ਟਰੈਕ ਬਲਾਸਟ ‘ਚ ਪਾਕਿਸਤਾਨ ਕਨੈਕਸ਼ਨ, ਰਾਜਸਥਾਨ ਪੁਲਿਸ ਨੇ ਗੁਰਦਾਸਪੁਰ ਤੋਂ 1 ਕੁੜੀ ਸਣੇ 2 ਸ਼ੱਕੀ ਦਬੋਚੇ
ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ਅੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜੁੜਨਗੀਆਂ ਸੰਗਤਾਂ