ਰਾਜਪਾਲ ਪੁਰੋਹਿਤ ਦਾ 6ਵਾਂ ਸਰੱਹਦੀ ਦੌਰਾ, ਨਸ਼ਾ ਤਸਕਰੀ ਰੋਕਣ ਅਤੇ ਸੁਰੱਖਿਆ ਪ੍ਰਬੰਧ ਮਜਬੂਤ ਕਰਨ ‘ਤੇ ਰਹੇਗਾ ਫੋਕਸ
Governor's 6th Visit of Border Areas: ਰਾਜਪਾਲ ਬੀਐੱਲ ਪੁਰੋਹਿਤ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ (Punjab) ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ 'ਆਪ' ਦੀ ਮਾਨ ਸਰਕਾਰ 'ਤੇ ਕਈ ਸਵਾਲ ਚੁੱਕੇ ਸਨ। ਰਾਜਪਾਲ ਨੇ ਕਿਹਾ ਸੀ ਕਿ ਹੁਣ ਨਸ਼ੇ ਸਕੂਲਾਂ ਤੱਕ ਵੀ ਪਹੁੰਚ ਗਏ ਹਨ। ਹਾਲਾਤ ਇਹ ਹਨ ਕਿ ਪਿੰਡਾਂ ਦੇ ਜਨਰਲ ਸਟੋਰਾਂ 'ਤੇ ਮਿਲਦੇ ਸਮਾਨ ਵਾਂਗ ਨਸ਼ੇ ਵੀ ਉਪਲਬਧ ਹਨ।
ਪੰਜਾਬ ਦੇ ਰਾਜਪਾਲ ਕਰਨਗੇ ਸਰਹੱਦੀ ਖੇਤਰਾਂ ਦਾ 6ਵਾਂ ਦੌਰਾ, ਇਹ ਹੈ ਸ਼ੈਡਿਊਲ
ਚੰਡੀਗੜ੍ਹ, 12 ਫਰਵਰੀ: ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ 20 ਫਰਵਰੀ ਤੋਂ 23 ਫਰਵਰੀ, 2024 ਤੱਕ ਇੱਕ ਮਹੱਤਵਪੂਰਨ ਸਰਹੱਦੀ ਦੌਰੇ ‘ਤੇ ਜਾਣ ਵਾਲੇ ਹਨ। ਇਹ ਪਿਛਲੇ ਢਾਈ ਸਾਲਾਂ ਵਿੱਚ ਸਰਹੱਦੀ ਖੇਤਰਾਂ ਦਾ ਉਨ੍ਹਾਂ ਦਾ ਛੇਵਾਂ ਦੌਰਾ ਹੈ। ਆਪਣੀ ਆਉਣ ਵਾਲੀ ਫੇਰੀ ਦੌਰਾਨ ਰਾਜਪਾਲ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਉਨ੍ਹਾਂ ਦੀ ਯਾਤਰਾ ਵਿਚ ਕੇਂਦਰੀ ਏਜੰਸੀਆਂ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਸ਼ਾਮਲ ਹਨ ਤਾਂ ਜੋ ਉਨ੍ਹਾਂਦੀਆਂ ਪਿਛਲੀਆਂ ਫੇਰੀਆਂ ਤੋਂ ਬਾਅਦ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਹਾਲ ਹੀ ਦੇ ਸਮੇਂ ਦੌਰਾਨ ਸਾਹਮਣੇ ਆਏ ਕਿਸੇ ਵੀ ਨਵੇਂ ਮੁੱਦੇ ਨੂੰ ਹੱਲ ਕੀਤਾ ਜਾ ਸਕੇ।
ਇਨ੍ਹਾਂ ਮੀਟਿੰਗਾਂ ਦਾ ਮੁੱਖ ਫੋਕਸ ਸਰਹੱਦੀ ਬੁਨਿਆਦੀ ਢਾਂਚੇ, ਸੁਰੱਖਿਆ, ਤਸਕਰੀ ਅਤੇ ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਦੇ ਖਤਰੇ ਦਾ ਮੁਕਾਬਲਾ ਕਰਨ ਦੇ ਖੇਤਰਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਕਾਰ ਤਾਲਮੇਲ ਵਧਾਉਣ ‘ਤੇ ਹੋਵੇਗਾ।
ਇਹ ਵੀ ਪੜ੍ਹੋ – ਪੰਜਾਬ ਦੇ ਗਵਰਨਰ Border Area ਦਾ ਕਰਨਗੇ ਦੌਰਾ, ਸੁਰੱਖਿਆ ਅਤੇ ਮਾਈਨਿੰਗ ਗਤੀਵਿਧੀਆਂ ਦੀ ਕਰਨਗੇ ਜਾਂਚ


