ਪੰਜਾਬ ਸਰਕਾਰ ਨੇ ਮੈਡੀਕਲ ਬਿੱਲ ਚ ਕੀਤਾ ਵਾਧਾ: ਅਫਸਰਾਂ-ਪੈਨਸ਼ਨਰਾਂ ਨੂੰ ਲਾਭ; ਨਵੀਂ ਦਿੱਲੀ ਦੇ ਕਮਰੇ ਦਾ ਕਿਰਾਇਆ ਏਮਜ਼ ਦੀਆਂ ਦਰਾਂ ਦੇ ਆਧਾਰ 'ਤੇ ਮਿਲੇਗਾ | punjab government increased medical bill for icu & private for pensioners & officers according to aiims delhi more detail in punjabi Punjabi news - TV9 Punjabi

Good News: ਪੰਜਾਬ ਸਰਕਾਰ ਨੇ ਮੈਡੀਕਲ ਬਿੱਲ ਚ ਕੀਤਾ ਵਾਧਾ: ਅਫਸਰਾਂ-ਪੈਨਸ਼ਨਰਾਂ ਨੂੰ ਲਾਭ; ਨਵੀਂ ਦਿੱਲੀ ਦੇ ਕਮਰੇ ਦਾ ਕਿਰਾਇਆ ਏਮਜ਼ ਦੀਆਂ ਦਰਾਂ ਦੇ ਆਧਾਰ ‘ਤੇ ਮਿਲੇਗਾ

Updated On: 

24 Oct 2024 19:34 PM

Increase in Medical Bills: ਸਾਰੇ ਸਿਵਲ ਸਰਜਨਾਂ ਨੂੰ 1 ਦਸੰਬਰ, 2023 ਤੋਂ ਬਾਅਦ ਕੀਤੇ ਜਾਣ ਵਾਲੇ ਸਾਰੇ ਇਲਾਜਾਂ ਦੇ ਬਿੱਲਾਂ ਵਿੱਚ ਇਨ੍ਹਾਂ ਨਵੀਆਂ ਦਰਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿੱਚ ਕਮਰੇ ਦੇ ਕਿਰਾਏ ਦੇ ਨਾਲ-ਨਾਲ ਆਈਸੀਯੂ ਵਿੱਚ ਦਾਖਲ ਮਰੀਜ਼ਾਂ ਲਈ ਨਵੀਆਂ ਦਰਾਂ ਲਾਗੂ ਹੋਣਗੀਆਂ।

Good News: ਪੰਜਾਬ ਸਰਕਾਰ ਨੇ ਮੈਡੀਕਲ ਬਿੱਲ ਚ ਕੀਤਾ ਵਾਧਾ: ਅਫਸਰਾਂ-ਪੈਨਸ਼ਨਰਾਂ ਨੂੰ ਲਾਭ; ਨਵੀਂ ਦਿੱਲੀ ਦੇ ਕਮਰੇ ਦਾ ਕਿਰਾਇਆ ਏਮਜ਼ ਦੀਆਂ ਦਰਾਂ ਦੇ ਆਧਾਰ ਤੇ ਮਿਲੇਗਾ

ਪੰਜਾਬ ਸਰਕਾਰ ਨੇ ਮੈਡੀਕਲ ਬਿੱਲ ਚ ਕੀਤਾ ਵਾਧਾ

Follow Us On

ਪੰਜਾਬ ਸਰਕਾਰ ਨੇ ਰਾਜ ਦੇ ਅਧਿਕਾਰੀਆਂ, ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਮੈਡੀਕਲ ਬਿੱਲਾਂ ਲਈ ਕਮਰੇ ਦੇ ਕਿਰਾਏ ਦੀਆਂ ਦਰਾਂ ਵਿੱਚ ਸੋਧ ਅਤੇ ਵਾਧਾ ਕੀਤਾ ਹੈ। ਇਹ ਬਦਲਾਅ 1 ਦਸੰਬਰ 2023 ਤੋਂ ਲਾਗੂ ਹੋਵੇਗਾ। ਹੁਣ ਮੈਡੀਕਲ ਬਿੱਲਾਂ ਦੀ ਭਰਪਾਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਨਵੀਂ ਦਿੱਲੀ ਦੀਆਂ ਨਵੀਆਂ ਦਰਾਂ ਅਨੁਸਾਰ ਕੀਤੀ ਜਾਵੇਗੀ।

ਕਮਰਾ ਅਤੇ ICU ਦੀਆਂ ਨਵੀਆਂ ਦਰਾਂ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਇਸ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਰਾਜ ਦੇ ਗਜ਼ਟਿਡ ਅਤੇ ਨਾਨ-ਗਜ਼ਟਿਡ ਅਧਿਕਾਰੀਆਂ ਲਈ ਕਮਰੇ ਅਤੇ ਆਈਸੀਯੂ ਦੇ ਕਿਰਾਏ ਦੇ ਰੇਟਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਨਵੇਂ ਨਿਯਮਾਂ ਤਹਿਤ ਗਜ਼ਟਿਡ ਅਧਿਕਾਰੀਆਂ ਲਈ ਕਮਰੇ ਦਾ ਕਿਰਾਇਆ 6,000 ਰੁਪਏ ਪ੍ਰਤੀ ਦਿਨ ਅਤੇ ਆਈਸੀਯੂ ਦਾ ਕਿਰਾਇਆ 7,000 ਰੁਪਏ ਪ੍ਰਤੀ ਦਿਨ ਹੋਵੇਗਾ। ਜਦੋਂ ਕਿ ਨਾਨ-ਗਜ਼ਟਿਡ ਕਰਮਚਾਰੀਆਂ ਲਈ ਇਹ ਦਰਾਂ ਕਮਰੇ ਦੇ ਕਿਰਾਏ ਲਈ ਕ੍ਰਮਵਾਰ 3,000 ਰੁਪਏ ਪ੍ਰਤੀ ਦਿਨ ਅਤੇ ਆਈਸੀਯੂ ਲਈ 4,000 ਰੁਪਏ ਪ੍ਰਤੀ ਦਿਨ ਹੋਣਗੀਆਂ।

ਏਮਜ਼ ਦਰਾਂ ਦੇ ਆਧਾਰ ‘ਤੇ ਅਦਾਇਗੀ

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ ਏਮਜ਼, ਨਵੀਂ ਦਿੱਲੀ ਦੀਆਂ ਨਵੀਆਂ ਦਰਾਂ ਅਨੁਸਾਰ ਕੀਤੀ ਜਾਵੇਗੀ। ਪਹਿਲਾਂ ਪੁਰਾਣੀਆਂ ਦਰਾਂ ‘ਤੇ ਅਦਾਇਗੀ ਕੀਤੀ ਜਾਂਦੀ ਸੀ ਪਰ ਹੁਣ ਏਮਜ਼ ਵੱਲੋਂ ਕਮਰੇ ਅਤੇ ਆਈਸੀਯੂ ਦੇ ਕਿਰਾਏ ਵਧਾ ਦਿੱਤੇ ਗਏ ਹਨ, ਜਿਸ ਦੇ ਆਧਾਰ ‘ਤੇ ਇਹ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ।

ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਇਨ੍ਹਾਂ ਦਰਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇਸ ਆਧਾਰ ‘ਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਵਿਭਾਗ ਦੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ ਹਨ।

Exit mobile version