AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਹੜ੍ਹ ‘ਚ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਪੰਜਾਬੀ, ਕਲਾਕਾਰਾਂ ਤੋਂ ਲੈ ਕੇ ਸਮਾਜ ਸੇਵਕਾਂ ਤੱਕ… ਇੰਝ ਪਹੁੰਚਾ ਰਹੇ ਮਦਦ

Punjab Floods: ਪੰਜਾਬ ਦੇ 8 ਜ਼ਿਲ੍ਹਿਆਂ ਦੇ ਹਜ਼ਾਰ ਤੋਂ ਵੱਧ ਪਿੰਡ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ 'ਚ ਆ ਗਏ ਹਨ। ਘਰਾਂ ਹੋਣ ਜਾਂ ਕਿਸਾਨਾਂ ਦੀਆਂ ਫਸਲਾਂ, ਸਭ ਕੁੱਝ ਪਾਣੀ 'ਚ ਡੁੱਬ ਗਿਆ ਹੈ। ਜਾਣਕਾਰੀ ਮੁਤਾਬਕ ਲਗਭਗ 3 ਲੱਖ ਏਕੜ ਫਸਲ ਪਾਣੀ 'ਚ ਡੁੱਬੀ ਗਈ ਹੈ। ਉੱਥੇ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀਆਂ ਦੀ ਮਦਦ ਲਈ ਪੰਜਾਬੀ ਅੱਗੇ ਆ ਗਏ ਹਨ। ਸਮਾਜਸੇਵੀ ਸੰਸਥਾਵਾਂ, ਪੰਜਾਬੀ ਸੰਗੀਤ ਤੇ ਫਿਲਮ ਇਡੰਸਟਰੀ ਤੇ ਬਾਲੀਵੁੱਡ ਦੇ ਕੁੱਝ ਸਿਤਾਰੇ ਇਸ ਦੌਰਾਨ ਸਾਹਮਣੇ ਆਏ ਹਨ।

ਹੜ੍ਹ 'ਚ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਪੰਜਾਬੀ, ਕਲਾਕਾਰਾਂ ਤੋਂ ਲੈ ਕੇ ਸਮਾਜ ਸੇਵਕਾਂ ਤੱਕ... ਇੰਝ ਪਹੁੰਚਾ ਰਹੇ ਮਦਦ
tv9-punjabi
| Updated On: 01 Sep 2025 10:45 AM IST
Share

ਲਗਾਤਰ ਬਾਰਿਸ਼ ਤੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਦੇ ਕਾਰਨ ਪੰਜਾਬ ਦੇ 8 ਜ਼ਿਲ੍ਹਿਆਂ ਦੇ ਹਜ਼ਾਰ ਤੋਂ ਵੱਧ ਪਿੰਡ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ‘ਚ ਆ ਗਏ ਹਨ। ਘਰਾਂ ਹੋਣ ਜਾਂ ਕਿਸਾਨਾਂ ਦੀਆਂ ਫਸਲਾਂ, ਸਭ ਕੁੱਝ ਪਾਣੀ ‘ਚ ਡੁੱਬ ਗਿਆ ਹੈ। ਜਾਣਕਾਰੀ ਮੁਤਾਬਕ ਲਗਭਗ 3 ਲੱਖ ਏਕੜ ਫਸਲ ਪਾਣੀ ‘ਚ ਡੁੱਬੀ ਗਈ ਹੈ। ਉੱਥੇ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀਆਂ ਦੀ ਮਦਦ ਲਈ ਪੰਜਾਬੀ ਅੱਗੇ ਆ ਗਏ ਹਨ। ਸਮਾਜਸੇਵੀ ਸੰਸਥਾਵਾਂ, ਪੰਜਾਬੀ ਸੰਗੀਤ ਤੇ ਫਿਲਮ ਇਡੰਸਟਰੀ ਤੇ ਬਾਲੀਵੁੱਡ ਦੇ ਕੁੱਝ ਸਿਤਾਰੇ ਇਸ ਦੌਰਾਨ ਸਾਹਮਣੇ ਆਏ ਹਨ।

ਸਮਾਜਸੇਵੀ ਸੰਸਥਾਵਾਂ 13-13, ਉਦਯੋਗਪਤੀ ਜਸਕੀਰਤ ਨਾਗਰਾ, ਸਿੰਗਰ ਕਰਨ ਔਜਲਾ, ਸੁਨੰਦਾ ਸ਼ਰਮਾ, ਰਣਜੀਤ ਬਾਵਾ, ਸਤਿੰਦਰ ਸਰਤਾਜ ਤੇ ਬਾਲੀਵੁੱਡ ਐਕਟਰ ਸੰਜੇ ਦੱਤ, ਰਾਜ ਕੁੰਦਰਾ ਵਰਗੇ ਕਈ ਕਲਕਾਰ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਹਜ਼ਾਰਾਂ ਲੋਕ, ਸੰਸਥਾਵਾਂ ਤੇ ਐਨਆਰਆਈ ਲੋਕ ਵੀ ਮਦਦ ਦਾ ਹੱਥ ਵਧਾਉਂਦੇ ਨਜ਼ਰ ਆ ਰਹੇ ਹਨ।

ਰਾਤੋਂ-ਰਾਤ ਇਕੱਠੇ ਕੀਤਾ 1 ਕਰੋੜ 35 ਲੱਖ

ਪੰਜਾਬ ‘ਚ ਹੜ੍ਹ ਦੇ ਹਾਲਾਤ ਬਣਦੇ ਦੇਖ ਬਾਬਾ ਦੀਪ ਸਿੰਘ ਦਲ, ਗੜ੍ਹਦੀਵਾਲ ਮਦਦ ਲਈ ਅੱਗੇ ਆਇਆ। ਇਨ੍ਹਾਂ ਨੇ 13-13 ਸੋਸਾਇਟੀ ਚਲਾ ਰਹੇ ਬਲਜੀਤ ਸਿੰਘ ਗਿੱਲ ਭੋਗਪੁਰ ਨੂੰ ਫ਼ੋਨ ਕਰਕੇ ਸਹਿਯੋਗ ਮੰਗਿਆ। ਬਲਜੀਤ ਗਿੱਲ ਨੇ ਦੱਸਿਆ ਕਿ ਮੈਨੂੰ ਫੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀਆਂ ਦੋਵਾਂ ਭੈਣਾਂ, ਭੂਆ, ਚਾਚੇ ਦੇ ਮੁੰਡਿਆਂ ਨੂੰ ਫੋਨ ਕੀਤਾ। ਉੱਥੇ ਹੀ ਆਪਣੇ ਦੋਸਤਾਂ ਨੂੰ ਫੋਨ ਕੀਤਾ। ਰਾਤ 12 ਵਜੇ ਕਾਲ ਕਰਨਾ ਸ਼ੁਰੂ ਕੀਤਾ ਤੇ ਸਵੇਰ ਤੱਕ 1 ਕਰੋੜ 35 ਲੱਖ ਲੱਖ ਰੁਪਏ ਦਾ ਇੰਤਜ਼ਾਮ ਹੋ ਗਿਆ।

ਜਸਕੀਰਤ ਨਾਗਰਾ ਨੇ 4 ਸਪੈਸ਼ਲ ਵਾਹਤ ਸੇਵਾ ਲਈ ਉਤਾਰੇ

ਪੰਜਾਬ ‘ਚ ਹੜ੍ਹ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿੱਥੇ ਟ੍ਰੈਕਟਰ ਤੇ ਕਿਸ਼ਤੀਆਂ ਰੈਸਕਿਊ ਆਪ੍ਰੇਸ਼ਨ ਲਈ ਨਹੀਂ ਪਹੁੰਚ ਰਹੀਆਂ ਹਨ, ਉੱਥੇ ATOR N1200 ਵਾਹਨ ਪਹੁੰਚ ਰਿਹਾ ਹੈ। ਜੇਐਸਡਬਲਯੂ ਸਰਬਲੋਹ ਮੋਟਰਸ ਦੇ ਸੀਈਓ ਤੇ ਡਾਇਰੈਕਟਰ ਜਸਕਿਰਤ ਸਿੰਘ ਨਾਗਰਾ ਨੇ ਅਜਿਹੇ 4 ਵਾਹਨਾਂ ਨੂੰ ਸੇਵਾ ਲਈ ਉਤਾਰਿਆ ਹੈ। ਨਾਗਰਾ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਲੋਕਾਂ ਦੀ ਸੇਵਾ ਕਰਨਾ ਹੈ।

ਰਣਜੀਤ ਬਾਵਾ ਵੱਲੋਂ ਸ਼ੋਅ ਦੀ ਸਾਰੀ ਫੀਸ ਦਾਨ ਕਰਨ ਦਾ ਫੈਸਲਾ

ਪੰਜਾਬ ਸਿੰਗਰ ਰਣਜੀਤ ਬਾਵਾ ਇਸ ਸਮੇਂ ਕੈਨੇਡਾ ‘ਚ ਹਨ। ਉਹ ਐਲਬਰਟਾ ‘ਚ ਸ਼ੋਅ ਕਰ ਰਹੇ ਹਨ। ਪੰਜਾਬ ‘ਚ ਹੜ੍ਹ ਦੇ ਹਾਲਾਤਾਂ ਨੂੰ ਦੇਖਦੇ ਹੋਏ, ਉਨ੍ਹਾਂ ਨੇ ਪਹਿਲੇ ਸ਼ੋਅ ਦੀ ਸਾਰੀ ਕਮਾਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਦੌਰਾਨ ਪੰਜਾਬ ‘ਚ ਆਏ ਹੜ੍ਹ ਦਾ ਵੀਡੀਓ ਵੀ ਚਲਾਇਆ।

ਸਤਿੰਦਰ ਸਰਤਾਜ ਨੇ ਕੀਤੀ ਮਦਦ

ਸਤਿੰਦਰ ਸਰਤਾਜ ਨੇ ਅੰਮ੍ਰਿਤਸਰ ਅਜਨਾਲਾ ‘ਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਭੇਜਿਆ ਹੈ। 31 ਅਗਸਤ ਨੂੰ ਸਤਿੰਦਰ ਸਰਤਾਜ ਦਾ ਜਨਮਦਿਨ ਸੀ। ਉਨ੍ਹਾਂ ਨੇ ਆਪਣਾ ਜਨਮਦਿਨ ਸਮਾਜਸੇਵਾ ਦੇ ਨਾਲ ਮਨਾਇਆ। ਉਨ੍ਹਾਂ ਨੇ ਖੁੱਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ।

ਰੇਸ਼ਮ ਅਨਮੋਲ ਨੇ ਸੰਭਾਲੀ ਸੇਵਾ

ਸੰਗਰੂਰ ਦੇ ਪੰਜਾਬੀ ਸਿੰਗਰ ਰੇਸ਼ਮ ਸਿੰਘ ਅਨਮੋਲ ਨੇ ਦੱਸਿਆ ਕਿ ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਾਂ ਤੇ ਭਰਾਵਾਂ ਨੇ ਇਨਸਾਨੀਅਤ ਦੀ ਸੇਵਾ ਬਾਰੇ ਸਿਖਾਇਆ। ਅਨਮੋਲ ਨੇ ਕਿਹਾ-ਜਦੋਂ ਮੈਂ ਹੜ੍ਹ ‘ਚ ਮਰੇ ਪਸ਼ੂਆਂ ਦੀਆਂ ਵੀਡੀਓਜ਼ ਦੇਖੀਆਂ ਤਾਂ ਰਿਹਾ ਨਹੀਂ ਗਿਆ। ਉਨ੍ਹਾਂ ਨੇ ਪਸ਼ੂਆਂ ਦੇ ਚਾਰੇ ਦੀ ਸੇਵਾ ਸੰਭਾਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਲਈ ਰਾਸ਼ਨ ਦੀ ਸੇਵਾ ਵੀ ਕੀਤੀ।

ਕਰਨ ਔਜਲਾ ਨੇ ਭੇਜੀ ਕਿਸ਼ਤੀ

ਪੰਜਾਬ ਸਿੰਗਰ ਕਰਨ ਔਜਲਾ ਨੇ ਹੜ੍ਹ ਪੀੜਤਾਂ ਲਈ ਰੈਸਕਿਊ ਬੋਟ (ਕਿਸ਼ਤੀ) ਭੇਜੀ ਹੈ। ਉਨ੍ਹਾਂ ਨੇ ਹੜ੍ਹ ਪੀੜਤ ਇਲਾਕਿਆਂ ‘ਚ ਸੇਵਾ ਕਰ ਰਹੇ ਸਮਾਜ ਸੇਵਕਾਂ ਨੂੰ ਪੱਛਿਆ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਉਨ੍ਹਾ ਨੇ ਦੱਸਿਆ ਕਿ ਸਾਨੂੰ ਰਾਹਤ ਤੇ ਬਚਾਅ ਕਾਰਜ ਲਈ ਕਿਸ਼ਤੀ ਦੀ ਬਹੁੱਤ ਜ਼ਰੂਰਤ ਹੈ। ਇਸ ਤੋਂ ਬਾਅਦ ਕਰਨ ਔਜਲਾ ਨੇ ਉਨ੍ਹਾਂ ਨੂੰ ਕਿਸ਼ਤੀ ਭੇਜੀ।

ਸੁਨੰਦ ਸ਼ਰਮਾ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਵੰਡੀ ਰਾਹਤ ਸਮੱਗਰੀ

ਸੋਸ਼ਲ ਮੀਡੀਆ ਰਾਹੀਂ ਹੜ੍ਹ ਦੀ ਤਬਾਹੀ ਦੇ ਦ੍ਰਿਸ਼ ਦੇਖ ਕੇ ਸੁਨੰਦਾ ਸ਼ਰਮਾ ਨੇ ਕਿਹਾ ਕਿ ਉਹ ਖੁਦ ਮੌਕੇ ‘ਤੇ ਪਹੁੰਚਣਾ ਆਪਣਾ ਧਰਮ ਸਮਝਦੀ ਹੈ। ਉਨ੍ਹਾਂ ਨੇ ਕਿਹਾ, ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹੈ। ਅਸੀਂ ਸਾਰਿਆਂ ਲਈ ਆਏ ਹਾਂ ਤੇ ਜੋ ਵੀ ਸਾਡੇ ਵੱਲੋਂ ਬਣੇਗਾ, ਉਹ ਜ਼ਰੂਰ ਕਰਾਂਗੇ।

ਗਾਇਕਾ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਭ ਆਪਣੇ ਹਿੱਸੇ ਅਨੁਸਾਰ ਹੜ੍ਹ ਪੀੜਤ ਪਰਿਵਾਰਾਂ ਦਾ ਸਾਥ ਦੇਣ। ਉਨ੍ਹਾਂ ਕਿਹਾ, ਇਹ ਸਮਾਂ ਏਕਤਾ ਨਾਲ ਖੜ੍ਹਨ ਦਾ ਹੈ, ਕਿਉਂਕਿ ਸਾਨੂੰ ਇੱਕ ਦੂਜੇ ਦੀ ਲੋੜ ਹੈ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...