ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਸੰਕੇਤ! PU ‘ਚ ABVP ਦੀ ਬਾਜ਼ੀ, SOI ਦੇ ਸਾਥ ਨਾਲ ਅਕਾਲੀ-ਭਾਜਪਾ ਗਠਜੋੜ ਦੀ ਚਰਚਾ ਤੇਜ਼
ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਬਦਲਾਅ ਦੀ ਹਵਾ ਦਾ ਬੁੱਲ੍ਹਾ ਪੰਜਾਬ ਯੁਨੀਵਰਸਿਟੀ ਤੋਂ ਸ਼ੁਰੂ ਹੋ ਗਿਆ ਹੈ। ਲਗਾਤਾਰ ਦੂਜੀ ਵਾਰ ਏਬੀਵੀਪੀ ਨੇ ਵਿਦਿਆਰਥੀ ਚੌਣਾਂ 'ਚ ਜਿੱਤ ਦਰਜ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਇਹ ਜਿੱਤ ਨਵੀਂ ਪੀੜ੍ਹੀ ਦੀ ਨਵੀਂ ਸੋਚ ਦਾ ਪ੍ਰਤੀਕ ਹੈ, ਜੋ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸੰਕਲਪ ਸਿੱਧੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੀ ਹੈ। ਇਸ ਜਿੱਤ 'ਚ ਐਸਓਆਈ ਦਾ ਮਹੱਤਵਪੂਰਨ ਸਹਿਯੋਗ ਰਿਹਾ l
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ (ਪੀਯੂ) ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਦੇ ਗਠਜੋੜ ਨੂੰ ਵੱਡੀ ਜਿੱਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ- ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਨੇ ਭਾਜਪਾ ਦੇ ਵਿਦਿਆਰਥੀ ਵਿੰਗ – ਅਖਿਲ ਭਾਰਤੀ ਵਿਦਿਆਰਥੀ ਪਰਿਸ਼ਟ (ABVP) ਨੂੰ ਆਖ਼ਿਰੀ ਸਮੇਂ ‘ਤੇ ਸਮਰਥਨ ਦਿੱਤਾ ਸੀ। ਇਸ ਦਾ ਨਤੀਜਾ ਇਹ ਰਿਹਾ ਕਿ ABVP ਦੇ ਅੰਕਿਤ ਬਿਢਾਨ ਦੀ ਜਿੱਤ ਹੋਈ।
ਚੋਣਾਂ ‘ਚ ਦੂਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੀ ਸਟੂਡੈਂਟ ਵਿੰਗ – ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਪਾਲੀਟਿਕਸ (ASAP) ਰਹੀ ਤੇ ਤੀਜ਼ੇ ਨੰਬਰ ‘ਤੇ ਕਾਂਗਰਸ ਦੀ ਸਟੂਡੈਂਟ ਵਿੰਗ – ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (NSUI) ਰਹੀ। ਜਦਕਿ SATH ਨੂੰ ਚੌਥਾ ਸਥਾਨ ਮਿਲਿਆ।
#WATCH | Chandigarh: Akhil Bharatiya Vidyarthi Parishad (ABVP) and SOI (Student Organisation of India) members celebrate after ABVP candidate Ankit Bidhan won the Punjab University Student Council election.
Ankit Bidhan says, The love Gen Z has shown us proves that ABVP and https://t.co/AxdMQDIMW8 pic.twitter.com/AQuQoWOo7D — ANI (@ANI) August 31, 2026
ਹਾਲਾਂਕਿ, ਪਿਛਲੀ ਵਾਰ ਵੀ ABVP ਦੇ ਗੌਰਵ ਵੀਰ ਸੋਹਲ ਨੇ ਪ੍ਰਧਾਨਗੀ ਦੀ ਚੋਣ ਜਿੱਤੀ ਸੀ ਤੇ ਪਿਛਲੀ ਵਾਰ ABVP ਨੂੰ SOI ਦਾ ਸਮਰਥਨ ਨਹੀਂ ਸੀ। ਪਰ ਇਸ ਵਾਰ ABVP-SOI ਦਾ ਇਕੱਠਾ ਆਉਣਾ ਸਿਆਸੀ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਅਕਾਲੀ ਦਲ ਵਿਚਕਾਰ ਗਠਜੋੜ ਦੀਆਂ ਅਟਕਲਾਂ ਚੱਲ ਰਹੀਆਂ ਹਨ ਤੇ ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਸਟੂਡੈਂਟ ਵਿੰਗ ਨੇ ਪੀਯੂ ਚੋਣਾਂ ‘ਚ ਇੱਕ ਟ੍ਰੇਲਰ ਦਿਖਾਇਆ ਹੈ। ਅਜਿਹੇ ‘ਚ ਜੇਕਰ ਪੰਜਾਬ ਵਿਧਾਨ ਸਭ ਚੋਣਾਂ ‘ਚ ਵੀ ਭਾਜਪਾ ਤੇ ਅਕਾਲੀ ਦਲ ਗਠਜੋੜ ਕਰਦੀਆਂ ਹਨ ਤਾਂ ਦੋਵੇਂ ਪਾਰਟੀਆਂ ਦਾ ਵੋਟ ਬੈਂਕ ਇਕੱਠਾ ਹੋ ਕੇ ਵੱਡਾ ਰਾਜਨੀਤਿਕ ਲਾਭ ਪਹੁੰਚਾ ਸਕਦਾ ਹੈ। ਯੂਨੀਵਰਸਿਟੀ ਵਿਦਿਆਰਥੀ ਚੋਣਾਂ ‘ਚ ਭਾਜਪਾ ਆਗੂਆਂ ਨੇ ABVP ਦੇ ਜਿੱਤ ‘ਚ SOI ਦੇ ਸਹਿਯੋਗ ਨੂੰ ਮਹੱਤਵਪੂਰਨ ਦੱਸਿਆ ਹੈ।
SOI ਦਾ ਜਿੱਤ ‘ਚ ਮਹੱਤਵਪੂਰਨ ਸਹਿਯੋਗ ਰਿਹਾ: ਜਾਖੜ
ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਬਦਲਾਅ ਦੀ ਹਵਾ ਦਾ ਬੁੱਲ੍ਹਾ ਪੰਜਾਬ ਯੁਨੀਵਰਸਿਟੀ ਤੋਂ ਸ਼ੁਰੂ ਹੋ ਗਿਆ ਹੈ। ਲਗਾਤਾਰ ਦੂਜੀ ਵਾਰ ਏਬੀਵੀਪੀ ਨੇ ਵਿਦਿਆਰਥੀ ਚੌਣਾਂ ‘ਚ ਜਿੱਤ ਦਰਜ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਇਹ ਜਿੱਤ ਨਵੀਂ ਪੀੜ੍ਹੀ ਦੀ ਨਵੀਂ ਸੋਚ ਦਾ ਪ੍ਰਤੀਕ ਹੈ, ਜੋ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸੰਕਲਪ ਸਿੱਧੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੀ ਹੈ। ਇਸ ਜਿੱਤ ‘ਚ ਐਸਓਆਈ ਦਾ ਮਹੱਤਵਪੂਰਨ ਸਹਿਯੋਗ ਰਿਹਾ l ਇਤਿਹਾਸਕ ਜਿੱਤ ਲਈ ਅੰਕਿਤ ਬਿਡਾਨ ਤੇ ਏਬੀਵੀਪੀ ਦੀ ਪੂਰੀ ਟੀਮ ਨੂੰ ਹਾਰਦਿਕ ਵਧਾਈਆਂ।
ਬਦਲਾਅ ਦੀ ਹਵਾ ਦਾ ਬੁੱਲ੍ਹਾ ਪੰਜਾਬ ਯੁਨੀਵਰਸਿਟੀ ਤੋਂ ਸ਼ੁਰੂ ਹੋ ਗਿਆ ਹੈ। ਲਗਾਤਾਰ ਦੂਜੀ ਵਾਰ ਏਬੀਵੀਪੀ ਨੇ ਵਿਦਿਆਰਥੀ ਚੌਣਾਂ ਵਿਚ ਜਿੱਤ ਦਰਜ ਕਰਕੇ ਇਤਿਹਾਸ ਸਿਰਜ ਦਿੱਤਾ ਹੈ।ਇਹ ਜਿੱਤ ਨਵੀਂ ਪੀੜ੍ਹੀ ਦੀ ਨਵੀਂ ਸੋਚ ਦਾ ਪ੍ਰਤੀਕ ਹੈ, ਜੋ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸੰਕਲਪ ਸਿੱਧੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੀ ਹੈ। ਇਸ
— Sunil Jakhar (@sunilkjakhar) August 31, 2026
SOI ਦਾ ਸਮਰਥਨ ਨੇ ਇਸ ਜਿੱਤ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦਾ ਹੈ: ਬਿੱਟੂ
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਏਬੀਵੀਪੀ ਦੇ ਅੰਕਿਤ ਬਿਢਾਨ ਦੀ ਜਿੱਤ ‘ਤੇ ਲਿਖਿਆ ਏਬੀਵੀਪੀ ਦੇ ਅੰਕਿਤ ਬਿਢਾਨ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਦੀ ਚੋਣ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ – ਇਹ ਏਬੀਵੀਪੀ ਲਈ ਲਗਾਤਾਰ ਦੂਜੀ ਜਿੱਤ ਹੈ।
ਅੰਤਿਮ 48 ਘੰਟਿਆਂ ਦੌਰਾਨ SOI ਵੱਲੋਂ ਏਬੀਵੀਪੀ ਦੇ ਉਮੀਦਵਾਰ ਨੂੰ ਦਿੱਤਾ ਗਿਆ ਸਮਰਥਨ ਇਸ ਜਿੱਤ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦਾ ਹੈ। ਅੰਕਿਤ ਬਿਢਾਨ ਤੇ ਏਬੀਵੀਪੀ ਨੂੰ ਇਸ ਸ਼ਾਨਦਾਰ ਜਿੱਤ ਲਈ ਦਿਲੋਂ ਵਧਾਈਆਂ। ਵਿਦਿਆਰਥੀਆਂ ਵੱਲੋਂ ਦਿੱਤਾ ਗਿਆ ਇਹ ਜਨਮਤ ਏਬੀਵੀਪੀ ਦੀ ਅਗਵਾਈ ਤੇ ਉਸ ਦੀ ਸੋਚ ਪ੍ਰਤੀ ਵਿਦਿਆਰਥੀਆਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਏਬੀਵੀਪੀ ਦੀ ਪੂਰੀ ਟੀਮ ਨੂੰ ਇਸ ਇਤਿਹਾਸਕ ਜਿੱਤ ਲਈ ਸ਼ੁਭਕਾਮਨਾਵਾਂ।
ABVPs Ankit Bidhan has won the Punjab University Students Union Presidents election with a convincing mandate—making it a second consecutive victory for ABVP.
The last-minute support extended by SOI to the ABVP nominee in the final 48 hours makes this victory even more pic.twitter.com/n5NBtiYGX9 — Ravneet Singh Bittu (@RavneetBittu) August 31, 2026
ਤਰੁਣ ਚੁੱਘ ਨੇ ਕੀ ਕਿਹਾ?
ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਇਸ ਜਿੱਤ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਦੀ ਇਕੱਠੀ ਹੋ ਕੇ ਰਾਸ਼ਟਰਵਾਦੀ ਵਿਚਾਰ, ਸੋਚ ਤੇ ਦੇਸ਼ ਵਾਸਤੇ ਕੰਮ ਕਰਨ ਵਾਲੀ ਫੋਰਸ ਖੜ੍ਹੀ ਹੋਵੇ। ਉਨ੍ਹਾਂ ਨੇ ਚੋਣ ‘ਚ ਹਾਰੇ ਉਮੀਦਵਾਰਾਂ ਨੂੰ ਵੀ ਇਕਜੁੱਟ ਹੋ ਕੇ ਦੇਸ਼ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ABVP ਦੀ ਸ਼ਾਨਦਾਰ ਜਿੱਤ ‘ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਪ੍ਰਧਾਨ ਦੇ ਅਹੁਦੇ ‘ਤੇ ਅੰਕਿਤ ਬਿਧਾਨ ਜੀ ਦੀ ਜਿੱਤ ਸਮੇਤ ABVP ਦੇ ਸਾਰੇ ਜੇਤੂ ਉਮੀਦਵਾਰਾਂ ਨੂੰ ਬਹੁਤ-ਬਹੁਤ ਵਧਾਈ। ਇਹ ਜਿੱਤ ਵਿਦਿਆਰਥੀਆਂ ਦੇ ਵਿਸ਼ਵਾਸ, ਨੌਜਵਾਨਾਂ ਦੀ ਊਰਜਾ ਅਤੇ ਰਾਸ਼ਟਰਵਾਦੀ ਵਿਚਾਰਾਂ ਦੀ ਮਜ਼ਬੂਤ pic.twitter.com/QmXw7aakbY — Tarun Chugh (@tarunchughbjp) August 31, 2026
