ਹੁਣ ਨਹੀਂ ਹੋਵੇਗੀ ਦੇਰੀ, 20 ਮਿੰਟ ਵਿੱਚ ਹੋਵੇਗੀ ਰਜਿਸਟਰੀ, CM ਮਾਨ ਨੇ ਲਾਂਚ ਕੀਤਾ ਈਜ਼ੀ-ਰਜਿਸਟਰੀ ਸਿਸਟਮ
ਲੋਕ ਘਰ ਬੈਠੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ ਕੋਈ ਨਿਰਧਾਰਤ ਰਕਮ ਤੋਂ ਵੱਧ ਦੀ ਮੰਗ ਕਰਦਾ ਹੈ, ਤਾਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਮਾਨ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਉਨ੍ਹਾਂ ਨੂੰ ਟੋਕਨਾਂ ਰਾਹੀਂ ਇੱਕ ਨਿਸ਼ਚਿਤ ਸਮਾਂ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਲਈ ਰਾਹ ਸੁਖਾਲਾ ਕਰ ਰਹੀ ਹੈ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਈਜ਼ੀ-ਰਜਿਸਟਰੀ ਸਿਸਟਮ ਲਾਂਚ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਰਜਿਸਟ੍ਰੇਸ਼ਨ ਹੁਣ 20 ਮਿੰਟਾਂ ਵਿੱਚ ਹੋਵੇਗੀ।
ਲੋਕ ਘਰ ਬੈਠੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ ਕੋਈ ਨਿਰਧਾਰਤ ਰਕਮ ਤੋਂ ਵੱਧ ਦੀ ਮੰਗ ਕਰਦਾ ਹੈ, ਤਾਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਮਾਨ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਉਨ੍ਹਾਂ ਨੂੰ ਟੋਕਨਾਂ ਰਾਹੀਂ ਇੱਕ ਨਿਸ਼ਚਿਤ ਸਮਾਂ ਮਿਲੇਗਾ।
ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਚਾਹੇ ਤਾਂ ਸਰਕਾਰੀ ਕਰਮਚਾਰੀ ਰਜਿਸਟ੍ਰੇਸ਼ਨ ਪੂਰੀ ਕਰਨ ਲਈ ਮਸ਼ੀਨ ਲੈ ਕੇ ਉਨ੍ਹਾਂ ਦੇ ਘਰ ਵੀ ਆਉਣਗੇ। ਮੋਹਾਲੀ ਤੋਂ ਬਾਅਦ, ਇਸਨੂੰ ਫਤਿਹਗੜ੍ਹ ਸਾਹਿਬ ਵਿੱਚ ਲਾਂਚ ਕੀਤਾ ਗਿਆ ਹੈ ਅਤੇ ਫਿਰ ਇਸਨੂੰ ਪੂਰੇ ਰਾਜ ਵਿੱਚ ਲਾਗੂ ਕੀਤਾ ਜਾਵੇਗਾ।
‘ਈਜ਼ੀ ਰਜਿਸਟਰੀ’ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਤਹਿਸੀਲ ਕੰਪਲੈਕਸ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ LIVE …… ‘आसान रजिस्ट्री’ की शुरुआत करने जा रहे हैं, तहसील परिसर श्री फतेहगढ़ साहिब से LIVE https://t.co/i6seW9q0Ys
— Bhagwant Mann (@BhagwantMann) November 27, 2025
ਭ੍ਰਿਸ਼ਟਾਚਾਰ ਖਿਲਾਫ ਜੰਗ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ, ਲੋਕ ਤਹਿਸੀਲ ਵਿੱਚ ਦਾਖਲ ਹੋਣ ਤੋਂ ਡਰਦੇ ਸਨ। ਅੰਦਰ ਜਾਣ ਤੋਂ ਬਾਅਦ, ਉਹ ਸੁਰੱਖਿਅਤ ਬਾਹਰ ਨਿਕਲਣ ਲਈ ਪ੍ਰਾਰਥਨਾ ਕਰਦੇ ਸੀ । ਹਰ ਕਦਮ ‘ਤੇ ਰਿਸ਼ਵਤਖੋਰੀ ਲੁਕੀ ਹੋਈ ਸੀ, ਹਰ ਕਦਮ ‘ਤੇ ਕਮਿਸ਼ਨ, ਅਤੇ ਏਜੰਟ ਮੌਜੂਦ ਰਹਿੰਦੇ ਸਨ। ਏਜੰਟ ਲੋਕਾਂ ਤੋਂ ਪੈਸੇ ਮੰਗਦੇ ਕਿ ਕੰਮ ਅਸਾਨੀ ਨਾਲ ਕਰਵਾ ਦੇਵਾਂਗੇ। ਪਰ ਹੁਣ ਸਰਕਾਰ ਪਾਰਦਰਸ਼ੀ ਸਿਸਟਮ ਲਿਆ ਰਹੀ ਹੈ।
ਇਹ ਵੀ ਪੜ੍ਹੋ
ਮਾਨ ਨੇ ਕਿਹਾ ਕਿ ਹੁਣ ਕਿਸੇ ਵੀ ਕੰਮ ਲਈ ਪੈਸੇ ਦੇਣ ਦੀ ਲੋੜ ਨਹੀਂ, ਤੁਸੀਂ ਤਹਿਸੀਲ ਆਓ ਅਤੇ 20 ਮਿੰਟ ਵਿੱਚ ਆਪਣਾ ਕੰਮ ਕਰਵਾਕੇ ਵਾਪਿਸ ਚਲੇ ਜਾਓ, ਨਾ ਤਾਂ ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਨੂੰ ਕੁੱਝ ਹੋਰ ਕਹਿਣ ਦੀ। ਮੁੱਖ ਮੰਤਰੀ ਨੇ ਕਿਹਾ ਕਿ ਹਰ ਕੰਮ ਲਈ ਲਿਖਤੀ ਰੂਪ ਵਿੱਚ ਇੱਕ ਰਸੀਦ ਮਿਲੇਗੀ, ਜੇਕਰ ਕੋਈ ਜ਼ਿਆਦਾ ਪੈਸੇ ਲੈਣ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਕਾਰਵਾਈ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ, “ਮਾਲ ਵਿਭਾਗ ਦਾ ਹੈਲਪਲਾਈਨ ਨੰਬਰ 1076 ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਹੁਣ, ਲੋਕਾਂ ਨੂੰ ਘੱਟ ਯਾਤਰਾ ਕਰਨੀ ਪਵੇਗੀ। ਸਿਰਫ਼ ਇੱਕ ਫੋਟੋ ਦੀ ਲੋੜ ਹੈ। ਬਾਕੀ ਸਾਰਾ ਕੰਮ ਇਸ ਫ਼ੋਨ ਨੰਬਰ ਰਾਹੀਂ ਕੀਤਾ ਜਾ ਸਕਦਾ ਹੈ। ਵਿਭਾਗ ਦੇ ਅਧਿਕਾਰੀ ਮਸ਼ੀਨ ਲੈ ਕੇ ਤੁਹਾਡੇ ਘਰ ਵੀ ਆ ਸਕਦੇ ਹਨ।”


