ਆਸ਼ੂ ਦੇ ਪੋਸਟਰਾਂ ਤੋਂ ਵੜਿੰਗ-ਬਾਜਵਾ ਦੀ ਫੋਟੋ ਗਾਇਬ, AAP ਨੇ ਸਾਧਿਆ ਨਿਸ਼ਾਨਾ, ਬੋਲੇ- ਆਪਸ ‘ਚ ਬਣਦੀ ਨਹੀਂ, ਲੋਕਾਂ ਦਾ ਧਿਆਨ ਕਿਥੋਂ ਰੱਖੋਗੇ
ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਲਈ ਸ਼ਹਿਰ 'ਚ ਵੱਖ-ਵੱਖ ਥਾਂਵਾ 'ਤੇ ਪੋਸਟਰ ਲਗਾਏ ਜਾ ਰਹੇ ਹਨ, ਪਰ ਹੁਣ ਇਨ੍ਹਾਂ ਪੋਸਟਰਾਂ 'ਤੇ ਵਿਵਾਦ ਖੜਾ ਹੋ ਰਿਹਾ ਹੈ। ਦਰਅਸਲ, ਆਸ਼ੂ ਦੇ ਪੋਸਟਰਾਂ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨਹੀਂ ਹੈ। ਜਿਸ 'ਤੇ ਹੁਣ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰ ਰਹੀਆਂ ਹਨ।

ਲੁਧਿਆਣਾ ਵੈਸਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਲੁਧਿਆਣਾ ‘ਚ 19 ਜੂਨ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਆਪਣੇ-ਆਪਣੇ ਉਮੀਦਵਾਰਾਂ ਦੇ ਸਮਰਥਨ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਉੱਥੇ ਹੀ ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤ ਇਸ ਦੌਰਾਨ ਸਹੀ ਨਜ਼ਰ ਨਹੀਂ ਰਹੇ ਹਨ।
ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਲਈ ਸ਼ਹਿਰ ‘ਚ ਵੱਖ-ਵੱਖ ਥਾਂਵਾ ‘ਤੇ ਪੋਸਟਰ ਲਗਾਏ ਜਾ ਰਹੇ ਹਨ, ਪਰ ਹੁਣ ਇਨ੍ਹਾਂ ਪੋਸਟਰਾਂ ‘ਤੇ ਵਿਵਾਦ ਖੜਾ ਹੋ ਰਿਹਾ ਹੈ। ਦਰਅਸਲ, ਆਸ਼ੂ ਦੇ ਪੋਸਟਰਾਂ ‘ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨਜ਼ਰ ਨਹੀਂ ਆ ਰਹੀ ਹੈ। ਜਿਸ ‘ਤੇ ਹੁਣ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰ ਰਹੀਆਂ ਹਨ।
ਕਾਂਗਰਸ ਦਾ ਆਪਸੀ ਕਲੇਸ਼ ਇੱਕ ਵਾਰ ਫ਼ਿਰ ਹੋਇਆ ਜੱਗ ਜ਼ਾਹਿਰ‼️ pic.twitter.com/QU5WMqUOC6
— AAP Punjab (@AAPPunjab) June 7, 2025
ਇਹ ਵੀ ਪੜ੍ਹੋ
ਆਮ ਆਦਮੀ ਪਾਰਟੀ ਨੇ ਸਾਧਿਆ ਨਿਸ਼ਾਨਾ
ਹੁਣ, ਇਸ ਪੋਸਟਰ ਦੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਘੇਰਿਆ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਦੇ ਪੋਸਟ ਕੀਤੀ ਹੈ। ਜਿਸ ‘ਚ ਲਿਖਿਆ ਹੋਇਆ ਹੈ- ਕਾਂਗਰਸ ਦਾ ਆਪਸੀ ਕਲੇਸ਼ ਇੱਕ ਵਾਰ ਜੱਗ ਜ਼ਾਹਿਰ। ਆਸ਼ੂ ਦੇ ਪੋਸਟਰਾਂ ਤੋਂ ਵੜਿੰਗ ਦੇ ਬਾਜਵੇ ਦੀ ਫੋਟੋ ਗਾਇਬ। ਜਿਹੜੀ ਪਾਰਟੀ ਦੇ ਲੀਡਰਾਂ ਦੀ ਆਪਸ ‘ਚ ਨਹੀਂ ਬਣਦੀ, ਉਹ ਲੋਕਾਂ ਨਾਲ ਕਿੱਥੇ ਬਣਾ ਕੇ ਰੱਖਣਗੇ।