ਮੁੱਖ ਮੰਤਰੀ ਮਾਨ ਨੇ ਸੰਗਰੂਰ ‘ਚ ਨਵੇਂ ਹਸਪਤਾਲ ਦਾ ਕੀਤਾ ਉਦਘਾਟਨ, 50 ਹਜਾਰ ਲੋਕਾਂ ਨੂੰ ਮਿਲੇਗਾ ਫਾਇਦਾ, ਇੱਕ ਮਹੀਨੇ ਚ ਹੋਵੇਗਾ ਸ਼ੁਰੂ
CM Mann Inaugurated Hospital in Sangrur: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸੰਗਰੂਰ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕੀਤਾ। 11.70 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ 30 ਬੈੱਡ ਵਾਲੇ ਸੈਂਟਰ ਨਾਲ ਲਗਭਗ 50,000 ਲੋਕਾਂ ਨੂੰ ਫਾਇਦਾ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਗਰੂਰ ਦੇ ਸੁਨਾਮ ਦੇ ਚੀਮਾ ਵਿੱਚ ਸੰਤ ਬਾਬਾ ਅਤਰ ਸਿੰਘ ਦੀ ਯਾਦ ਵਿੱਚ ਇੱਕ ਨਵੇਂ 30 ਬੈੱਡ ਵਾਲੇ ਸਰਕਾਰੀ ਹਸਪਤਾਲ ਦਾ ਰਸਮੀ ਉਦਘਾਟਨ ਕੀਤਾ। ਇਹ ਹਸਪਤਾਲ 11.70 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਖੇਤਰ ਵਿੱਚ ਵੱਡੇ ਸੁਧਾਰਾਂ ਦਾ ਭਰੋਸਾ ਦਿੱਤਾ ਅਤੇ ਕਈ ਮਹੱਤਵਪੂਰਨ ਐਲਾਨ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਵਿੱਚ ਸੰਤ ਬਾਬਾ ਅਤਰ ਸਿੰਘ ਮੈਡੀਕਲ ਕਾਲਜ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਸਾਰੀਆਂ ਪ੍ਰਸ਼ਾਸਕੀ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨਾਲ 50,000 ਲੋਕਾਂ ਨੂੰ ਲਾਭ ਹੋਵੇਗਾ।
ਬੇਅਦਬੀ ਤੇ ਸਖ਼ਤ ਕਾਨੂੰਨ
13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਵਾਲਾ ਬਿੱਲ ਪਾਸ ਕੀਤਾ ਜਾਵੇਗਾ। ਕਾਨੂੰਨੀ ਅਤੇ ਧਾਰਮਿਕ ਮਾਹਿਰਾਂ ਦੁਆਰਾ ਤਿਆਰ ਕੀਤਾ ਗਿਆ ਇਹ ਖਰੜਾ ਸਰਕਾਰ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਮਿਲ ਜਾਵੇਗਾ।
ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜਨਮ ਅਸਥਾਨ ਪਿੰਡ ਚੀਮਾ, ਸੁਨਾਮ, ਜ਼ਿਲ੍ਹਾ ਸੰਗਰੂਰ ਵਿਖੇ ਅੱਜ ਉਨ੍ਹਾਂ ਦੇ ਨਾਮ ‘ਤੇ ਬਣੇ ਨਵੇਂ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕੀਤਾ।
₹11.75 ਕਰੋੜ ਦੀ ਲਾਗਤ ਨਾਲ ਤਿਆਰ 30 ਬੈੱਡਾਂ ਵਾਲਾ ਇਹ ਆਧੁਨਿਕ ਹਸਪਤਾਲ ਇਲਾਕੇ ਦੇ 48,000 ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਹੁਣ ਲੋਕਾਂ ਨੂੰ ਐਮਰਜੈਂਸੀ, pic.twitter.com/B3FdnlyfGm — Bhagwant Mann (@BhagwantMann) April 2, 2026
ਇਹ ਵੀ ਪੜ੍ਹੋ
ਟੋਲ ਟੈਕਸ ‘ਤੇ ਹਿਮਾਚਲ ਨੂੰ ਸਲਾਹ
ਮਾਨ ਨੇ ਕਿਹਾ ਕਿ ਹਿਮਾਚਲ ਨੂੰ ਐਂਟਰੀ ਟੋਲ ਟੈਕਸ ਖਤਮ ਕਰਨਾ ਚਾਹੀਦਾ ਹੈ। ਪੰਜਾਬ ਲਗਾਤਾਰ ਟੋਲ ਪਲਾਜ਼ਾ ਬੰਦ ਕਰ ਰਿਹਾ ਹੈ, ਜਿਸ ਨਾਲ ਹਿਮਾਚਲ ਲਈ ਟੈਕਸ ਲਗਾਉਣਾ ਗੈਰ-ਵਾਜਬ ਹੋ ਗਿਆ ਹੈ।
CM @BhagwantMann ਨੇ ਅੱਜ ਸੰਗਰੂਰ ਦੇ ਪਿੰਡ ਚੀਮਾ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕੀਤਾ। ਇਸ 30 ਬੈੱਡਾਂ ਵਾਲ਼ੇ ਹੈਲਥ ਸੈਂਟਰ ਨੂੰ ₹11.70 ਕਰੋੜ ਦੀ ਲਾਗਤ ਨਾਲ਼ ਬਣਾਇਆ ਗਿਆ ਹੈ। ਇਸ ਨਾਲ਼ ਇਲਾਕੇ ਦੇ 50 ਹਜ਼ਾਰ ਦੇ ਕਰੀਬ ਲੋਕਾਂ ਨੂੰ ਫ਼ਾਇਦਾ ਹੋਵੇਗਾ। pic.twitter.com/jszdAxwDoS
— AAP Punjab (@AAPPunjab) April 2, 2026
ਆੜ੍ਹਤਿਆਂ ਬਾਰੇ ਕੀ ਬੋਲੇ ਸੀਐਮ ਮਾਨ
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਮਿਸ਼ਨ ਏਜੰਟਾਂ ਨੇ ਹੜਤਾਲ ਨਹੀਂ ਕੀਤੀ ਹੈ। ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਹੱਲ ਲਈ 6 ਅਪ੍ਰੈਲ ਨੂੰ ਕੇਂਦਰ ਸਰਕਾਰ ਸਾਹਮਣਏ ਪੇਸ਼ ਕਰਕੇ ਹੱਲ ਕਰਵਾਇਆ ਜਾਵੇਗਾ।
ਵਿਰੋਧੀ ਧਿਰ ਅਤੇ ਨਸ਼ਿਆਂ ਤੇ ਸੀਐਮ ਤੇ ਸਖ਼ਤ ਤੇਵਰ
ਇੱਕ ਸਵਾਲ ਦੇ ਜਵਾਬ ਵਿੱਚ, ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਕਿਸੇ ਵੀ ਨਵੀਂ ਨਸ਼ੇ ਦੀ ਦਲਦਲ ਵਿੱਚ ਨਹੀਂ ਧੱਕਿਆ ਜਾਵੇਗਾ ਅਤੇ ਉਨ੍ਹਾਂ ਦਾ ਇੱਕੋ ਇੱਕ ਟੀਚਾ “ਨਸ਼ਾ ਮੁਕਤ ਪੰਜਾਬ” ਹੈ। ਚੰਡੀਗੜ੍ਹ ਬੰਬ ਧਮਾਕੇ ‘ਤੇ ਭਾਜਪਾ ਦੇ ਆਰੋਪਾਂ ਨੂੰ ਬੇਤੁਕਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਲਜਾਮ ਲਗਾਉਣਾ ਭਾਜਪਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਦਤ ਹੈ। ਇਸ ਦੌਰਾਨ, ਐੱਚਐੱਸ ਫੂਲਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਚੁਟਕੀ ਲੈਂਦਿਆਂ, ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ, ਪਰ ਉਨ੍ਹਾਂ ਨੂੰ ਉੱਥੋਂ ਪਹਿਲਾਂ ਤੋਂ ਮੌਜੂਦ ਆਗੂਆਂ ਦਾ ਵੀ ਹਾਲ ਜਾਣ ਲੈਣਾ ਚਾਹੀਦਾ ਹੈ।
ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਮਿਊਨਿਟੀ ਹੈਲਥ ਸੈਂਟਰ ਦੇ ਉਦਘਾਟਨ ਸਮਾਰੋਹ ਦੌਰਾਨ ਸੁਨਾਮ, ਸੰਗਰੂਰ ਤੋਂ LIVE ——— संत बाबा अतर सिंह जी महाराज कम्युनिटी हेल्थ सेंटर के उद्घाटन समारोह के दौरान सुनाम, संगरूर से LIVE https://t.co/lIUkrsBVqe
— Bhagwant Mann (@BhagwantMann) April 2, 2026
ਸੰਗਰੂਰ ਮੇਰੀ ਸਿਆਸੀ ਰਾਜਧਾਨੀ
ਭਾਵੁਕ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਉਨ੍ਹਾਂ ਦੀ ਸਿਆਸੀ ਰਾਜਧਾਨੀ ਹੈ, ਜਿਸ ਨੇ ਉਨ੍ਹਾਂ ਦੀਆਂ ਰਾਜਨੀਤਿਕ ਜੜ੍ਹਾਂ ਨੂੰ ਸੀਂਚਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਇਸ ਖੇਤਰ ਦੇ ਵਿਕਾਸ ਅਤੇ ਆਧੁਨਿਕ ਬੁਨਿਆਦੀ ਢਾਂਚੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਖੇਤਾਂ ਵਿੱਚ ਅੰਡਰਗ੍ਰਾਉਂਡ ਬਿਜਲੀ ਦੀਆਂ ਲਾਈਨਾਂ ਵਿਛਾਈਆਂ ਜਾਣਗੀਆਂ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਹ ਪਾਇਲਟ ਪ੍ਰੋਜੈਕਟ ਉਨ੍ਹਾਂ ਦੇ ਪਿੰਡ ਸਤੌਜ ਤੋਂ ਸ਼ੁਰੂ ਹੋਵੇਗਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
