ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, ਪੰਜਾਬ AAP ਦੇ ਹੱਕ ‘ਚ 88 ਵਿਧਾਇਕਾਂ ਦਾ ਸਮਰਥਨ

Updated On: 

01 May 2026 18:51 PM IST

ਪੰਜਾਬ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਫਲੋਰ ਟੈਸਟ ਪਾਸ ਕਰ ਲਿਆ। 94 ਵਿੱਚੋਂ 88 ਵਿਧਾਇਕਾਂ ਨੇ ਸਰਕਾਰ ਦੇ ਹੱਕ ਵਿੱਚ ਵੋਟ ਪਾਈ। ਇਸ ਦੌਰਾਨ ਚਾਰ ਵਿਧਾਇਕ ਗੈਰਹਾਜ਼ਰ ਸਨ, ਜਦੋਂ ਕਿ ਦੋ, ਲਾਲਜੀਤ ਸਿੰਘ ਭੁੱਲਰ ਅਤੇ ਹਰਮੀਤ ਸਿੰਘ ਪਠਾਨਮਾਜਰਾ, ਜੇਲ੍ਹ ਵਿੱਚ ਹਨ।

ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, ਪੰਜਾਬ AAP ਦੇ ਹੱਕ ਚ 88 ਵਿਧਾਇਕਾਂ ਦਾ ਸਮਰਥਨ

ਪੰਜਾਬ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਫਲੋਰ ਟੈਸਟ ਪਾਸ ਕਰ ਲਿਆ। 94 ਵਿੱਚੋਂ 88 ਵਿਧਾਇਕਾਂ ਨੇ ਸਰਕਾਰ ਦੇ ਹੱਕ ਵਿੱਚ ਵੋਟ ਪਾਈ। ਇਸ ਦੌਰਾਨ ਚਾਰ ਵਿਧਾਇਕ ਗੈਰਹਾਜ਼ਰ ਸਨ, ਜਦੋਂ ਕਿ ਦੋ, ਲਾਲਜੀਤ ਸਿੰਘ ਭੁੱਲਰ ਅਤੇ ਹਰਮੀਤ ਸਿੰਘ ਪਠਾਨਮਾਜਰਾ, ਜੇਲ੍ਹ ਵਿੱਚ ਹਨ।

ਇਸ ਦੌਰਾਨ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮੌਜੂਦ ਨਹੀਂ ਸਨ। ਮਾਨ ਸਰਕਾਰ ਵੱਲੋਂ ਫਲੋਰ ਟੈਸਟ ਪਾਸ ਕਰ ਲਿਆ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਨੂੰ ਭਰੋਸਗੀ ਮਤੇ ਦੌਰਾਨ 88 ਵਿਧਾਇਕਾਂ ਦਾ ਸਮਰਥਨ ਮਿਲਿਆ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਅਫਵਾਹਾਂ ਸੀ ਕਿ ਸਰਕਾਰ ਦੇ 65 ਇਧਰ ਤੇ 64 ਉਧਰ ਹਨ। ਉਨ੍ਹਾਂ ਕਿਹਾ ਕਿ ਇਧਰ-ਉਧਰ ਦਾ ਰੌਲੇ ਨੂੰ ਖਤਮ ਕਰ ਦਿੱਤਾ ਹੈ। ਇਹ ਕਾਂਗਰਸ ਵੱਲੋਂ ਰੌਲਾ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਭਰੋਸਗੀ ਮਤੇ ‘ਤੇ ਵੋਟਿੰਗ ਹੋ ਰਹੀ ਸੀ ਤਾਂ ਕਾਂਗਰਸ ਮੌਜੂਦ ਨਹੀਂ ਸੀ। ਇਸ ਦੌਰਾਨ ਉਹ ਵਿਰੋਧ ਕਰ ਸਕਦੇ ਸੀ। ਸੀਐਮ ਮਾਨ ਨੇ ਕਿਹਾ ਕਿ ਕਾਂਗਰਸ ਦਾ ਸਦਨ ਦੇ ਅੰਦਰ ਨਾ ਹੋਣਾ ਵੀ ਆਮ ਆਦਮੀ ਪਾਰਟੀ ਦੇ ਨਾਲ ਸਹਿਮਤੀ ਹੀ ਹੈ। ਇਸ ਦਾ ਮਤਲਬ ਹੈ ਕਿ ਉਹ ਆਮ ਆਦਮੀ ਪਾਰਟੀ ਲਈ ਸਹਿਮਤ ਹਨ। ਕਿਉਂਕਿ ਗੈਰ-ਹਾਜ਼ਰ ਰਹਿਣਾ ਵੀ ਅੱਧੀ ਵੋਟਿੰਗ ਦੇ ਬਰਾਬਰ ਹੀ ਹੈ। ਇਸ ਦੌਰਾਨ ਸੀਐਮ ਮਾਨ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦਾ ਧੰਨਵਾਦ ਕੀਤੀ।

2027 ‘ਚ ਮੁੜ ਪੰਜਾਬ ਦੇ ਲੋਕ ਦਿਖਾਉਣਗੇ ਵਿਸ਼ਵਾਸ- ਸੀਐਮ ਮਾਨ

ਸੀਐਮ ਨੇ ਕਿਹਾ ਕਿ ਵਿਧਾਇਕਾਂ ਨੇ ਮੇਰੇ ‘ਤੇ ਮੁੜ ਵਿਸ਼ਵਾਸ ਜਤਾਇਆ ਹੈ। ਪੰਜਾਬ ਦੇ ਲੋਕ 2027 ਵਿੱਚ ਮੁੜ ਵਿਸ਼ਵਾਸ ਕਰ ਸਾਨੂੰ ਸੇਵਾ ਕਰਨ ਦਾ ਮੌਕੇ ਦੇਣਗੇ। ਪੱਤਰਕਾਰਾਂ ਦੇ ਸਵਾਲ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਚੁੱਪ ਹੋਣਾ ਜਾਂ ਗੈਰ ਹਾਜ਼ਰ ਰਹਿਣਾ ਵੀ ਹਿਮਾਇਤ ਹੀ ਹੁੰਦੀ ਹੈ।

6 ਮਈ ਤੋਂ 9 ਮਈ ਤੱਕ ਸ਼ੁਕਰਾਨਾ ਯਾਤਰਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 6 ਮਈ ਤੋਂ 9 ਮਈ ਤੱਕ ਸ਼ੁਕਰਾਨਾ ਯਾਤਰਾ ਕਰਨਗੇ। ਇਸ ਸ਼ੁਕਰਾਨਾ ਯਾਤਰਾ ਵਿੱਚ ਵਿਧਾਇਕ ਵੀ ਸ਼ਾਮਲ ਹੋਣਗੇ। ਬੇਅਦਬੀ ਖਿਲਾਫ ਬਿੱਲ ਪਾਸ ਹੋਣ ‘ਤੇ ਸੀਐਮ ਮਾਨ ਨੇ ਸ਼ੁਕਰਾਨਾ ਯਾਤਰਾ ਕਰਨਗੇ।

ਹੁਣ ਬੇਅਦਬੀ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ- CM ਮਾਨ

CM ਮਾਨ ਨੇ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਜੋ ਸੋਧਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਵੱਲੋਂ ਉਸ ਨੂੰ ਮਾਨਤਾ ਦਿੱਤੀ ਗਈ ਹੈ। ਜਿਸ ਲਈ ਰਾਜਪਾਲ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੇਵ ਸੰਗਤ ਨੂੰ ਯਕੀਨ ਹੋ ਜਾਵੇਗਾ ਕਿ ਹੁਣ ਪਵਿੱਤਰ ਬਾਣੀ ਨੂੰ ਛੇੜਣ ਦੀ ਜਾਂ ਬੇਅਦਬੀ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ।

Follow Us