AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ ‘ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ, ਅਸਮਾਨ ‘ਚ ਉੱਠਿਆ ਧੂੰਏਂ ਦਾ ਗੁਬਾਰ; ਮਚੀ ਹਫੜਾ-ਦਫੜੀ

ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਉਸ ਸਮੇਂ ਭਾਰੀ ਹਫੜਾ-ਦਫੜੀ ਮਚ ਗਈ, ਜਦੋਂ ਸੜਕ ਕਿਨਾਰੇ ਪਈਆਂ ਸਰਕਾਰੀ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਅਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇਣ ਲੱਗਾ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਲੁਧਿਆਣਾ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ, ਅਸਮਾਨ 'ਚ ਉੱਠਿਆ ਧੂੰਏਂ ਦਾ ਗੁਬਾਰ; ਮਚੀ ਹਫੜਾ-ਦਫੜੀ
rajinder-arora-ludhiana
| Published: 24 May 2026 17:43 PM IST
Share

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਉਸ ਸਮੇਂ ਭਾਰੀ ਹਫੜਾ-ਦਫੜੀ ਮਚ ਗਈ, ਜਦੋਂ ਸੜਕ ਕਿਨਾਰੇ ਪਈਆਂ ਸਰਕਾਰੀ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਅਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇਣ ਲੱਗਾ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਅਨੁਸਾਰ, ਅੱਗ ਦੀਆਂ ਲਪਟਾਂ ਕਾਫੀ ਉੱਚੀਆਂ ਉੱਠ ਰਹੀਆਂ ਸਨ ਅਤੇ ਦੂਰ-ਦੂਰ ਤੱਕ ਧੂੰਆਂ ਫੈਲ ਚੁੱਕਾ ਸੀ। ਸੜਕ ਕਿਨਾਰੇ ਖੁੱਲ੍ਹੇ ਵਿੱਚ ਪਈਆਂ ਇਹ ਸਰਕਾਰੀ ਬਿਜਲੀ ਦੀਆਂ ਤਾਰਾਂ ਅਚਾਨਕ ਅੱਗ ਫੜ ਗਈਆਂ, ਜਿਸ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ।

ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਫਾਇਰ ਕਰਮਚਾਰੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਅਤੇ ਸਬੰਧਤ ਵਿਭਾਗ ਹੁਣ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੇ ਹਨ।

Follow Us
ਸਰਕਾਰ ਦੇ ਕੰਮਾਂ ਦਾ ਤੋੜ ਨਹੀਂ ਮਿਲ ਰਿਹਾ ਤਾਂ ਨਿੱਜੀ ਤੇ ਧਾਰਮਿਕ ਹਮਲਿਆਂ ਦੀ ਕੋਸ਼ਿਸ਼...ਕਥਿਤ ਵਾਇਰਲ ਵੀਡੀਓ 'ਤੇ ਬੋਲੇ ਡਾ. ਬਲਬੀਰ ਸਿੰਘ
ਸਰਕਾਰ ਦੇ ਕੰਮਾਂ ਦਾ ਤੋੜ ਨਹੀਂ ਮਿਲ ਰਿਹਾ ਤਾਂ ਨਿੱਜੀ ਤੇ ਧਾਰਮਿਕ ਹਮਲਿਆਂ ਦੀ ਕੋਸ਼ਿਸ਼...ਕਥਿਤ ਵਾਇਰਲ ਵੀਡੀਓ 'ਤੇ ਬੋਲੇ ਡਾ. ਬਲਬੀਰ ਸਿੰਘ...
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ...
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ...
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...