Punjab Cabinet ‘ਚ ਫੇਰਬਦਲ, ਕਈ ਮੰਤਰੀਆਂ ਦੇ ਵਿਭਾਗ ਬਦਲੇ ਗਏ
Cabinet Reshuffle: ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਲੈ ਲਏ ਗਏ ਹਨ। ਇਸ ਤੋਂ ਇਲਾਵਾ, 5 ਹੋਰ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਮਾਮੂਲੀ ਫੇਰਬਦਲ ਹੋਇਆ ਹੈ ।
ਪੰਜਾਬ ਨਿਊਜ: ਪੰਜਾਬ ਕੈਬਨਿਟ (Punjab Cabinet) ਵਿੱਚ ਵੱਡਾ ਫੇਰਬਦਲ ਹੋਇਆ ਹੈ। ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਇੱਕ ਵਾਰ ਤੋਂ ਬਦਲਾਅ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਦੋ ਅਹਿਮ ਵਿਭਾਗ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਤੋਂ ਲੈ ਲਏ ਗਏ ਹਨ। ਅਮਨ ਅਰੋੜਾ ਤੋਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਕੋਲ ਰੱਖਿਆ ਹੈ। ਜਦਕਿ ਇਸ ਤੋਂ ਇਲਾਵਾ, 5 ਹੋਰ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਮਾਮੂਲੀ ਫੇਰਬਦਲ ਹੋਇਆ ਹੈ ।
ਫੇਰਬਦਲ ਤੋਂ ਬਾਅਦ ਹੁਣ ਇਨ੍ਹਾਂ ਕੋਲ ਹੋਣਗੇ ਇਹ ਵਿਭਾਗ
ਕੈਬਿਨੇਟ ਵਿੱਚ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ Bhagwant Maan) ਕੋਲ ਹੁਣ ਆਮ ਪ੍ਰਸ਼ਾਸਨ, ਗ੍ਰਹਿ ਮੰਤਰਾਲਾ, ਵਿਜੀਲੈਂਸ, ਸਹਿਕਾਰਤਾ, ਉਦਯੋਗ ਅਤੇ ਵਣਜ, ਜੇਲ੍ਹਾਂ, ਕਾਨੂੰਨੀ ਮਾਮਲੇ, ਸ਼ਹਿਰੀ ਹਵਾਬਾਜ਼ੀ, ਸ਼ਹਿਰੀ ਵਿਕਾਸ ਵਿਭਾਗ ਰਹੇਗਾ।
ਇਹ ਵੀ ਪੜ੍ਹੋ
ਅਮਨ ਅਰੋੜਾ ਕੋਲੋਂ ਦੋ ਵਿਭਾਗ ਲੈਣ ਤੋਂ ਬਾਅਦ ਉਨ੍ਹਾਂ ਕੋਲ ਹੁਣ ਨਵੇਂ ਊਰਜਾ ਸਰੋਤ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਗਵਰਨੈਂਸ ਸੁਧਾਰ ਰੁਜ਼ਗਾਰ ਜਨਰੇਸ਼ਨ ਵਿਭਾਗ ਰਹੇਗਾ
ਜਲ ਸਰੋਤ, ਖਾਣਾਂ, ਵਿਗਿਆਨ ਅਤੇ ਟੈਕਨਾਲੋਜੀ, ਵਾਤਾਵਰਣ, ਖੇਡਾਂ ਅਤੇ ਯੁਵਕ ਮਾਮਲੇ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਦੇ ਹਿੱਸੇ ਵਿੱਚ ਆਏ ਹਨ।
ਟਰਾਂਸਪੋਰਟ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਵਿਭਾਗ ਦੇ ਇੰਚਰਾਜ ਲਾਲਜੀਤ ਭੁੱਲਰ ਹੋਣਗੇ
ਚੇਤਨ ਸਿੰਘ ਜੌੜਾਮਾਜਰਾ ਉੱਤੇ ਰੱਖਿਆ ਸੇਵਾ ਭਲਾਈ, ਸੁਤੰਤਰਤਾ ਸੈਨਾਨੀ, ਬਾਗਬਾਨੀ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਜਿੰਮੇਵਾਰੀ ਆਈ ਹੈ।
ਅਨਮੋਲ ਗਗਨ ਮਾਨ ਕੋਲ ਸੈਰ-ਸਪਾਟਾ ਤੇ ਸੱਭਿਆਚਾਰ, ਨਿਵੇਸ਼ ਪ੍ਰਮੋਸ਼ਨ, ਕਿਰਤ ਤੇ ਮਹਿਮਾਨ ਨਵਾਜੀ ਦੇ ਵਿਭਾਗ ਹੋਣਗੇ।