ਮੰਤਰੀ ਅਮਨ ਅਰੋੜਾ ਦੇ ਹੱਕ ‘ਚ ਨਿਤਰੇ ਬਿੱਟੂ, ਕਿਹਾ- ਸਜ਼ਾ ‘ਤੇ ਰਾਜਨੀਤੀ ਨਹੀਂ ਹੋਈ ਚਾਹੀਦੀ

Updated On: 

07 Jan 2024 12:44 PM

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੇ ਹੱਕ ਵਿੱਚ ਨਿਤਰੇ ਹਨ। ਉਨ੍ਹਾਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਮੰਤਰੀ ਨੂੰ ਹਾਈਕੋਰਟ ਤੋਂ ਰਾਹਤ ਮਿਲ ਜਾਵੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਪਰਿਵਾਰਿਕ ਮਾਮਲਾ ਹੈ, ਜਿਸ ਉੱਪਰ ਜਿਆਦਾ ਟਿੱਪਣੀ ਕਰਨਾ ਚੰਗਾ ਨਹੀਂ ਲੱਗਦਾ। ਉਨ੍ਹਾਂ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ।

ਮੰਤਰੀ ਅਮਨ ਅਰੋੜਾ ਦੇ ਹੱਕ ਚ ਨਿਤਰੇ ਬਿੱਟੂ, ਕਿਹਾ- ਸਜ਼ਾ ਤੇ ਰਾਜਨੀਤੀ ਨਹੀਂ ਹੋਈ ਚਾਹੀਦੀ
Follow Us On

ਲੁਧਿਆਣਾ ਦੇ ਐਮਪੀ ਰਵਨੀਤ ਬਿੱਟੂ ਕੈਬਿਨੇਟ ਮੰਤਰੀ ਅਮਨ ਅਰੋੜਾ (Aman Arora) ਦੇ ਹੱਕ ਵਿੱਚ ਨਿਤਰੇ ਹਨ। ਉਨ੍ਹਾਂ ਕੈਬਨਿਟ ਮੰਤਰੀ ਦੇ ਮੁੱਦੇ ਤੇ ਕਿਹਾ ਹੈ ਕਿ ਉਨ੍ਹਾਂ ਦੀ ਸਜ਼ਾ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਇੱਕ ਪਰਿਵਾਰਿਕ ਮਾਮਲਾ ਹੈ ਜਿਸ ਤੇ ਰਾਜਨੀਤੀ ਕਰਨ ਤੋਂ ਬਚਨਾ ਚਾਹੀਦਾ ਹੈ। ਐਮਪੀ ਰਵਨੀਤ ਬਿੱਟੂ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਨਿਜੀ ਸਮਾਗਮ ‘ਚ ਪਹੁੰਚੇ ਸਨ, ਜਿੱਥੇ ਸ਼੍ਰੀ ਗੀਤਾ ਮਾਤਾ ਮੰਦਰ ‘ਚ ਮੱਥਾ ਟੇਕਿਆ।

ਐਮਪੀ ਰਵਨੀਤ ਬਿੱਟੂ (Ravneet Bittu) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੇ ਹੱਕ ਵਿੱਚ ਨਿਤਰੇ ਹਨ। ਉਨ੍ਹਾਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਮੰਤਰੀ ਨੂੰ ਹਾਈਕੋਰਟ ਤੋਂ ਰਾਹਤ ਮਿਲ ਜਾਵੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਪਰਿਵਾਰਿਕ ਮਾਮਲਾ ਹੈ, ਜਿਸ ਉੱਪਰ ਜਿਆਦਾ ਟਿੱਪਣੀ ਕਰਨਾ ਚੰਗਾ ਨਹੀਂ ਲੱਗਦਾ। ਲੁਧਿਆਣਾ ਨਗਰ ਨਿਗਮ ਵਿੱਚ ਸਾਹਮਣੇ ਆਏ ਘੁਟਾਲੇ ਬਾਰੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੁੰਗਾਈ ਨਾਲ ਜਾਂਚ ਹੋ ਕੇ ਆਰੋਪੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੌਂਸਲਰ ਮਮਤਾ ਆਸ਼ੂ ਨੇ ਵੀ ਇਹ ਮਾਮਲਾ ਕਾਫੀ ਸਮਾਂ ਪਹਿਲਾਂ ਹਾਊਸ ਵਿੱਚ ਚੁੱਕਿਆ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਲੁਧਿਆਣਾ ਦੇ 6 ਐਮਐਲਏ ਇੱਥੋਂ ਦਾ ਨਗਰ ਨਿਗਮ ਚਲਾ ਰਹੇ ਹਨ।

ਪਾਰਟੀ ਵਿਧਾਇਕ ਸੁਖਪਾਲ ਖਹਿਰਾ ਨੂੰ ਮੁੜ ਤੋਂ ਇੱਕ ਹੋਰ ਕੇਸ ਵਿੱਚ ਜੇਲ੍ਹ ਭੇਜੇ ਜਾਣ ਬਾਰੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਨਾਲ ਖਹਿਰਾ ਹੋਰ ਉਭਰ ਕੇ ਸਾਹਮਣੇ ਆਉਣਗੇ। ਉਹ ਬੱਬਰ ਸ਼ੇਰ ਹਨ ਅਤੇ ਜੇਲ੍ਹ ਹਮੇਸ਼ਾ ਆਗੂਆਂ ਨੂੰ ਰਾਸ ਆਉਂਦੀ ਹੈ। ਇਸ ਦੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਉੱਪਰ ਅਸਰ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ।

ਰਾਜੋਆਣਾ ਮੁੱਦੇ ‘ਤੇ ਭੜਕੇ ਬਿੱਟੂ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜਾ ਦੀ ਮੁਆਫੀ ਬਾਰੇ ਐਸਜੀਪੀਸੀ ਦੇ ਵਫਦ ਦੇ ਜਲਦੀ ਹੀ ਕੇਂਦਰ ਸਰਕਾਰ ਨਾਲ ਮਿਲਣ ਬਾਰੇ ਪ੍ਰਤਿਕਿਰਿਆ ਦਿੰਦੇ ਐਮਪੀ ਬਿੱਟੂ ਨੇ ਕਿਹਾ ਕਿ ਉਹ ਹੈਰਾਨ ਹਨ। ਉਨ੍ਹਾਂ ਕਿਹਾ ਐਸਜੀਪੀਸੀ ਰਾਜੋਆਣਾ ਬਾਰੇ ਗੱਲ ਕਰਨ ਵਾਲੇ ਲੋਕ ਉਨਾਂ ਨਿਰਦੋਸ਼ ਲੋਕਾਂ ਬਾਰੇ ਕਿਉਂ ਨਹੀਂ ਪੁੱਛਦੇ ਜਿਹੜੇ ਅੱਤਵਾਦੀਆਂ ਵੱਲੋਂ ਮਾਰੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਰਾਜੋਆਣਾ ਦੀਆਂ ਆਏ ਦਿਨ ਸਾਹਮਣੇ ਆਉਣ ਵਾਲੇ ਚਿੱਠੀਆਂ ਜੇਲ ਵਿੱਚੋਂ ਉਹ ਨਹੀਂ ਲਿਖਦਾ ਸਗੋਂ ਉਸ ਦੀ ਭੈਣ ਹੀ ਲਿਖ ਕੇ ਲਿਆਉਂਦੀ ਹੈ। ਉਨ੍ਹਾਂ ਇਸ ਮੁੱਦੇ ‘ਤੇ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲਿਆ।